Punjab 8th Result: ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਦੀ ਵਿਦਿਆਰਥਣ ਗੁਰੀਤ ਕੌਰ ਨੇ ਗੱਡੇ ਝੰਡੇ

Punjab 8th Result
ਭਾਦਸੋਂ: ਗੁਰੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸਦੇ ਪਿਤਾ ਸਤਵੰਤ ਸਿੰਘ ਮਾਤਾ ਕੁਲਦੀਪ ਕੌਰ ਤੇ ਦਾਦਾ ਦਾਦੀ। ਵੇਰਵਾ ਸੁਸ਼ੀਲ ਕੁਮਾਰ

8ਵੀਂ ਦੀ ਪ੍ਰੀਖਿਆ ਵਿੱਚ ਪੰਜਾਬ ਵਿੱਚੋਂ ਤੀਜਾ ਅਤੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਕੀਤਾ ਹਾਸਿਲ

Punjab 8th Result: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੀ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਦੀ ਵਿਦਿਆਰਥਣ ਗੁਰੀਤ ਕੌਰ ਪੁੱਤਰੀ ਸਤਵੰਤ ਸਿੰਘ ਨੇ 598/600 (99.67%) ਅੰਕ ਹਾਸਿਲ ਕਰਕੇ ਜਿੱਥੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਉਥੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਗੁਰੀਤ ਕੌਰ ਦਾ ਕਹਿਣਾ ਹੈ ਕਿ ਉਸਦਾ ਟੀਚਾ ਨੀਟ ਦੀ ਪ੍ਰੀਖਿਆ ਪਾਸ ਕਰਕੇ ਡਾਕਟਰ ਬਣਨਾ ਹੈ ਅਤੇ ਉਹ ਡਾਕਟਰ ਬਣ ਕੇ ਲੋੜਵੰਦਾਂ ਦੀ ਸੇਵਾ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ: kitchen Items: ਸਿਹਤ ਲਈ ਜ਼ਹਿਰ ਸਾਬਤ ਹੋ ਸਕਦੀਆਂ ਹਨ ਰਸੋਈ ਦੀਆਂ ਇਹ ਚੀਜ਼ਾਂ

ਗੁਰੀਤ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਉਸ ਦੇ ਸਕੂਲ ਸਟਾਫ਼, ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਦਿੰਦਿਆਂ ਕਿਹਾ ਕਿ ਉਸਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਦੱਸਣਯੋਗ ਹੈ ਕਿ ਗੁਰੀਤ ਕੌਰ ਦੇ ਪਿਤਾ ਸਤਵੰਤ ਸਿੰਘ ਲਾਡੀ ਵੀ ਪੇਸ਼ੇ ਵਜੋਂ ਅਧਿਆਪਕ ਹਨ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ, ਜਿਲ੍ਹਾ ਪਟਿਆਲਾ ਵਿਖੇ ਬਤੌਰ ਸ.ਸ. ਮਾਸਟਰ ਸੇਵਾ ਨਿਭਾ ਰਹੇ ਹਨ।

ਗੁਰੀਤ ਕੌਰ ਦੀ ਮਾਤਾ ਕੁਲਦੀਪ ਕੌਰ ਵੀ ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ਵਿੱਚ ਬਤੌਰ ਸਾਇੰਸ ਮਿਸਟ੍ਰੈਸ ਸੇਵਾ ਨਿਭਾ ਰਹੇ ਹਨ। ਗੁਰੀਤ ਕੌਰ ਦੇ ਦਾਦਾ ਬਲਦੇਵ ਸਿੰਘ ਇੰਡੀਅਨ ਆਰਮੀ ਵਿੱਚੋਂ ਲਾਂਸ ਨਾਇਕ ਰਿਟਾਇਰ ਹੋਏ ਹਨ ਜਦਕਿ ਦਾਦੀ ਕਰਮਜੀਤ ਕੌਰ ਨੇ ਘਰੇਲੂ ਕੰਮ ਕਾਜ ਸੰਭਾਲਦਿਆਂ ਪਰਿਵਾਰ ਨੂੰ ਸਰਕਾਰੀ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਗੁਰੀਤ ਕੌਰ ਦੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਿਲ ਕਰਨ ਤੇ ਯੰਗ ਫਾਰਮਰ਼ਜ ਪਬਲਿਕ ਹਾਈ ਸਕੂਲ, ਭਾਦਸੋਂ ਦੇ ਚੇਅਰਮੈਨ ਅਬਜਿੰਦਰ ਸਿੰਘ ਜੋਗੀ ਗਰੇਵਾਲ, ਮੈਨੇਜਿੰਗ ਡਾਇਰੈਕਟਰ ਚੰਦਰਦੀਪ ਗਰੇਵਾਲ, ਪ੍ਰਿੰਸੀਪਲ ਮਨਦੀਪ ਗਰੇਵਾਲ ਅਤੇ ਸਕੂਲ ਦੇ ਸਮੁੱਚੇ ਸਟਾਫ਼ ਵਿੱਚ ਖੁ਼ਸੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਅੱਠਵੀਂ ਦੀ ਪ੍ਰੀਖਿਆ ਵਿੱਚ ਭਾਦਸੋਂ ਦੇ ਬਾਕੀ ਸਰਕਾਰੀ ਪ੍ਰਾਈਵੇਟ ਸਕੂਲਾਂ ਨੂੰ ਪਛਾੜਦਿਆਂ ਯੰਗ ਫਾਰਮਰਜ਼ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਵਿੱਚੋਂ ਤੀਜਾ ਅਤੇ ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। Punjab 8th Result