ਡੰਡੇ ਦੇ ਜ਼ੋਰ ਨਾਲ ਸੰਘਰਸ਼ਾਂ ਨੂੰ ਦਬਾਇਆ ਨਹੀ ਜਾਂ ਸਕਦਾ : ਸੂਬਾ ਪ੍ਰਧਾਨ
- ਮੁੱਖ ਮੰਤਰੀ ਅਤੇ ਪੁਲਿਸ ਦੀ ਧੱਕਾ ਸ਼ਾਹੀ ਵਿਰੁੱਧ ਧਰਨਾ ਦਿੱਤਾ ਹੈ : ਕਿਸਾਨ ਆਗੂ | Sunam News
- ਧਰਨੇ ਨੂੰ ਸੂਬਾ ਪ੍ਰਧਾਨ ਉਗਰਾਹਾਂ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਨਜਦੀਕ ਸੁਨਾਮ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ’ਤੇ 5-3-2025 ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਸਬੰਧੀ ਚੰਡੀਗੜ੍ਹ ਮੋਰਚਾ ਲਾਉਣਾ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਨੇ 4-3-2025 ਨੂੰ ਕਿਸਾਨਾਂ ਦੇ ਘਰਾਂ ’ਚ ਛਾਪੇ ਮਾਰੇ ਤੇ ਕੰਧਾਂ ਟੱਪਕੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ, ਤੇ ਜਦੋਂ 5-3-2025 ਨੂੰ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਤਾਂ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਨਾਕੇ ਲਾ ਕੇ ਕਿਸਾਨਾਂ ਦੀ ਫੜੋ-ਫੜੀ ਕੀਤੀ ਪਰ ਕਿਸਾਨ ਪੁਲਿਸ ਦੇ ਨਾਕਿਆਂ ਨੂੰ ਤੋੜਕੇ ਘਰਾਚੋਂ ਦੀ ਦਾਣਾ ਮੰਡੀ ’ਚ ਇਕੱਠੇ ਹੋ ਗਏ।
ਇਹ ਖਬਰ ਵੀ ਪੜ੍ਹੋ : Budha Nala Pollution: ਬੁੱਢਾ ਨਾਲਾ ’ਚ ਫੈਲ ਰਹੇ ਪ੍ਰਦੂਸ਼ਣ ਦਾ ਮਾਮਲਾ, ਸਾਹਮਣੇ ਆਇਆ ਇਹ ਕਾਰਨ
ਘਰਾਚੋਂ ਦੀ ਦਾਣਾ ਮੰਡੀ ’ਚੋਂ ਕਿਸਾਨਾਂ ਨੇ ਪੈਦਲ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ, ਪਰ ਘਰਾਚੋਂ ਦੇ ਬੱਸ ਅੱਡੇ ’ਤੇ ਪੁਲਿਸ ਨੇ ਵੱਡੀਆਂ ਰੋਕਾ ਲਾ ਕੇ ਕਿਸਾਨਾਂ ਨੂੰ ਰੋਕ ਲਿਆ। ਪੰਜਾਬ ਸਰਕਾਰ ਡੰਡੇ ਦੇ ਜ਼ੋਰ ਨਾਲ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਹੈ, ਪਰ ਡੰਡੇ ਦੇ ਜ਼ੋਰ ਨਾਲ ਕਦੇ ਵੀ ਸੰਘਰਸ਼ਾਂ ਨੂੰ ਦਬਾਇਆ ਨਹੀ ਜਾਂ ਸਕਦਾ, ਪੰਜਾਬ ਦੇ ਮੁੱਖ ਮੰਤਰੀ ਤੇ ਪੁਲਿਸ ਦੀ ਧੱਕਾ ਸ਼ਾਹੀ ਵਿਰੁੱਧ ਅੱਜ ਦੇ ਧਰਨੇ ਦਿੱਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ। Sunam News

ਦਰਬਾਰਾ ਸਿੰਘ ਛਾਜਲਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੋਂਗੋਵਾਲ, ਬਿੰਦਰਪਾਲ ਸਿੰਘ ਬੀਕੇਯੂ ਡਕੌਂਦਾ ਬੁਰਜਗਿੱਲ, ਹਰਦੇਵ ਸਿੰਘ ਬਖਸ਼ੀਵਾਲਾ, ਮਲਕੀਤ ਸਿੰਘ ਲਖਮੀਰਵਾਲਾ, ਹਰਮੇਲ ਸਿੰਘ ਮਹਿਰੋਕ, ਵਰਿੰਦਰ ਕੋਸ਼ਿਕ, ਜਸਵੰਤ ਸਿੰਘ ਬਿਗੜਵਾਲ, ਮਹਿੰਦਰ ਸਿੰਘ ਲੋਂਗੋਵਾਲ, ਭਜਨ ਸਿੰਘ ਢੱਡਰੀਆਂ, ਕਰਮਜੀਤ ਸਿੰਘ ਸਤੀਪੁਰ, ਐਡਵੋਕੇਟ ਮਿੱਤ ਸਿੰਘ ਜਨਾਲ, ਜਗਦੀਸ਼ ਸਿੰਘ ਬਖਸ਼ੀਵਾਲਾ, ਜਗਜੀਤ ਸਿੰਘ ਕੋਟੜਾ, ਗੁਰਤੇਜ ਸਿੰਘ ਦੁੱਗਾ, ਗਗਨਦੀਪ ਸਿੰਘ ਚੱਠਾ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਰਣਦੀਪ ਕੋਰ ਰਟੋਲਾਂ, ਬਲਜੀਤ ਕੌਰ ਖਡਿਆਲ ਤੇ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਨੋਜਵਾਨ ਤੇ ਮਾਵਾਂ-ਭੈਣਾਂ ਹਾਜ਼ਰ ਸਨ। Sunam News