Wheat Procurement Process: ਉੱਤਰੀ ਭਾਰਤ ਦੇ ਕਈ ਰਾਜਾਂ ’ਚ ਮੀਂਹ ਕਾਰਨ ਖੇਤਾਂ ’ਚ ਤੇ ਮੰਡੀਆਂ ’ਚ ਪੁੱਜੀ ਫਸਲ ਭਿੱਜਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤਾਂ ’ਚ ਖੜ੍ਹੀ ਫਸਲ ਨੂੰ ਮੀਂਹ ਤੋਂ ਬਚਾਉਣਾ ਔਖਾ ਹੈ ਪਰ ਘੱਟੋ-ਘੱਟ ਮੰਡੀਆਂ ’ਚ ਪ੍ਰਬੰਧ ਵਧਾ ਕੇ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਇਸ ਸਮੱਸਿਆ ਦਾ ਵੱਡਾ ਕਾਰਨ ਮੰਡੀਆਂ ’ਚ ਲੋੜੀਂਦੇ ਸ਼ੈੱਡਾਂ ਦੀ ਕਮੀ ਹੈ ਆਉਂਦੇ ਪੰਜ-ਸੱਤ ਦਿਨਾਂ ’ਚ ਮੰਡੀਆਂ ’ਚ ਵੱਡੀ ਪੱਧਰ ’ਤੇ ਕਣਕ ਪਹੁੰਚਣ ਦੇ ਆਸਾਰ ਹਨ ਬਿਨਾਂ ਸ਼ੱਕ ਜ਼ਿਲ੍ਹੇ ਤੋਂ ਲੈ ਕੇ ਤਹਿਸੀਲ ਪੱਧਰ ਤੱਕ ਮੰਡੀਆਂ ਦਾ ਪ੍ਰਬੰਧ ਹੈ ਪਰ ਵੱਡੀਆਂ ਮੰਡੀਆਂ ’ਚ ਫਸਲ ਜ਼ਿਆਦਾ ਹੋਣ ਕਰਕੇ ਸਾਰੀ ਫਸਲ ਸ਼ੈੱਡਾਂ ਹੇਠ ਨਹੀਂ ਆਉਂਦੀ। Wheat Procurement Process
ਇਹ ਖਬਰ ਵੀ ਪੜ੍ਹੋ : Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ’ਚ ਕਈ ਅਹਿਮ ਫੈਸਲਿਆਂ ਨੂੰ ਮਿਲੀ ਮਨਜ਼ੂਰੀ
ਕੱਚੀਆਂ ਮੰਡੀਆਂ ’ਚ ਸਿਰਫ ਫਰਸ਼ ਹੀ ਹੁੰਦਾ ਹੈ। ਅਜਿਹੇ ਹਾਲਾਤਾਂ ’ਚ ਫਸਲ ਦੇ ਨੁਕਸਾਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਅਸਲ ’ਚ ਮੰਡੀਆਂ ’ਚ ਫਸਲ ਆਉਣ ਦਾ ਸਮਾਂ ਤੈਅ ਹੀ ਹੁੰਦਾ ਹੈ 30 ਦਿਨਾਂ ਦੇ ਕਰੀਬ ਫਸਲ ਮੰਡੀਆਂ ’ਚ ਆਉਂਦੀ ਹੈ ਇਸ ਲਈ ਜ਼ਰੂਰੀ ਹੈ ਕਿ ਮੰਡੀਆਂ ’ਚ ਸੁਚੱਜੇ ਪ੍ਰਬੰਧ ਹੋਣ ਤਾਂ ਕਿ ਅਨਾਜ ਦਾ ਇੱਕ ਦਾਣਾ ਵੀ ਖਰਾਬ ਨਾ ਹੋਵੇ ਇਹ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਅਨਾਜ ਦਾ ਬੰਪਰ ਉਤਪਾਦਨ ਹੋ ਰਿਹਾ ਹੈ ਕਿਸਾਨ ਮਿਹਨਤ ਕਰਕੇ ਫਸਲ ਮੰਡੀ ਤੱਕ ਲੈ ਆਉਂਦਾ ਹੈ ਪਰ ਕੁਦਰਤੀ ਕਾਰਨਾਂ ਕਰਕੇ ਅਨਾਜ ਖਰਾਬ ਹੁੰਦਾ ਹੈ ਅਨਾਜ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਖਰੀਦ ਤੇ ਲਿਫਟਿੰਗ ਦੇ ਪ੍ਰਬੰਧਾਂ ਅੰਦਰ ਵੀ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਅਨਾਜ ਸਹੀ ਤਰੀਕੇ ਨਾਲ ਸਟੋਰ ਕੀਤਾ ਜਾ ਸਕੇ। Wheat Procurement Process