Bathinda Traffic Plan: ਪੁਲਿਸ ਵੱਲੋਂ ਜ਼ਾਰੀ ਕੀਤਾ ਗਿਆ ਹੈ ਐਮਰਜੈਂਸੀ ਟ੍ਰੈਫਿਕ ਰੂਟ ਪਲਾਨ
Bathinda Traffic Plan: ਬਠਿੰਡਾ, (ਸੁਖਜੀਤ ਮਾਨ)। ਭਲਕੇ 11 ਮਾਰਚ ਨੂੰ ਜੇਕਰ ਤੁਸੀਂ ਬਠਿੰਡਾ ਵੱਲ ਆ ਰਹੇ ਹੋ ਜਾਂ ਬਠਿੰਡਾ ਸ਼ਹਿਰ ਵਿੱਚੋਂ ਦੀ ਲੰਘ ਕੇ ਚੰਡੀਗੜ੍ਹ, ਡੱਬਵਾਲੀ ਜਾਂ ਮਲੋਟ-ਮੁਕਤਸਰ ਵੱਲ ਜਾਣਾ ਹੈ, ਤਾਂ ਸੜਕੀ ਰਸਤਾ ਆਮ ਦਿਨਾਂ ਦੀ ਤਰ੍ਹਾਂ ਨਹੀਂ ਹੋਵੇਗਾ। ਦਰਅਸਲ 11 ਮਾਰਚ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਬਠਿੰਡਾ ਆ ਰਹੇ ਹਨ। ਉਹਨਾਂ ਦੀ ਆਮਦ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜਰੀ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਮੁਸ਼ਕਿਲ ਨਾ ਆਵੇ।
ਜ਼ਾਰੀ ਕੀਤੇ ਨਵੇਂ ਐਮਰਜੈਂਸੀ ਟ੍ਰੈਫਿਕ ਰੂਟ ਪਲਾਨ ਅਨੁਸਾਰ | Bathinda Traffic Plan
ਡੱਬਵਾਲੀ ਤੋਂ ਮੌੜ, ਰਾਮਪੁਰਾ, ਚੰਡੀਗੜ੍ਹ ਜਾਣ ਵਾਲੇ ਹੈਵੀ ਵਾਹਨ ਰਿਫਾਈਨਰੀ ਰੋਡ ਰਾਹੀਂ ਰਾਮਾਂ, ਤਲਵੰਡੀ, ਮੌੜ, ਰਾਮਪੁਰਾ, ਚੰਡੀਗੜ੍ਹ ਜਾ ਸਕਣਗੇ। ਬਠਿੰਡਾ ਸ਼ਹਿਰ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਆਈ.ਟੀ.ਆਈ ਪੁੱਲ, ਤਲਵੰਡੀ, ਰਾਮਾਂ ਰਿਫਾਈਨਰੀ ਰੋਡ ਰਾਹੀਂ ਆਪਣੇ ਸਥਾਨ ਤੱਕ ਜਾ ਸਕਣਗੇ। Bathinda Traffic Plan
Read Also : Jalander Highway Punjab: ਤੜਕਸਾਰ ਹਾਈਵੇਅ ’ਤੇ ਪੈ ਗਿਆ ਚੀਕ-ਚਿਹਾੜਾ, ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ
ਇਸੇ ਤਰ੍ਹਾਂ ਫਰੀਦਕੋਟ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਥਾਣਾ ਕੈਂਟ, ਬਠਿੰਡਾ ਰਿੰਗ ਰੋਡ, ਆਈ.ਟੀ.ਆਈ ਪੁੱਲ, ਤਲਵੰਡੀ ਸਾਬੋ, ਰਾਮਾਂ ਰਿਫਾਈਨਰੀ ਰੋਡ ਰਾਹੀਂ ਜਾਣਗੇ। ਸੰਗਤ ਮੰਡੀ ਸਾਈਡ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਵਾਲੇ ਹੈਵੀ ਵਾਹਨ ਵਾਇਆ ਡੱਬਵਾਲੀ, ਮਲੋਟ ਹੋ ਕੇ ਜਾਣਗੇ। ਇਸ ਦੌਰੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਰਾਸ਼ਟਰਪਤੀ ਦੇ ਦੌਰੇ ਦੌਰਾਨ ਕੋਈ ਰੁਕਾਵਟ ਨਾ ਆਵੇ। ਪੁਲਿਸ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਲ੍ਹਾ ਵਾਸੀ ਸਾਵਧਾਨ ਰਹਿਣ, ਬਦਲਵਾਂ ਰੂਟ ਹੀ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ। ਛੋਟੇ ਵਹੀਕਲਾਂ ਦਾ ਮੌਕੇ ਤੇ ਹੀ ਰਸਤਾ ਬਦਲ ਦਿੱਤਾ ਜਾਵੇਗਾ।