
Patiala Fire News: ਡਕਾਲਾ (ਰਾਮ ਸਰੂਪ ਪੰਜੋਲਾ)। ਪਟਿਆਲਾ ਤੋਂ ਪਿਹੋਵਾ ਰੋਡ ਕਸਬਾ ਬਲਬੇੜਾ ਵਿਖੇ ਗੋਬਿੰਦ ਲਘੂ ਉਦਯੋਗ ਤੇ ਸਰਵ ਉਤਮ ਇੰਟਰਪ੍ਰਾਈਜ਼ਿਜ਼ ਲਿਫਾਫਾ ਫੈਕਟਰੀ ਅਤੇ ਪਾਈਪ ਫੈਕਟਰੀ ’ਚ ਲੰਘੀ ਰਾਤ ਲਗਭਗ 2:30 ਵਜੇ ਅਚਾਨਕ ਭਿਆਨਕ ਅੱਗ ਗਈ। ਇਸ ਦੀ ਸੂਚਨਾ ਜਿਵੇਂ ਹੀ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਅੱਗ ’ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ।
ਕਮੇਟੀ ਦੇ ਮੈਂਬਰਾਂ ਨੇ ਫਾਈਰ ਬ੍ਰਿਗੇਡ ਅਧਿਕਾਰੀਆਂ ਨਾਲ ਮਿਲ ਕੇ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸੇਵਾਦਾਰਾਂ ਨੇ ਅੱਗ ਦੀਆਂ ਲਪਟਾਂ ਦੀ ਪਰਵਾਹ ਨਾ ਕਰਦਿਆਂ ਫੈਕਟਰੀ ਵਿੱਖ ਪਿਆ ਕੱਚਾ ਮਾਲ ਬਾਹਰ ਕੱਢਿਆ ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ। ਇਸ ’ਤੇ ਫੈਕਟਰੀ ਮਾਲਕ ਮੇਜਰ ਸਿੰਘ ਅਤੇ ਮੁਨੀਸ਼ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। Patiala Fire News
Read Also : Mohali News: ਪ੍ਰਤਾਪ ਬਾਜਵਾ ਖਿਲਾਫ ’ਆਪ’ ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਜੇਕਰ ਸ਼ਾਹ ਸਤਿਨਾਮ ਜੀ ਗਰੀਨ ਐਸਵੈਲਫੇਅਰ ਕਮੇਟੀ ਦੇ ਮੈਂਬਰ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਨਾ ਪਹੁੰਚਦੀ ਤਾਂ ਹੋਰ ਵੀ ਭਾਰੀ ਨੁਕਸਾਨ ਹੋ ਜਾਣਾ ਸੀ। ਉਨ੍ਹਾਂ ਡੇਰਾ ਸੱਚਾ ਸੌਦਾ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੀ ਫੈਕਟਰੀ ’ਚ ਬਹੁਤ ਹੀ ਮਹਿੰਗੀਆਂ ਮਸ਼ੀਨਾਂ ਸਨ ਜਿਨ੍ਹਾਂ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਦਾ ਖਦਸ਼ਾ ਬਣਿਆ ਹੋਇਆ ਸੀ। ਅੱਗ ਨਾਲ ਹੋਏ ਨੁਕਸਾਨ ਦਾ ਅਜੇ ਅਨੁਮਾਨ ਨਹੀਂ ਲਾਇਆ ਜਾ ਸਕਦਾ।
Patiala Fire News
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਬੀਬੀਪੁਰ, ਮਨਦੀਪ ਸਿੰਘ ਇੰਸਾਂ, ਹਰਨੇਕ ਸਿੰਘ, ਪ੍ਰਿੰਸ ਇੰਸਾਂ, ਜੱਸੀ ਇੰਸਾਂ, ਗੁਰਜੀਤ ਸਿੰਘ ਪੰਜੋਲਾ, ਗੁਰਪ੍ਰੀਤ ਗੁਰੀ, ਮਨਜੀਤ ਸਿੰਘ, ਪ੍ਰਗਟ ਸਿੰਘ, ਰਿੰਕੂ ਇੰਸਾਂ, ਨਛੱਤਰ ਸਿੰਘ ਬਠੋਈ, ਚਰਨਾਂ, ਜਗਰੂਪ ਚੰਦ ਪੰਜੋਲਾ, ਸ਼ੀਸ਼ਪਾਲ ਇੰਸਾਂ, ਹਰਜੀਤ ਸਿੰਘ ਬਲਬੇੜਾ, ਗੁਰਜੰਟ ਸਿੰਘ, ਰਮਨ, ਸਮਸ਼ਰ ਇੰਸਾਂ, ਗੁਰਦੀਪ ਸਿੰਘ, ਸੋਨੀ ਇੰਸਾਂ, ਜਗਰੂਪ ਬਠੋਈ, ਹਰਵਿੰਦਰ ਸਿੰਘ, ਹਰਚੰਦ ਸਿੰਘ, ਹੁਕਮਾਂ ਇੰਸਾ, ਭਰਭੂਰ ਪੰਜੋਲਾ, ਰਾਮ ਪਾਲ ਪੰਜੋਲਾ, ਗੁਰਬਿੰਦਰ ਪੰਜੋਲਾ, ਮਿੱਠੂ ਬਲਬੇੜਾ ਆਦਿ ਤਕਰੀਬਨ ਤਿੰਨ ਬਲਾਕਾਂ ਬਲਾਕ ਬਠੋਈ ਡਕਾਲਾ, ਬਲਾਕ ਬਲਬੇੜਾ, ਬਲਾਕ ਨਵਾਂ ਗਰਾਂਓ ਦੇ ਦਰਜਨਾਂ ਮੈਂਬਰ ਹਾਜ਼ਰ ਸਨ।