ਆਧਾਰ ਕਾਰਡ ’ਤੇ ਔਰਤਾਂ ਨੂੰ ਮਿਲਦੇ ਮੁਫ਼ਤ ਸਫ਼ਰ ਨਾਲ ਆਵਾਜਾਈ ਵਿਭਾਗ ’ਤੇ ਪਿਆ ਅਸਰ, ਮਹਿਕਮੇ ਨੇ ਮੰਗੀ ਖਜ਼ਾਨਾ ਮੰਤਰੀ ਤੋਂ ਮੱਦਦ

Free Bus Scheme for Women
ਆਧਾਰ ਕਾਰਡ ’ਤੇ ਔਰਤਾਂ ਨੂੰ ਮਿਲਦੇ ਮੁਫ਼ਤ ਸਫ਼ਰ ਨਾਲ ਆਵਾਜਾਈ ਵਿਭਾਗ ’ਤੇ ਪਿਆ ਅਸਰ, ਮਹਿਕਮੇ ਨੇ ਮੰਗੀ ਖਜ਼ਾਨਾ ਮੰਤਰੀ ਤੋਂ ਮੱਦਦ

ਆਵਾਜਾਈ ਮਹਿਕਮੇ ਨੇ ਖ਼ਜ਼ਾਨਾ ਮੰਤਰੀ ਤੋਂ ਮੰਗੇ 850 ਕਰੋੜ | Free Bus Scheme for Women

  • 550 ਕਰੋੜ ਰੁਪਏ ਔਰਤਾਂ ਦੇ ਮੁਫ਼ਤ ਕਿਰਾਏ ਦਾ ਚੱਲ ਰਿਹੈ ਬਕਾਇਆ
  • 300 ਕਰੋੜ ਰੁਪਏ ਬਾਕੀ ਵਰਗਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬੱਸ ਸਹੂਲਤ ਦਾ ਚੱਲ ਰਿਹਾ ਐ ਬਕਾਇਆ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਹੀ 850 ਕਰੋੜ ਰੁਪਏ ਦੇ ਬਕਾਏ ਨੂੰ ਜਾਰੀ ਕੀਤੇ ਜਾਣ, ਕਿਉਂਕਿ ਇਸ ਟਰਾਂਸਪੋਰਟ ਵਿਭਾਗ ਦੀ ਹਾਲਤ ਵੀ ਕੋਈ ਚੰਗੀ ਨਹੀਂ ਹੈ ਅਤੇ ਉਤੋਂ ਮੁਫ਼ਤ ਬੱਸ ਸਫ਼ਰ ਲਈ ਦਿੱਤੇ ਜਾਣ ਵਾਲੇ ਪੈਸੇ ਖ਼ਜ਼ਾਨਾ ਵਿਭਾਗ ਨੇ ਰੋਕੇ ਹੋਏ ਹਨ। Free Bus Scheme for Women

ਆਵਾਜਾਈ ਵਿਭਾਗ ਅਨੁਸਾਰ ਪੰਜਾਬ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ ਅਤੇ ਔਰਤਾਂ ਦੀ ਇਸੇ ਸਹੂਲਤ ’ਤੇ ਸਭ ਤੋਂ ਜ਼ਿਆਦਾ ਖ਼ਰਚਾ ਹੋ ਰਿਹਾ ਹੈ। ਇਸ ਨਾਲ ਹੀ ਪੁਲਿਸ ਵਿਭਾਗ ਸਣੇ ਕਈ ਵਿਭਾਗਾਂ ਵੱਲੋਂ ਆਪਣੇ ਅਧੀਨ ਵੱਖ-ਵੱਖ ਸਕੀਮਾਂ ਵਿੱਚ ਮੁਫ਼ਤ ਬੱਸ ਸਫ਼ਰ ਦਾ ਫਾਇਦਾ ਦਿੱਤਾ ਜਾ ਰਿਹਾ ਹੈ।

Free Bus Scheme for Women

ਆਵਾਜਾਈ ਵਿਭਾਗ ਵੱਲੋਂ ਇਸ ਮੁਫ਼ਤ ਬੱਸ ਸਕੀਮ ’ਤੇ ਆਉਣ ਵਾਲੇ ਸਾਰੇ ਖ਼ਰਚ ਨੂੰ ਸਬੰਧਿਤ ਵਿਭਾਗ ਦੇ ਨਾਲ ਨਾਲ ਖ਼ਜ਼ਾਨਾ ਵਿਭਾਗ ਤੋਂ ਲਿਆ ਜਾ ਰਿਹਾ ਹੈ, ਕਿਉਂਕਿ ਟਰਾਂਸਪੋਰਟ ਵਿਭਾਗ ਕੋਲ ਇੰਨੇ ਜ਼ਿਆਦਾ ਫੰਡ ਨਹੀਂ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਨਾਂ ਸਰਕਾਰ ਤੋਂ ਫੰਡ ਲਏ ਮੁਫ਼ਤ ਬੱਸ ਸਫ਼ਰ ਸਹੂਲਤ ਦਿੱਤੀ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਸਿਰਫ਼ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਹੀ ਪੰਜਾਬ ਸਰਕਾਰ ਵੱਲ 550 ਕਰੋੜ ਰੁਪਏ ਦਾ ਬਕਾਇਆ ਚੱਲ ਰਿਹਾ ਹੈ ਤਾਂ ਵੱਖ-ਵੱਖ ਵਿਭਾਗਾਂ ਅਧੀਨ ਕਈ ਹਜ਼ਾਰ ਮੁਲਾਜ਼ਮਾਂ ਨੂੰ ਵੀ ਮੁਫ਼ਤ ਬੱਸ ਸਕੀਮ ਦੇਣ ’ਤੇ 300 ਕਰੋੜ ਰੁਪਏ ਦਾ ਬਕਾਇਆ ਚੱਲ ਰਿਹਾ ਹੈ। ਇਹ ਸਾਰਾ ਪੈਸਾ ਲਗਭਗ 850 ਕਰੋੜ ਰੁਪਏ ਦੇ ਨੇੜੇ ਬਣ ਰਿਹਾ ਹੈ।

Read Also : ਪੰਜਾਬ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਅਪਣਾਉਣ ਕਿਸਾਨ, ਮਾਰਗ ਦਰਸ਼ਨ ਕਰਨ ਵਿਗਿਆਨੀ : ਭਗਵੰਤ ਸਿੰਘ ਮਾਨ

LEAVE A REPLY

Please enter your comment!
Please enter your name here