kitchen Items: ਸਿਹਤ ਲਈ ਜ਼ਹਿਰ ਸਾਬਤ ਹੋ ਸਕਦੀਆਂ ਹਨ ਰਸੋਈ ਦੀਆਂ ਇਹ ਚੀਜ਼ਾਂ

kitchen Items

kitchen Items: ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਅਸੀਂ ਕਈ ਵਾਰ ਅਸਾਨੀ ਅਤੇ ਸੁਵਿਧਾ ਦੇ ਚੱਕਰ ’ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਲੱਗਦੇ ਹਾਂ ਜੋ ਹੌਲੀ-ਹੌਲੀ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਹੁੰਦੀਆਂ ਹਨ ਰਸੋਈ ’ਚ ਰੋਜ਼ਮਰ੍ਹਾ ਦੀ ਵਰਤੋਂ ’ਚ ਆਉਣ ਵਾਲੇ ਕੁਝ ਉਤਪਾਦ ਅਜਿਹੇ ਹਨ ਜਿਨ੍ਹਾਂ ਦੀ ਲੰਮੇ ਸਮੇਂ ਤੱਕ ਵਰਤੋਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਨਾਨਸਟਿੱਕ ਕੁੱਕਵੇਅਰ:

ਨਾਨਸਟਿੱਕ ਤਵੇ ਅਤੇ ਕੜਾਹੀ ਭਾਵੇਂ ਹੀ ਘੱਟ ਤੇਲ ’ਚ ਖਾਣਾ ਬਣਾਉਣ ਦੀ ਸੁਵਿਧਾ ਦਿੰਦੇ ਹਨ, ਪਰ ਇਨ੍ਹਾਂ ’ਤੇ ਲੱਗੀ ਪਰਤ ਜਦੋਂ ਜ਼ਿਆਦਾ ਗਰਮ ਹੁੰਦੀ ਹੈ ਤਾਂ ਜ਼ਹਿਰੀਲੀਆਂ ਗੈਸਾਂ ਛੱਡ ਸਕਦੀਆਂ ਹਨ ਇਹ ਫੇਫੜਿਆਂ ਅਤੇ ਹਾਰਮੋਨਲ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਪਲਾਸਟਿਕ ਦੀ ਬੋਤਲ:

ਪਲਾਸਟਿਕ ਦੀਆਂ ਬੋਤਲਾਂ ਖਾਸ ਕਰਕੇ ਜੋ ਬੀਪੀਏ, ਯੁਕਤ ਹੁੰਦੀਆਂ ਹਨ, ਸਰੀਰ ’ਚ ਹਾਰਮੋਨਲ ਅਸੰਤੁਲਨ ਪੈਦਾ ਕਰ ਸਕਦੀ ਹਨ ਗਰਮੀ ’ਚ ਪਲਾਸਟਿਕ ਪਿਘਲ ਕੇ ਪਾਣੀ ’ਚ ਮਿਲ ਸਕਦਾ ਹੈ, ਜਿਸ ਨਾਲ ਕੈਂਸਰ ਵਰਗੇ ਰੋਗਾਂ ਦਾ ਖਤਰਾ ਵਧਦਾ ਹੈ
ਮਾਈਕ੍ਰੋਵੇਵ ’ਚ ਪਲਾਸਟਿਕ ਕੰਟੇਨਰ: ਕਈ ਲੋਕ ਮਾਈਕ੍ਰੋਵੇਵ ’ਚ ਪਲਾਸਟਿਕ ਕੰਟੇਨਰ ’ਚ ਖਾਣਾ ਗਰਮ ਕਰਦੇ ਹਨ, ਜੋ ਬੇਹੱਦ ਨੁਕਸਾਨਦਾਇਕ ਹੈ ਗਰਮ ਕਰਨ ’ਤੇ ਪਲਾਸਟਿਕ ਦੇ ਤੱਤ ਖਾਣੇ ’ਚ ਮਿਲ ਸਕਦੇ ਹਨ, ਜਿਸ ਨਾਲ ਬੇਲੋੜੇ ਰਸਾਇਣ ਸਰੀਰ ’ਚ ਪ੍ਰਵੇਸ਼ ਕਰ ਜਾਂਦੇ ਹਨ

ਐਲੂਮੀਨੀਅਮ ਫੋਇਲ: kitchen Items

ਭੋਜਨ ਨੂੰ ਐਲੂਮੀਨੀਅਮ ਫੋਇਲ ’ਚ ਲਪੇਟ ਕੇ ਰੱਖਣਾ ਜਾਂ ਗਰਮ ਕਰਨਾ ਆਮ ਹੈ, ਪਰ ਜ਼ਿਆਦਾ ਮਾਤਰਾ ’ਚ ਐਲੂਮੀਨੀਅਮ ਸਰੀਰ ’ਚ ਜਾਣ ਨਾਲ ਇਹ ਦਿਮਾਗ ਦੀ ਕਾਰਜ-ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਅਲਜ਼ਾਈਮਰ ਵਰਗੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ

ਪਲਾਸਟਿਕ ਚੌਪਿੰਗ ਬੋਰਡ :

ਪਲਾਸਟਿਕ ਦੇ ਚੌਪਿੰਗ ਬੋਰਡ ’ਤੇ ਵਾਰ-ਵਾਰ ਚਾਕੂ ਚੱਲਣ ਨਾਲ ਸੂਖਮ ਪਲਾਸਟਿਕ ਕਣ ਭੋਜਨ ’ਚ ਮਿਲ ਸਕਦੇ ਹਨ ਲੱਕੜ ਦੇ ਬੋਰਡ ਜ਼ਿਆਦਾ ਸੁਰੱਖਿਅਤ ਅਤੇ ਟਿਕਾਊ ਹੁੰਦੇ ਹਨ, ਬਸ਼ਰਤੇ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਸਾਫ ਕੀਤਾ ਜਾਵੇ।

ਰਿਫਾਇੰਡ ਤੇਲ:

ਰਿਫਾਇੰਡ ਤੇਲ ਪ੍ਰੋਸੈੱਸਿੰਗ ਦੌਰਾਨ ਕਈ ਵਾਰ ਕੈਮੀਕਲ ਅਤੇ ਹੀਟ ’ਚੋਂ ਲੰਘਦਾ ਹੈ, ਜਿਸ ਨਾਲ ਉਸ ’ਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਅਤੇ ਇਹ ਟਰਾਂਸ ਫੈਟ ’ਚ ਬਦਲ ਕੇ ਦਿਲ ਰੋਗਾਂ ਦੀ ਵਜ੍ਹਾ ਬਣ ਸਕਦਾ ਹੈ। kitchen Items