ਫਾਈਨਲ ਮੁਕਾਬਲੇ ’ਚ ਨਿਊਜੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ | IND vs NZ
- ਕਪਤਾਨ ਰੋਹਿਤ ਨੇ ਖੇਡੀ ਅਰਧਸੈਂਕੜੇ ਵਾਲੀ ਪਾਰੀ | IND vs NZ
IND vs NZ: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਦੁਬਈ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਨਿਊਜੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 50 ਓਵਰਾਂ ’ਚ 7 ਵਿਕਟਾਂ ਗੁਆ ਕੇ 251 ਦੌੜਾਂ ਦਾ ਸਕੋਰ ਬਣਾਇਆ, ਜਿਸ ਵਿੱਚ ਡੈਰਿਲ ਮਿਚੇਲ ਦੀ ਦੀ ਅਰਧਸੈਂਕੜੇ ਵਾਲੀ ਪਾਰੀ ਸ਼ਾਮਲ ਰਹੀ ਤੇ ਆਖਿਰ ’ਚ ਮਾਈਕਲ ਬ੍ਰੈਸਵੈੱਲ ਨੇ ਅਰਧਸੈਂਕੜਾ ਜੜਿਆ। IND vs NZ
ਇਹ ਖਬਰ ਵੀ ਪੜ੍ਹੋ : ਚੈਂਪੀਅਨਜ਼ ਟਰਾਫੀ ਫਾਈਨਲ, ਨਿਊਜੀਲੈਂਡ 100 ਪਾਰ, ਯੰਗ-ਰਚਿਨ ਤੇ ਵਿਲੀਅਮਸਨ ਤੋਂ ਬਾਅਦ ਲੈਥਮ ਵੀ ਆਊਟ, ਜਡੇਜਾ ਨੂੰ ਸਫਲਤਾ
ਭਾਰਤ ਵੱਲੋਂ ਵਰੁਣ ਚੱਕਰਵਰਤੀ ਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਜਵਾਬ ’ਚ ਭਾਰਤੀ ਟੀਮ ਨੇ ਇਹ ਟੀਚਾ ਕਪਤਾਨ ਰੋਹਿਤ ਸ਼ਰਮਾ ਦੀਆਂ 76 ਦੌੜਾਂ ਤੇ ਸ਼੍ਰੇਅਸ ਅਈਅਰ ਦੀ 48 ਦੌੜਾਂ ਦੀ ਪਾਰੀ ਦੀ ਮੱਦਦ ਨਾਲ 1 ਓਵਰ ਬਾਕੀ ਰਹਿੰਦੇ ਹਾਸਲ ਕਰ ਲਿਆ। ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਨਾਬਾਦ (34) ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਭਾਰਤ ਨੇ ਰੋਹਿਤ ਦੀ ਕਪਤਾਨੀ ’ਚ 9 ਮਹੀਨਿਆਂ ਵਿਚਕਾਰ ਇਹ ਦੂਜਾ ਆਈਸੀਸੀ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਨੂੰ 29 ਜੂਨ ਨੂੰ ਟੀ20 ਵਿਸ਼ਵ ਕੱਪ ਜਿੱਤਵਾਇਆ ਸੀ। IND vs NZ
ਦੋਵੇਂ ਟੀਮਾਂ ਦੀ ਪਲੇਇੰਗ-11 | IND vs NZ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਨਾਥਨ ਸਮਿਥ, ਕਾਈਲ ਜੈਮੀਸਨ ਤੇ ਵਿਲੀਅਮ ਓ’ਰੂਰਕੇ।