Crime News: ਜਲੰਧਰ ’ਚ ਤਿੰਨ ਬੀਕੇਆਈ ਦੇ ਅੱਤਵਾਦੀ ਗ੍ਰਿਫ਼ਤਾਰ, ਹੱਤਿਆ ਦੀ ਵੱਡੀ ਯੋਜਨਾ ਨਾਕਾਮ

Crime News
Crime News: ਜਲੰਧਰ ’ਚ ਤਿੰਨ ਬੀਕੇਆਈ ਦੇ ਅੱਤਵਾਦੀ ਗ੍ਰਿਫ਼ਤਾਰ, ਹੱਤਿਆ ਦੀ ਵੱਡੀ ਯੋਜਨਾ ਨਾਕਾਮ
ਪੁਲਿਸ ਨੇ ਮੁਲਜ਼ਮਾਂ ਤੋਂ ਚਾਰ ਗੈਰ-ਕਾਨੂੰਨੀ ਹਥਿਆਰ ਅਤੇ 15 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਰਿਮਾਂਡ ‘ਤੇ ਲੈਣ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਪੰਜਾਬ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਸਮਰਥਿਤ ਅੱਤਵਾਦੀ ਮਾਡਿਊਲ ਦੁਆਰਾ ਇੱਕ ਹੋਰ ਵੱਡੀ ਹੱਤਿਆ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਰੂਪ ਸਿੰਘ ਉਰਫ਼ ਜੱਗਾ, ਸੁਖਜੀਤ ਸਿੰਘ ਉਰਫ਼ ਸੁੱਖਾ ਅਤੇ ਨਵਪ੍ਰੀਤ ਸਿੰਘ ਉਰਫ਼ ਨਵ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਅਮਰੀਕਾ ਸਥਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਸ਼ਰੀਆ ਵੱਲੋਂ ਚਲਾਇਆ ਜਾ ਰਿਹਾ ਸੀ। ਗੋਪੀ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਸਾਥੀ ਹੈ।
ਇਸ ਦੇ ਨਾਲ ਹੀ ਉਸਦੀ ਸਾਥੀ ਲਾਡੀ ਬਕਾਪੁਰੀਆ ਵੀ ਸ਼ਾਮਲ ਹੈ। ਜੋ ਇਸ ਸਮੇਂ ਗ੍ਰੀਸ ਵਿੱਚ ਰਹਿੰਦਾ ਹੈ। SSOC ਅੰਮ੍ਰਿਤਸਰ ਵਿਖੇ ਇੱਕ FIR ਦਰਜ ਕੀਤੀ ਗਈ ਸੀ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਚਾਰ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਇੱਕ ਗਲੌਕ ਪਿਸਤੌਲ 9mm (1 ਮੈਗਜ਼ੀਨ ਅਤੇ 6 ਰੌਂਦ), ਇੱਕ ਪਿਸਤੌਲ PX5 ਸਟੋਰਮ (ਬੇਰੇਟਾ) (1 ਮੈਗਜ਼ੀਨ ਅਤੇ 4 ਰੌਂਦ), ਇੱਕ ਦੇਸੀ 30 ਬੋਰ ਪਿਸਤੌਲ (1 ਮੈਗਜ਼ੀਨ ਅਤੇ 4 ਰੌਂਦ) ਅਤੇ ਇੱਕ ਦੇਸੀ 32 ਬੋਰ ਪਿਸਤੌਲ (1 ਮੈਗਜ਼ੀਨ ਅਤੇ 8 ਰੌਂਦ) ਸ਼ਾਮਲ ਹਨ। Crime News

LEAVE A REPLY

Please enter your comment!
Please enter your name here