Fazilka News: ਅੰਤਰਰਾਸ਼ਟਰੀ ਟ੍ਰੇਨਿੰਗ ਹੋਵੇਗੀ ਗਿਆਨ ਵਾਧੇ ਵਿੱਚ ਸਹਾਈ : ਡੀਈਓ ਸਤੀਸ਼ ਕੁਮਾਰ
Fazilka News: ਫਾਜਲਕਾ (ਰਜਨੀਸ਼ ਰਵੀ)। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸੂਬੇ ਦੀ ਸਿੱਖਿਆ ਨੂੰ ਆਲਮੀ ਪੱਧਰ ਦਾ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੂਬੇ ਦੀ ਸਿੱਖਿਆ ਨੂੰ ਗੁਣਾਤਮਕ ਉਚਾਈਆਂ ਤੇ ਲੈ ਜਾਣ ਲਈ ਟੀਚਰ ਟਰੇਨਿੰਗ ਦਾ ਅਹਿਮ ਯੋਗਦਾਨ ਹੁੰਦਾ ਹੈ।
ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਅਧਿਆਪਕਾਂ ਨੂੰ ਵੱਖ ਵੱਖ ਦੇਸ਼ਾਂ ਦੀਆਂ ਸੰਸਾਰ ਪੱਧਰੀ ਸੰਸਥਾਵਾਂ ਤੋਂ ਉੱਚ ਪੱਧਰੀ ਟ੍ਰੇਨਿੰਗ ਦੁਆਈਂ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਵਿਭਾਗ ਵੱਲੋਂ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਮੈਡਮ ਹਰਕੀਰਤ ਕੌਰ ਚਾਨੇ ਅਤੇ ਸਹਾਇਕ ਡਾਇਰੈਕਟਰ ਐਸ ਸੀ ਈ ਆਰ ਟੀ ਡਾਂ ਬੂਟਾ ਸਿੰਘ ਦੀ ਅਗਵਾਈ ਵਿਚ 72 ਪ੍ਰਾਇਮਰੀ ਅਧਿਆਪਕਾਂ ਅਤੇ ਅਧਿਕਾਰੀਆਂ ਦੇ ਦੂਜੇ ਬੈਚ ਨੂੰ ਦੋ ਹਫ਼ਤਿਆਂ ਦੀ ਟ੍ਰੇਨਿੰਗ ਲਈ ਫ਼ਿਨਲੈਂਡ ਭੇਜਿਆ ਜਾ ਰਿਹਾ ਹੈ। ਜਿੱਥੇ ਇਹ ਅਧਿਆਪਕ ਯੂਨੀਵਰਸਿਟੀ ਆਫ ਤੁਰਕੂ ਤੋਂ ਟ੍ਰੇਨਿੰਗ ਲੈਣਗੇ। Fazilka News
Read Also : Farodkot News: ਤਲਵੰਡੀ ਰੋਡ ‘ਤੇ ਨਹਿਰਾਂ ਉੱਪਰ ਨਿਰਮਾਣ ਅਧੀਨ ਪੁਲ ‘ਤੇ ਪਲਟਿਆ ਚੋਕਰ ਨਾਲ ਭਰਿਆ ਕੈਂਟਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਲਈ ਜ਼ਿਲ੍ਹਾ ਫਾਜ਼ਿਲਕਾ ਦੇ 6 ਅਧਿਆਪਕਾਂ ਦੀ ਚੋਣ ਹੋਈ ਹੈ ਜ਼ੋ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਲਈ ਹੈੱਡ ਟੀਚਰ ਸੁਰਿੰਦਰ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਬਲਾਕ ਖੂਈਆਂ ਸਰਵਰ, ਹੈੱਡ ਟੀਚਰ ਮੈਡਮ ਯਾਮਿਨੀ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਜਵਾਹਰ ਸਿੰਘ ਬਲਾਕ ਜਲਾਲਾਬਾਦ 1,ਹੈੱਡ ਟੀਚਰ ਸੁਨੀਲ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਬਲਾਕ ਅਬੋਹਰ 1,
ਈਟੀਟੀ ਅਧਿਆਪਕ ਹਰੀਸ਼ ਕੁਮਾਰ ਸ਼ਰਕਾਰੀ ਪ੍ਰਾਇਮਰੀ ਸਕੂਲ ਕੇਰਾਂ ਖੇੜਾ ਬਲਾਕ ਅਬੋਹਰ 1, ਈਟੀਟੀ ਅਧਿਆਪਕ ਅਮਿਤ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ਬਲਾਕ ਅਬੋਹਰ 1 ਅਤੇ ਈਟੀਟੀ ਅਧਿਆਪਕ ਸੁਨੀਲ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾ ਬਲਾਕ ਫਾਜ਼ਿਲਕਾ 2 ਦੀ ਚੋਣ ਹੋਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ 6 ਅਧਿਆਪਕਾਂ ਦੀ ਇਸ ਉੱਚ ਪੱਧਰੀ ਟ੍ਰੇਨਿੰਗ ਲਈ ਚੋਣ ਹੋਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
Fazilka News
ਇਸ ਮੌਕੇ ਚੁਣੇ ਗਏ ਅਧਿਆਪਕ ਨੇ ਕਿਹਾ ਕਿ ਉਹ ਵਿਭਾਗ ਦਾ ਧੰਨਵਾਦ ਕਰਦੇ ਹਨ ਅਤੇ ਵਿਭਾਗ ਵੱਲੋਂ ਸੌਂਪੀ ਇਸ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਸਿੱਖੇ ਗਿਆਨ ਦਾ ਅੱਗੇ ਪ੍ਰਸਾਰ ਕਰਨਗੇ।
ਇਸ ਮੌਕੇ ਤੇ ਬੀਪੀਈਓ ਅਜੇ ਛਾਬੜਾ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਭਾਲਾ ਰਾਮ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਸੁਸ਼ੀਲ ਕੁਮਾਰੀ, ਨੈਸ਼ਨਲ ਅਵਾਰਡੀ ਸੀਐਚਟੀ ਲਵਜੀਤ ਸਿੰਘ ਗਰੇਵਾਲ ਸਮੇਤ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਵੱਲੋਂ ਇਹਨ ਸਾਥੀ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।