Drug Money: (ਮਨੋਜ) ਮਲੋਟ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ 10 ਕਿੱਲੋ 500 ਗ੍ਰਾਮ ਅਫੀਮ ਬਰਾਮਦ ਕੀਤੀ। ਜ਼ਿਲਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਆਈ.ਪੀ.ਐਸ ਨੇ ਦੱਸਿਆ ਕਿ ਸੀ.ਆਈ.ਏ-2 ਮਲੋਟ ਦੀ ਪੁਲਿਸ ਪਾਰਟੀ 5 ਮਾਰਚ 2025 ਨੂੰ ਬ੍ਰਾਏ ਗਸ਼ਤ-ਵਾ-ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਹਿੰਮਤਪੁਰਾ ਬਸਤੀ ਖੇਤਾਂ ਨਾਲ ਜਾਂਦੀ ਗਲੀ ਵਿੱਚ ਪੁੱਜੀ ਤਾਂ ਗੱਡੀ ਦੀਆ ਲਾਈਟਾਂ ਦੀ ਰੌਸ਼ਨੀ ਵਿੱਚ ਗਲੀ ਦੇ ਮੋੜ ’ਤੇ ਇੱਕ ਨੌਜਵਾਨ ਮੋਟਰਸਾਇਕਲ ’ਤੇ ਬੈਠਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਿਆ।
ਇਹ ਵੀ ਪੜ੍ਹੋ: Yudh Nashe Virudh: ਮਾਲੇਰਕੋਟਲਾ ਪੁਲਿਸ ਵੱਲੋਂ ਸਥਾਨਕ ਕੇਂਦਰੀ ਜੇਲ੍ਹ ਵਿਖੇ ਕੀਤੀ ਅਚਨਚੇਤ ਚੈਕਿੰਗ
ਪੁਲਿਸ ਪਾਰਟੀ ਨੇ ਉਸ ਨੌਜਵਾਨ ਨੂੰ ਕਾਬੂ ਕੀਤਾ ਜਿਸਦੇ ਮੋਟਰਸਾਇਕਲ ਦੇ ਹੈਂਡਲ ਨਾਲ ਸੱਜੇ ਪਾਸੇ ਪਲਾਸਟਿਕ ਦੇ ਝੋਲੇ ਵਿੱਚ ਕੁਝ ਬੰਨਿਆ ਹੋਇਆ ਸੀ। ਨੌਜਵਾਨ ਨੇ ਆਪਣਾ ਨਾਮ ਰਾਜੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਦੱਸਿਆ। ਮੌਕੇ ’ਤੇ ਰਛਪਾਲ ਸਿੰਘ ਪੀ.ਪੀ.ਐਸ, ਡੀ.ਐਸ.ਪੀ (ਪੀ.ਬੀ.ਆਈ-ਕਮ-ਐਨ.ਡੀ.ਪੀ.ਐਸ) ਸ੍ਰੀ ਮੁਕਤਸਰ ਸਾਹਿਬ ਦੀ ਹਾਜਰੀ ਵਿੱਚ ਪਲਾਸਟਿਕ ਦੇ ਝੋਲੇ ਨੂੰ ਖੋਲ ਕੇ ਚੈੱਕ ਕਰਨ ਤੇ ਸਮੇਤ ਮੋਮੀ ਲਿਫਾਫਾ ਪਾਰਦਰਸ਼ੀ 3 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ ਅਤੇ ਰਾਜੂ ਉਕਤ ਦੀ ਤਲਾਸ਼ੀ ਕਰਨ ’ਤੇ ਡਰੱਗ ਮਨੀ 500-500 ਰੁਪਏ ਦੇ ਕਰੰਸੀ ਨੋਟ ਕੁੱਲ 35 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। Drug Money