Faridkot News: ਡਿਪਟੀ ਕਮਿਸ਼ਨਰ ਨੇ ਰਜਿਸਟਰੇਸ਼ਨ ਦਾ ਕੰਮ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਅਧਿਕਾਰ

Faridkot News
Faridkot News: ਡਿਪਟੀ ਕਮਿਸ਼ਨਰ ਨੇ ਰਜਿਸਟਰੇਸ਼ਨ ਦਾ ਕੰਮ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਅਧਿਕਾਰ

ਹੁਕਮ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਕੰਮ ’ਤੇ ਵਾਪਿਸ ਆਉਣ ਤੱਕ ਰਹਿਣਗੇ ਲਾਗੂ | Faridkot News

Faridkot News: ਫਰੀਦਕੋਟ (ਅਜੈ ਮਨਚੰਦਾ/ਗੁਰਪ੍ਰੀਤ ਪੱਕਾ)। ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਰਜਿਸਟਰਾਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਪੰਜਾਬ ਰਜਿਸਟਰੇਸ਼ਨ ਐਕਟ 1908 ਦਾ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਦਵਿੰਦਰ ਕੁਮਾਰ, ਸੀਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ ਫਰੀਦਕੋਟ ਨੂੰ ਦਫਤਰ ਸਬ ਰਜਿਸਟਰਾਰ ਫਰੀਦਕੋਟ ਦਾ, ਸ੍ਰੀ ਜਸਦੇਵ ਸਿੰਘ ਕਾਨੂੰਗੋ, ਦਫਤਰ ਤਹਿਸੀਲਦਾਰ ਫਰੀਦਕੋਟ ਨੂੰ ਦਫਤਰ ਸਬ ਰਜਿਸਟਰਾਰ ਕੋਟਕਪੂਰਾ ਦਾ, ਸ੍ਰੀ ਸ਼ਿਕੰਦਰ ਸਿੰਘ ਕਾਨੂੰਗੋ ਹਲਕਾ ਬਾਜਾਖਾਨਾ ਨੂੰ ਦਫਤਰ ਸਬ ਰਜਿਸਟਰਾਰ ਜੈਤੋ ਦਾ ਰਜਿਸਟਰੇਸ਼ਨ ਦਾ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ।

ਇਹ ਵੀ ਪੜ੍ਹੋ: Drugs Free Punjab: ਕੈਬਨਿਟ ਮੰਤਰੀ ਡਾ . ਬਲਬੀਰ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਨੂੰ ਦਿੱਤੀ ਸਖਤ ਚੇਤਾਵਨੀ

ਰਜਿਸਟਰਾਰ-ਕਮ-ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਦਫ਼ਤਰ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰ ਵਿਖੇ ਰਜਿਸਟਰੇਸ਼ਨ ਦਾ ਕੰਮ ਨਹੀਂ ਹੋ ਰਿਹਾ ਹੈ, ਜਦੋਂਕਿ ਆਮ ਜਨਤਾ ਵੱਲੋਂ ਆਪਣਾ ਰਜਿਸਟਰੇਸ਼ਨ ਦਾ ਕੰਮ ਕਰਵਾਉਣ ਲਈ ਅਪਾਇੰਟਮੈਂਟਸ ਲਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣ ਤੋਂ ਬਚਾਉਣ ਲਈ ਉਨ੍ਹਾਂ ਇਹ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹਾ ਫਰੀਦਕੋਟ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਕੰਮ ’ਤੇ ਵਾਪਿਸ ਆਉਣ ਤੱਕ ਲਾਗੂ ਰਹਿਣਗੇ। Faridkot News

LEAVE A REPLY

Please enter your comment!
Please enter your name here