Body Donation: (ਵਿੱਕੀ ਕੁਮਾਰ) ਮੋਗਾ। ਅੱਜ ਦੇ ਸਵਾਰਥੀ ਯੁਗ ਵਿਚ ਜਿੱਥੇ ਕੋਈ ਜਿਉਂਦੇ ਜੀ ਆਪਣੇ ਸਰੀਰ ਦਾ ਇਕ ਵਾਲ ਵੀ ਨਹੀਂ ਦਿੰਦਾ, ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦੇ ਹੋਏ ਦਿਨ-ਰਾਤ ਇਕ ਕਰਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਮੋਗਾ ਦੇ ਮਾਤਾ ਪ੍ਰਕਾਸ਼ ਰਾਣੀ ਇੰਸਾਂ ਪਤਨੀ ਖੁਸ਼ੀ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਮਾਤਾ ਪ੍ਰਕਾਸ਼ ਰਾਣੀ ਇੰਸਾਂ ਵਾਸੀ ਪੱਤੀ ਮਾਲੋ ਕੀ ਮੋਗਾ, ਅਚਾਨਕ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਰੁਖਸਤ ਹੋ ਗਏ। ਜਿਸ ਮਗਰੋਂ ਉਹਨਾਂ ਦੇ ਪੁੱਤਰਾਂ ਰਾਜੂ ਇੰਸਾਂ ਤੇ ਪ੍ਰਿੰਸ ਇੰਸਾਂ ਨੇ ਮੋਗਾ ਬਲਾਕ ਦੇ ਜਿੰਮੇਵਾਰ ਨਾਲ ਤਾਲਮੇਲ ਕੀਤਾ। ਜਿਸ ਉਪਰੰਤ ਬਲਾਕ ਮੋਗਾ ਦੇ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਅਤੇ ਮਾਤਾ ਪ੍ਰਕਾਸ਼ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਏਮਜ਼ ਗੋਰਖਪੁਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਗੁਰਬਚਨ ਸਿੰਘ ਮਨੇਜਰ ਮਾਰਕਫੈੱਡ, ਗੁਰਾ ਸਿੰਘ ਸਾਬਕਾ ਐੱਸ ਆਈ ਅਤੇ ਲੈਕਚਰਾਰ ਬਲਵਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾ ਕਾਰਜਾਂ ਦੀ ਭਰਭੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰੀਰਦਾਨ ਕਰਨਾ ਮੈਡੀਕਲ ਖੇਤਰ ਵਿਚ ਬਹੁਤ ਵੱਡੀ ਸੇਵਾ ਹੈ। Body Donation
ਇਹ ਵੀ ਪੜ੍ਹੋ: Jammu And Kashmir: ਜੰਮੂ-ਕਸ਼ਮੀਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਜੇਸੀਓ ਸ਼ਹੀਦ
ਉਹਨਾਂ ਅੱਗੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦੇਸ਼ ਦੇ ਮੈਡੀਕਲ ਕਾਲਜਾਂ ਨੂੰ ਲਗਾਤਾਰ ਮ੍ਰਿਤਕ ਦੇਹਾਂ ਦੇ ਰਹੇ ਹਨ। ਜਿਸ ਨਾਲ ਇਹਨਾਂ ਮ੍ਰਿਤਕ ਦੇਹਾਂ ਉੱਪਰ ਰਿਸਰਚ ਉਪਰੰਤ ਕਈ ਬਿਮਾਰੀਆਂ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਉਹਨਾਂ ਬਿਮਾਰੀਆਂ ਦੇ ਸੰਭਵ ਇਲਾਜਾਂ ਦਾ ਵੀ ਪਤਾ ਲੱਗੇਗਾ। ਉਹਨਾਂ ਕਿਹਾ ਕਿ ਅਸੀਂ ਸਰੀਰਦਾਨ ਕਰਨ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਇਹਨਾਂ ਸੇਵਾਦਾਰਾਂ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ।
ਮਾਤਾ ਜਸਪਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਉਹਨਾਂ ਦੀਆਂ ਧੀਆਂ ਸੁਨੀਤਾ ਰਾਣੀ, ਸ਼ਾਲੂ ਰਾਣੀ, ਰੀਤੂ ਰਾਣੀ, ਨੂੰਹਾਂ ਸੁਮਨ ਇੰਸਾਂ ਤੇ ਅਨੂੰ ਇੰਸਾਂ ਨੇ ਐਮਬੂਲੈਂਸ ਤੱਕ ਮੋਢਾ ਦਿੱਤਾ। ਇਸ ਮੌਕੇ ਰਾਜੇਸ਼ ਕੁਮਾਰ ਪ੍ਰੇਮੀ, ਸਤੀਸ਼ ਕੁਮਾਰ, ਨਰਿੰਦਰ ਕੁਮਾਰ, ਅਦਿੱਤਿਆ ਜੈ, ਅਭੇ ਇੰਸਾਂ, ਅਕਸ਼ੇ, ਉਦੇ, ਆਰੀਅਨ, ਅੰਕੁਰ, ਗੌਰਵ, ਨਮਨ, 85 ਮੈਂਬਰ ਰਾਮ ਇੰਸਾਂ, ਪ੍ਰੇਮੀ ਸੇਵਕ ਪ੍ਰੇਮ ਇੰਸਾਂ, 15 ਮੈਂਬਰ ਭਗਵਾਨ ਦਾਸ ਇੰਸਾਂ, 15 ਮੈਂਬਰ ਅਰੁਣ ਇੰਸਾਂ, ਸੁਨੀਲ ਇੰਸਾਂ, ਅਜੇ ਇੰਸਾਂ, ਸਾਹਿਲ ਇੰਸਾਂ, ਮਹਿੰਦਰ ਇੰਸਾਂ 15 ਮੈਂਬਰ, ਸੈਫ਼ੀ ਇੰਸਾਂ, ਅਰਸ਼ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਰਾਧਾ ਇੰਸਾਂ, ਨਿਸ਼ਾ ਇੰਸਾਂ, ਪ੍ਰਿਆ ਇੰਸਾਂ, ਸੁਮਨ ਇੰਸਾਂ, ਮੰਜੂ ਇੰਸਾਂ ਤੋਂ ਇਲਾਵਾ ਸਾਧ ਸੰਗਤ ਸੇਵਾਦਾਰ ਹਾਜ਼ਰ ਸਨ। Body Donation