Terrorism: ਅੱਤਵਾਦ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਅਤੇ ਨਾ ਹੀ ਕੋਈ ਦੇਸ਼ ਅੱਤਵਾਦ ਦੀ ਸਿਧਾਂਤਕ ਤੌਰ ’ਤੇ ਹਮਾਇਤ ਕਰ ਰਿਹਾ ਹੈ ਇਸ ਦੇ ਬਾਵਜੂਦ ਅੱਤਵਾਦ ਸਬੰਧੀ ਮਾਪ-ਦੰਡ ਇੱਕਸਾਰ ਨਹੀਂ ਹਨ ਇਹ ਦੋਗਲੀ ਨੀਤੀ ਹੀ ਅੱਤਵਾਦ ਦੇ ਖ਼ਤਮ ਹੋਣ ’ਚ ਵੱਡਾ ਅੜਿੱਕਾ ਹੈ ਅਮਰੀਕਾ ਨੇ ਹਾਲ ਹੀ ਵਿੱਚ ਪਾਕਿਸਤਾਨ ਦੀ ਇਸ ਗੱਲ ਲਈ ਸਲਾਹੁਤਾ ਕੀਤੀ ਹੈ ਕਿ ਪਾਕਿਸਤਾਨ ਨੇ 16 ਅਮਰੀਕੀ ਫੌਜੀਆਂ ਦੇ ਅਫਗਾਨ ਕਾਤਲ ਨੂੰ ਫੜਾਉਣ ’ਚ ਮੱਦਦ ਕੀਤੀ ਹੈ ਅਮਰੀਕਾ ਦੀ ਇਸ ਚਰਚਾ ਨੇ ਪਾਕਿਸਤਾਨ ਬਾਰੇ ਵੱਖਰਾ ਨਜ਼ਰੀਆ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪਾਕਿਸਤਾਨ ਅੱਤਵਾਦ ਦੇ ਖਿਲਾਫ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਪਾਕਿਸਤਾਨ ਅੱਤਵਾਦ ਸਬੰਧੀ ਦੋਗਲੀ ਨੀਤੀ ’ਤੇ ਚੱਲ ਰਿਹਾ ਹੈ ਮੁੰਬਈ ਹਮਲੇ 26/11 ਦੇ ਦੋਸ਼ੀ ਪਾਕਿਸਤਾਨ ’ਚ ਸ਼ਰ੍ਹੇਆਮ ਘੁੰਮ ਰਹੇ ਹਨ।
ਇਹ ਖਬਰ ਵੀ ਪੜ੍ਹੋ : Ludhiana News: ਲੁਧਿਆਣਾ ਦੀ ਕੱਪੜਾ ਫੈਕਟਰੀ ’ਚ ਵੱਡੀ ਘਟਨਾ, ਜਾਂਚ ’ਚ ਜੁਟੀ ਪੁਲਿਸ
ਭਾਰਤ ’ਚ ਹਮਲੇ ਲਈ ਦੋਸ਼ੀ ਅੱਤਵਾਦੀਆਂ ਖਿਲਾਫ ਪਾਕਿਸਤਾਨ ’ਚ ਮੁਕੱਦਮਾ ਵੀ ਦਰਜ ਹੋ ਚੁੱਕਾ ਹੈ ਪਰ ਇਹ ਕਾਰਵਾਈ ਸਭ ਵਿਖਾਵੇ ਦੀ ਹੈ ਜੇਕਰ ਪਾਕਿਸਤਾਨ ਵਾਕਿਆਈ ਅੱਤਵਾਦ ਦੇ ਖਿਲਾਫ ਹੁੰਦਾ ਤਾਂ ਇਹ ਅੱਤਵਾਦੀ ਭਾਰਤ ਦੇ ਹਵਾਲੇ ਕੀਤੇ ਹੁੰਦੇ ਅਮਰੀਕਾ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਲਈ ਤਿਆਰ ਹੈ ਤਾਂ ਪਾਕਿਸਤਾਨ ਕਿਉਂ ਨਹੀਂ ਹਕੀਕਤ ਇਹ ਹੈ ਕਿ ਇਨ੍ਹਾਂ ਦੋਗਲੀਆਂ ਨੀਤੀਆਂ ਕਾਰਨ ਹੀ ਇੱਕ ਲਈ ਲੋੜੀਂਦਾ ਅੱਤਵਾਦੀ ਦੂਜੇ ਮੁਲਕ ’ਚ ਨਾਇਕ ਵਾਂਗ ਪੇਸ਼ ਕੀਤਾ ਜਾਂਦਾ ਹੈ ਇਹ ਵੀ ਤੱਥ ਹਨ ਕਿ ਅੱਤਵਾਦ ਨੂੰ ਪਾਲ ਕੇ ਅੱਤਵਾਦ ਦੇ ਡੰਗ ਤੋਂ ਬਚਿਆ ਨਹੀਂ ਜਾ ਸਕਦਾ ਜਿਸ ਅੱਤਵਾਦ ਨੂੰ ਪਾਕਿਸਤਾਨ ਨੇ ਪਾਲਿਆ ਹੈ ਉਹ ਅੱਤਵਾਦ ਪਾਕਿਸਤਾਨ ਲਈ ਵੀ ਖਤਰਾ ਬਣ ਰਿਹਾ ਹੈ ਅੱਤਵਾਦ ਖਿਲਾਫ ਸਪੱਸ਼ਟ ਨੀਤੀਆਂ ਤੇ ਇਕਸਾਰ ਮਾਪ-ਦੰਡ ਅਪਣਾ ਕੇ ਅਮਨ-ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ। Terrorism