Punjab: ਪਿੰਡ ਵਾਸੀਆਂ ਨੇ ਵਿਧਾਇਕ ਲਖਵੀਰ ਰਾਏ ਦਾ ਕੀਤਾ ਸਨਮਾਨ

Punjab
ਫ਼ਤਹਿਗੜ੍ਹ ਸਾਹਿਬ :ਬ੍ਰਾਹਮਣ ਮਾਜਰਾ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਦਾ ਸਨਮਾਨ ਕਰਦੇ ਹੋਏ ਸਥਾਨਕ ਨਿਵਾਸੀ ਅਤੇ ਹੋਰ। ਤਸਵੀਰ: ਅਨਿਲ ਲੁਟਾਵਾ

Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਨਗਰ ਕੌਂਸਲ ਸਰਹਿੰਦ ਅਧੀਨ ਆਉਂਦੇ ਬ੍ਰਾਹਮਣ ਮਾਜਰਾ ਵਾਸੀਆਂ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਦੀ ਆਮਦ ਤੇ ਪ੍ਰੋਗਰਾਮ ਕਰਵਾਇਆ ਗਿਆ ਅਤੇ ਉਹਨਾਂ ਦਾ ਸਿਰੋਪਾਓ ਦੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਜਗ੍ਹਾ ਦਾ ਕੇਸ ਪਿਛਲੇ 35 ਸਾਲਾਂ ਤੋਂ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਸੀ, ਇਸ ਕੇਸ ਦੇ ਫੈਸਲੇ ਨਾਲ 100 ਦੇ ਕਰੀਬ ਘਰਾਂ ਦਾ ਉਜਾੜਾ ਹੋ ਜਾਣਾ ਸੀ ਜੋ ਸਾਡੇ ਮੱਥੇ ’ਤੇ ਇੱਕ ਕਲੰਕ ਬਣ ਜਾਣਾ ਸੀ, ਪਰਮਾਤਮਾ ਨੇ ਅਜਿਹੀ ਕਿਰਪਾ ਕੀਤੀ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਉਕਤ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਕਰਵਾ ਦਿੱਤਾ। ਜਿਸ ਨਾਲ ਉਕਤ ਕਲੇਸ਼ ਖਤਮ ਹੋ ਗਿਆ, ਹੁਣ ਇਹ ਆਪਣੀ ਜ਼ਿੰਦਗੀ ਆਰਾਮ ਦੇ ਨਾਲ ਇਸ ਸਥਾਨ ਦੇ ਉੱਤੇ ਬਿਤਾ ਸਕਣਗੇ। ਇਹਨਾਂ ਨੂੰ ਕਿਸੇ ਤਰ੍ਹਾਂ ਦਾ ਉਜਾੜੇ ਦਾ ਕੋਈ ਡਰ ਨਹੀਂ ਹੋਵੇਗਾ।

ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਇਸ ਮਸਲੇ ਨੂੰ ਹੱਲ ਕਰ ਸਕੇ : ਵਿਧਾਇਕ ਰਾਏ

ਇਸ ਮੌਕੇ ਕਲੋਨੀ ਪ੍ਰਧਾਨ ਨਿਰੰਜਣ ਦਾਸ ਨੇ ਕਿਹਾ ਕਿ ਵਿਧਾਇਕ ਲਖਬੀਰ ਸਿੰਘ ਰਾਏ ਉਨਾਂ ਦੇ ਲਈ ਮਸੀਹਾ ਬਣ ਕੇ ਆਏ ਸਨ। ਜਿਨਾਂ ਨੇ ਉਨਾਂ ਦੇ ਘਰਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਜੇਕਰ ਅੱਗੇ ਨਾ ਆਉਂਦੇ ਤਾਂ ਉਹਨਾਂ ਦੇ ਘਰ ਤੋੜ ਦਿੱਤੇ ਜਾਣੇ ਸੀ, ਜਿਸ ਨਾਲ ਉਹਨਾਂ ਦੇ ਪਰਿਵਾਰ ਵੀ ਬਿਖਰ ਜਾਣੇ ਸਨ। ਨਿਰੰਜਨ ਦਾਸ ਨੇ ਕਿਹਾ ਕਿ ਉਹ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਉਹਨਾਂ ਦੇ ਸਾਥੀਆਂ ਦਾ ਅਹਿਸਾਨ ਕਦੇ ਵੀ ਨਹੀਂ ਮੋੜ ਸਕਦੇ, ਇਸ ਪਰਉਪਕਾਰ ਦੇ ਲਈ ਉਹ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ।

ਇਹ ਵੀ ਪੜ੍ਹੋ: Germany Airport Strike: ਜਰਮਨੀ ’ਚ ਕਰਮਚਾਰੀਆਂ ਦੀ ਹੜਤਾਲ, 3400 ਉਡਾਣਾਂ ਰੱਦ, 5 ਲੱਖ ਯਾਤਰੀ ਪ੍ਰਭਾਵਿਤ

ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪਿਛਲੇ ਦਿਨੀਂ ਉਕਤ ਸਥਾਨ ਨੂੰ ਵਿਹਲਾ ਕਰਾਉਣ ਲਈ ਮਾਨਯੋਗ ਅਦਾਲਤ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਸਨ, ਐਨ ਮੌਕੇ ਉੱਤੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਸੀ। ਜਿਸ ਨਾਲ ਇਹ ਮਸਲਾ ਹੱਲ ਹੋ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸੀਸ ਕੁਮਾਰ ਅੱਤਰੀ, ਅਸੀਸ ਸੂਦ, ਬਲਵੀਰ ਸੋਢੀ, ਸਨੀ ਚੋਪੜਾ, ਪ੍ਰਿਤਪਾਲ ਜੱਸੀ, ਰਮੇਸ਼ ਕੁਮਾਰ ਸੋਨੂੰ, ਪ੍ਰੋਪਰਟੀ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਵਿੱਚ ਰਵਿੰਦਰ ਪਾਲ ਪੁਰੀ ਸਰਪਰਸਤ ਕਰਮਜੀਤ ਭੰਗੂ ਚੇਅਰਮੈਨ ਗੁਰਮੁਖ ਸਿੰਘ ਗੁਰਾਇਆ ਪ੍ਰਧਾਨ ਗੁਰਮੁਖ ਸਿੰਘ ਆਦਿ ਹਾਜ਼ਰ ਸਨ। Punjab

LEAVE A REPLY

Please enter your comment!
Please enter your name here