Ferozepur News: (ਜਗਦੀਪ ਸਿੰਘ) ਫਿਰੋਜ਼ਪੁਰ। ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀ ਸਰਪੰਚ ਪੂਜਾ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਚਾਇਤੀ ਰਾਜ ਮੰਤਰਾਲਾ ਵੱਲੋਂ ਕਰਵਾਏ ਪ੍ਰਸਿੱਧ ‘ਸਸਕਤ ਪੰਚਾਇਤ ਨੇਤਰੀ ਅਭਿਆਨ‘ ਦੀ ਸੁਰੂਆਤ ਵਿੱਚ ਸਾਮਲ ਹੋ ਕੇ ਜ਼ਿਲ੍ਹੇ ਦਾ ਨਾਮ ਰੌਸਨ ਕੀਤਾ। ਇਸ ਸਮਾਗਮ ਮੌਕੇ ਵੱਖ-ਵੱਖ ਵਿਭਾਗਾਂ ਦੇ ਸਕੱਤਰ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ਨੇ ਸ਼ਿਰਕਤ ਕੀਤੀ। ਸਰਪੰਚ ਪੂਜਾ ਦੀ ਸਮੂਲੀਅਤ ਪਿਰਾਮਲ ਫਾਊਂਡੇਸਨ ਦੇ ਸਹਿਯੋਗ ਨਾਲ ਹੋਈ, ਜੋ ਕਿ ਅਸਪਿਰੇਸਨਲ ਜ਼ਿਲ੍ਹਾ ਪ੍ਰੋਗਰਾਮ ਅਧੀਨ ਫਿਰੋਜਪੁਰ ਵਿੱਚ ਪੰਚਾਇਤ ਆਧਾਰਿਤ ਸਾਸਨ ਨੂੰ ਮਜਬੂਤ ਕਰਨ, ਖਾਸ ਤੌਰ ‘ਤੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਉੱਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: China Vs America: ਚੀਨ ਤੇ ਅਮਰੀਕਾ ਵਿੱਚੋਂ ਕੌਣ ਜ਼ਿਆਦਾ ਸ਼ਕਤੀਸ਼ਾਲੀ? ਜੇਕਰ ਜੰਗ ਹੋਈ ਤਾਂ ਕੌਣ ਜਿੱਤੇਗਾ?
ਸਰਪੰਚ ਪੂਜਾ ਨੇ ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀਆਂ ਸਰਵੋਤਮ ਪ੍ਰਥਾਵਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਪੰਚਾਇਤ-ਕੇਂਦਰਤ ਪਲਾਨਿੰਗ, ਜੀ.ਪੀ.ਪੀ. ਐਫ. ਟੀ. ਦੀ ਭੂਮਿਕਾ ਅਤੇ ਲੋਕ-ਭਾਗੀਦਾਰੀ ਵਾਲੇ ਸਾਸਨ ਦੀ ਮਹੱਤਤਾ ਉਭਾਰਨ ‘ਤੇ ਕੇਂਦਰਤ ਚਰਚਾ ਕੀਤੀ। ਉਨ੍ਹਾਂ ਨੇ ਮਹਿਲਾਵਾਂ ਦੀ ਨਿੱਤੀ-ਨਿਰਧਾਰਣ, ਸੇਵਾਵਾਂ ਦੀ ਗੁਣਵੱਤਾ ਸੁਧਾਰ, ਅਤੇ ਸਵੈ-ਸਹਾਇਤਾ ਸਮੂਹਾਂ ਦੀ ਮਜਬੂਤੀ ਰਾਹੀਂ ਸਮਾਜਿਕ-ਆਰਥਿਕ ਉਨਤੀ ਵਿੱਚ ਭੂਮਿਕਾ ਨੂੰ ਉਭਾਰਿਆ। Ferozepur News