ਇੱਕ ਜ਼ਖਮੀ ਸਮੇਤ 6 ਜਣੇ ਗ੍ਰਿਫ਼ਤਾਰ | Punjab Encounter
- ਫੌਜ ’ਚੋਂ ਚੋਰੀ ਕੀਤੀ ਏਕੇ-47 ਨਾਲ ਲੁੱਟ ਕਰਨ ਵਾਲਿਆਂ ਦਾ ਪੁਲਿਸ ਵੱਲੋਂ ਇਨਕਾਊਂਟਰ
Punjab Encounter: ਬਠਿੰਡਾ (ਸੁਖਜੀਤ ਮਾਨ)। ਲੰਘੀ 11 ਮਾਰਚ ਨੂੰ ਆਦੇਸ਼ ਹਸਪਤਾਲ ਭੁੱਚੋ ਨੇੜੇ ਸਥਿਤ ਗ੍ਰੀਨ ਹੋਟਲ ’ਚੋਂ ਏਕੇ-47 ਦੀ ਨੋਕ ’ਤੇ ਲੁੱਟ ਕਰਨ ਵਾਲੇ ਮੁਲਜ਼ਮਾਂ ਦਾ ਅੱਜ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ। ਇਸ ਐਨਕਾਊਂਟਰ ’ਚ ਇੱਕ ਜਣਾ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਲੁੱਟ ਦੌਰਾਨ ਲੁਟੇਰੇ 4 ਮੋਬਾਇਲ ਤੇ ਕਰੀਬ 7-8 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਸਨ। ਮੁਲਜ਼ਮਾਂ ’ਚ ਸ਼ਾਮਲ 2 ਜਣੇ ਭਾਰਤੀ ਫੌਜ ’ਚ ਹਨ।
ਇਹ ਖਬਰ ਵੀ ਪੜ੍ਹੋ : Punjab: ਪੰਜਾਬ ’ਚ ਸਨਸਨੀਖੇਜ਼ ਮਾਮਲਾ, ਗਲੂਕੋਜ਼ ਲਾਉਂਦੇ ਹੀ ਮਹਿਲਾਵਾਂ ਦੀ ਵਿਗੜੀ ਸਿਹਤ! ਮਚੀ ਅਫਰਾ-ਤਫਰੀ
ਜੋ ਆਪਣੀ ਯੂਨਿਟ ’ਚੋਂ ਏਕੇ47 ਚੋਰੀ ਕਰਕੇ ਲਿਆਏ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰੀਨ ਹੋਟਲ ’ਚੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਗ੍ਰਿਫਤਾਰੀ ਲਈ ਡੀਐਸਪੀ ਸਿਟੀ-2 ਸਰਬਜੀਤ ਸਿੰਘ ਤੇ ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀਆਈਏ-2, ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀਆਈਏ-1 ਅਤੇ ਐਸਐਚਓ ਕੈਂਟ ਦਲਜੀਤ ਸਿੰਘ ਦੀ ਅਗਵਾਈ ’ਚ ਟੀਮਾਂ ਕੰਮ ਕਰ ਰਹੀਆਂ ਸੀ। ਇਸ ਲੁੱਟ ਦੀ ਵਾਰਦਾਤ ਨੂੰ ਜੋ 6 ਜਣਿਆਂ ਨੇ ਅੰਜਾਮ ਦਿੱਤਾ ਸੀ, ਉਹ ਅੱਜ ਭੁੱਚੋ ਏਰੀਏ ’ਚ ਹੀ ਘੁੰਮ ਰਹੇ ਸੀ। ਜਦੋਂ ਸੀਆਈਏ-1 ਦੀ ਟੀਮ ਨੇ ਰੇਡ ਕੀਤੀ ਤਾਂ ਅੱਗੋਂ ਮੁਲਜ਼ਮਾਂ ’ਚ ਸ਼ਾਮਿਲ ਸਤਵੰਤ ਸਿੰਘ ਨੇ ਫਾਇਰ ਕਰ ਦਿੱਤਾ।
ਜੋ ਪੁਲਿਸ ਪਾਰਟੀ ਦੀ ਗੱਡੀ ’ਚ ਲੱਗਾ। ਪੁਲਿਸ ਵੱਲੋਂ ਜਵਾਬੀ ਕਾਰਵਾਈ ’ਚ ਦੋ ਫਾਇਰ ਕੀਤੇ ਗਏ, ਜਿੰਨ੍ਹਾਂ ’ਚੋਂ ਇੱਕ ਮੁਲਜ਼ਮਾਂ ਦੀ ਗੱਡੀ ’ਚ ਲੱਗਾ ਅਤੇ ਇੱਕ ਫਾਇਰ ਸਤਵੰਤ ਸਿੰਘ ਦੀ ਲੱਤ ’ਚ ਵੱਜਿਆ। ਪੁਲਿਸ ਵੱਲੋਂ ਇਸ ਤੋਂ ਬਾਅਦ ਉੱਥੇ ਮੌਜੂਦ 5 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਛੇਵਾਂ ਮੁਲਜ਼ਮ ਸਤਵੰਤ ਸਿੰਘ ਸਿਵਲ ਹਸਪਤਾਲ ਬਠਿੰਡਾ ’ਚ ਜੇਰੇ ਇਲਾਜ਼ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਸਤਵੰਤ ਸਿੰਘ, ਸੁਨੀਲ, ਗੁਰਦੀਪ ਸਿੰਘ, ਹਰਗੁਣ ਸਿੰਘ ਅਤੇ ਦੋ ਅਰਸ਼ਦੀਪ ਸਿੰਘ ਨਾਂਅ ਦੇ ਵਿਅਕਤੀਆਂ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਏਕੇ-47 ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਸੁਨੀਲ ਅਤੇ ਗੁਰਦੀਪ ਸਿੰਘ ਭਾਰਤੀ ਫੌਜ ’ਚ ਹਨ। ਜੋ ਏਕੇ-47 ਵਾਰਦਾਤ ਦੌਰਾਨ ਵਰਤੀ ਗਈ ਸੀ ਉਸ ਨੂੰ ਸੁਨੀਲ ਫੌਜ ’ਚੋਂ ਆਪਣੀ ਯੂਨਿਟ ’ਚੋਂ ਚੋਰੀ ਕਰਕੇ ਲਿਆਇਆ ਸੀ। ਇੱਕ ਸਵਾਲ ਦੇ ਜਵਾਬ ’ਚ ਐਸਪੀ ਸਿਟੀ ਨੇ ਦੱਸਿਆ ਕਿ ਇਸ ਇਨਕਾਊਂਟਰ ਦੌਰਾਨ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਪੁਲਿਸ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ ਮੁਲਜ਼ਮਾਂ ਖਿਲਾਫ਼ ਥਾਣਾ ਕੈਂਟ ’ਚ ਵੱਖਰਾ ਮਾਮਲਾ ਦਰਜ਼ ਕੀਤਾ ਜਾਵੇਗਾ। Punjab Encounter