Bangladesh Vs New Zealand: ਚੈਂਪੀਅਨਜ਼ ਟਰਾਫੀ ’ਚ ਅੱਜ ਨਿਊਜੀਲੈਂਡ ਦਾ ਸਾਹਮਣਾ ਬੰਗਲਾਦੇਸ਼ ਨਾਲ

Bangladesh Vs New Zealand
Bangladesh Vs New Zealand: ਚੈਂਪੀਅਨਜ਼ ਟਰਾਫੀ ’ਚ ਅੱਜ ਨਿਊਜੀਲੈਂਡ ਦਾ ਸਾਹਮਣਾ ਬੰਗਲਾਦੇਸ਼ ਨਾਲ

ਨਿਊਜੀਲੈਂਡ ਜਿੱਤਿਆ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਹੋ ਜਾਵੇਗਾ ਬਾਹਰ

  • ਨਿਊਜੀਲੈਂਡ ਦੀ ਜਿੱਤ ਨਾਲ ਭਾਰਤ ਅੱਜ ਪਹੁੰਚ ਜਾਵੇਗਾ ਸੈਮੀਫਾਈਨਲ ’ਚ

Bangladesh Vs New Zealand: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਅੱਜ ਛੇਵਾਂ ਮੈਚ ਖੇਡਿਆ ਜਾਵੇਗਾ, ਛੇਵੇਂ ਮੈਚ ’ਚ ਨਿਊਜੀਲੈਂਡ ਤੇ ਬੰਗਲਾਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਮੈਚ ਅੱਜ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਜੇਕਰ ਅੱਜ ਨਿਊਜ਼ੀਲੈਂਡ ਦੀ ਟੀਮ ਜਿੱਤ ਜਾਂਦੀ ਹੈ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ। 2017 ’ਚ ਆਖਰੀ ਚੈਂਪੀਅਨਜ਼ ਟਰਾਫੀ ’ਚ, ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਗਰੁੱਪ ਪੜਾਅ ’ਚ ਹੀ ਹਰਾਇਆ ਸੀ।

ਇਹ ਖਬਰ ਵੀ ਪੜ੍ਹੋ : US Deportation: ਅਮਰੀਕਾ ਤੋਂ ਭਾਰਤੀਆਂ ਦੀ ਜ਼ਬਰੀ ਵਾਪਸੀ, ਜਿੰਮੇਵਾਰ ਕੌਣ?

2017 ’ਚ ਜਦੋਂ ਚੈਂਪੀਅਨਜ਼ ਟਰਾਫੀ ਹੋਈ ਸੀ ਤਾਂ ਉਹਦੋਂ ਬੰਗਲਾਦੇਸ਼ ਦੀ ਟੀਮ ਨੇ ਟੂਰਨਾਮੈਂਟ ’ਚ ਸੈਮੀਫਾਈਨਲ ਖੇਡਿਆ ਸੀ, ਪਰ ਟੀਮ ਭਾਰਤੀ ਟੀਮ ਤੋਂ ਹਾਰ ਕੇ ਬਾਹਰ ਹੋ ਗਈ ਸੀ। ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ’ਚ 2 ਵਾਰ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਚੈਂਪੀਅਨਜ਼ ਟਰਾਫੀ ’ਚ ਦੋਵੇਂ ਟੀਮਾਂ ਦਾ ਰਿਕਾਰਡ ਬਰਾਬਰ ਰਿਹਾ ਹੈ, ਦੋਵੇਂ ਟੀਮਾਂ ਨੇ ਇੱਕ-ਦੂਜੇ ਖਿਲਾਫ ਇੱਕ-ਇੱਕ ਮੈਚ ਜਿੱਤਿਆ ਹੈ।

ਹੁਣ ਮੈਚ ਸਬੰਧੀ ਜਾਣਕਾਰੀ | Bangladesh Vs New Zealand

  • ਟੂਰਨਾਮੈਂਟ : ICC ਚੈਂਪੀਅਨਜ਼ ਟਰਾਫੀ 2025
  • ਮੈਚ : ਛੇਵਾਂ ਮੁਕਾਬਲਾ
  • ਟੀਮਾਂ : ਨਿਊਜੀਲੈਂਡ ਬਨਾਮ ਬੰਗਲਾਦੇਸ਼
  • ਮਿਤੀ : 24 ਫਰਵਰੀ
  • ਸਟੇਡੀਅਮ : ਰਾਵਲਪਿੰਡੀ ਕ੍ਰਿਕੇਟ ਸਟੇਡੀਅਮ
  • ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ : ਦੁਪਹਿਰ 2:30 ਵਜੇ

ਪਾਕਿਸਤਾਨ ਕਿਵੇਂ ਹੋਵੇਗਾ ਬਾਹਰ? | Bangladesh Vs New Zealand

ਪਾਕਿਸਤਾਨ ਨੂੰ ਗਰੁੱਪ ਪੜਾਅ ’ਚ ਭਾਰਤ ਤੇ ਨਿਊਜ਼ੀਲੈਂਡ ਨੇ ਹਰਾ ਦਿੱਤਾ ਹੈ। ਟੀਮ ਦਾ ਇੱਕੋ ਇੱਕ ਮੈਚ ਬੰਗਲਾਦੇਸ਼ ਨਾਲ ਬਾਕੀ ਹੈ। ਦੂਜੇ ਪਾਸੇ, ਭਾਰਤ ਨੇ 2 ਮੈਚ ਜਿੱਤੇ ਹਨ। ਜੇਕਰ ਨਿਊਜ਼ੀਲੈਂਡ ਅੱਜ ਬੰਗਲਾਦੇਸ਼ ਨੂੰ ਹਰਾ ਦਿੰਦਾ ਹੈ, ਤਾਂ ਟੀਮ ਦੇ ਭਾਰਤ ਦੇ ਬਰਾਬਰ 4 ਅੰਕ ਹੋਣਗੇ। ਇਸ ਹਾਲਤ ’ਚ, ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ। ਜਦੋਂ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਟੀਮਾਂ ਬਾਹਰ ਹੋ ਜਾਣਗੀਆਂ। ਕਿਉਂਕਿ ਦੋਵੇਂ 2-2 ਮੈਚ ਹਾਰ ਜਾਣਗੇ।

ਪਿੱਚ ਸਬੰਧੀ ਜਾਣਕਾਰੀ | Bangladesh Vs New Zealand

ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ਦੀ ਪਿੱਚ ਰਿਪੋਰਟ ਅਨੁਸਾਰ, ਇਹ ਪਿੱਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਲਈ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਹਾਲਾਂਕਿ, ਇਹ ਦ੍ਰਿਸ਼ ਮੈਚ ਦੇ ਫਾਰਮੈਟ ਤੇ ਹਾਲਾਤਾਂ ਦੇ ਆਧਾਰ ’ਤੇ ਬਦਲ ਸਕਦਾ ਹੈ। ਇੱਥੇ ਹੁਣ ਤੱਕ 26 ਇੱਕ ਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 12 ਮੈਚ ਜਿੱਤੇ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 14 ਮੈਚ ਜਿੱਤੇ। ਇੱਥੇ ਸਭ ਤੋਂ ਵੱਧ ਸਕੋਰ 337/3 ਹੈ, ਜੋ ਪਾਕਿਸਤਾਨ ਨੇ 2023 ’ਚ ਨਿਊਜ਼ੀਲੈਂਡ ਵਿਰੁੱਧ ਬਣਾਇਆ ਸੀ।

ਮੌਸਮ ਸਬੰਧੀ ਜਾਣਕਾਰੀ

ਨਿਊਜ਼ੀਲੈਂਡ-ਬੰਗਲਾਦੇਸ਼ ਮੈਚ ਵਾਲੇ ਦਿਨ ਰਾਵਲਪਿੰਡੀ ’ਚ ਜ਼ਿਆਦਾਤਰ ਬੱਦਲਵਾਈ ਰਹੇਗੀ। ਹਾਲਾਂਕਿ, ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 12 ਤੋਂ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 11 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Bangladesh Vs New Zealand

ਨਿਊਜੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਡੇਵੋਨ ਕੌਨਵੇ (ਵਿਕਟਕੀਪਰ), ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਨਾਥਨ ਸਮਿਥ, ਮੈਟ ਹੈਨਰੀ ਤੇ ਵਿਲੀਅਮ ਓ’ਰੂਰਕੇ।

ਬੰਗਲਾਦੇਸ਼ : ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਸੌਮਿਆ ਸਰਕਾਰ, ਤੰਜੀਦ ਹਸਨ, ਤੌਹੀਦ ਹਰਿਦੋਏ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਜ਼ਾਕਿਰ ਅਲੀ, ਮੇਹਦੀ ਹਸਨ ਮਿਰਾਜ਼, ਰਿਸ਼ਾਦ ਹੁਸੈਨ, ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ ਤੇ ਮੁਸਤਫਿਜ਼ੁਰ ਰਹਿਮਾਨ।

ਕਿੱਥੇ ਵੇਖਿਏ ਨਿਊਜੀਲੈਂਡ ਬਨਾਮ ਬੰਗਲਾਦੇਸ਼ ਮੈਚ | Bangladesh Vs New Zealand

ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ ਮੈਚ ਦਾ ਸਿੱਧਾ ਪ੍ਰਸਾਰਣ ਭਾਰਤ ’ਚ ਸਟਾਰ ਸਪੋਰਟਸ ਨੈੱਟਵਰਕ ਤੇ ਸਪੋਰਟਸ18 ਚੈਨਲਾਂ ’ਤੇ ਹੋਵੇਗਾ। ਇਹ ਮੈਚ ਦੀ ਆਨਲਾਈਨ ਸਟਰੀਮਿੰਗ ਜੀਓ ਹੌਟਸਟਾਰ ਐਪ ’ਤੇ ਵੀ ਕੀਤੀ ਜਾਵੇਗੀ। ਮੈਚ ਸਬੰਧੀ ਜਾਣਕਾਰੀ ਤੁਸੀਂ ‘ਸੱਚ ਕਹੂੰ ਪੰਜਾਬੀ’ ਵੈੱਬਸਾਈਟ ’ਤੇ ਵੀ ਵੇਖ ਸਕਦੇ ਹੋ।

LEAVE A REPLY

Please enter your comment!
Please enter your name here