Solar Transportation: ਆਵਾਜਾਈ ਖੇਤਰ ’ਚ ਤਕਨੀਕੀ ਵਿਕਾਸ ਨੇ ਸੂਰਜੀ ਊਰਜਾ ਵਰਗੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਕੇ ਵਾਤਾਵਰਨ ਅਨੁਕੂਲ ਵਿਕਲਪਾਂ ਵੱਲ ਧਿਆਨ ਖਿੱਚਿਆ ਹੈ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਦਾ ਵਿਕਾਸ ਨਾ ਸਿਰਫ਼ ਟਿਕਾਊ ਆਵਾਜਾਈ ਲਈ ਮਹੱਤਵਪੂਰਨ ਹੈ, ਸਗੋਂ ਵਧਦੇ ਪ੍ਰਦੂਸ਼ਣ ਤੇ ਬਾਲਣ ਦੀ ਖਪਤ ਦੇ ਵਿਕਲਪ ਦੇ ਰੂਪ ਵਿੱਚ ਵੀ ਮਹੱਤਵਪੂਰਨ ਹੈ। ਭਾਰਤ ਦੀ ਪਹਿਲੀ ਸੌਰ ਊਰਜਾ ਨਾਲ ਚੱਲਣ ਵਾਲੀ ਇਲੈਕਟ੍ਰਿਕ ਕਾਰ, ‘ਵੇਵ ਈਵਾ’ ਨੂੰ ਵਾਇਵੇ ਮੋਬੀਲਿਟੀ ਨੇ ਲਾਂਚ ਕੀਤਾ ਹੈ। ਇਸ ਕਾਰ ਨੂੰ ਭਾਰਤੀ ਆਟੋਮੋਬਾਈਲ ਉਦਯੋਗ ਵਿੱਚ ਕ੍ਰਾਂਤੀ ਲਿਆਉਣ ਵਾਲੀ ਮੰਨਿਆ ਜਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Road Accident: ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖਮੀ
ਕਿਉਂਕਿ ਇਹ ਵਾਤਾਵਰਣ-ਅਨੁਕੂਲ, ਕਿਫ਼ਾਇਤੀ ਤੇ ਟਿਕਾਊ ਆਵਾਜਾਈ ਦੀ ਇੱਕ ਉਦਾਹਰਨ ਹੈ। ਇਹ ਕਾਰ ਨਾ ਸਿਰਫ ਭਾਰਤ ਵਿੱਚ ਇਲੈਕਟ੍ਰਿਕ ਵਾਹਨ ਖੇਤਰ ਨੂੰ ਨਵੀਂ ਦਿਸ਼ਾ ਦੇਵੇਗੀ, ਸਗੋਂ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਆਵਾਜਾਈ ਦੀ ਵਧਦੀ ਮੰਗ ਨੂੰ ਪੂਰਾ ਕਰੇਗੀ ਵੇਵ ਈਵਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿਚ ਇਸ ਦਾ ਕੰਪੈਕਟ ਡਿਜ਼ਾਇਨ, 250 ਕਿਲੋਮੀਟਰ ਦੀ ਰੇਂਜ ਤੇ 3.25 ਲੱਖ ਰੁਪਏ ਦੀ ਸ਼ੁਰੂਆਤੀ ਐਕਸ ਸ਼ੋਰੂਮ ਦੀ ਕੀਮਤ ਸ਼ਾਮਿਲ ਹੈ ਗ੍ਰਾਹਕ ਇਸ ਨੂੰ ਬੈਟਰੀ ਸਬਸਕ੍ਰਿਪਸ਼ਨ ਪਲਾਨ ਦੇ ਨਾਲ ਜਾਂ ਬਿਨਾਂ ਪਲਾਨ ਦੇ ਇਸ ਨੂੰ ਖਰੀਦ ਸਕਦੇ ਹਨ। ਇਸ ਨੂੰ ਪਹਿਲੀ ਵਾਰ ਆਟੋ ਐਕਸਪੋ 2023 ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਇਹ ਕਾਰ ਤਿੰਨ ਵੈਰੀਐਂਟ ਨੋਵਾ, ਸਟੇਲਾ ਤੇ ਵੇਗਾ ਵਿੱਚ ਉਪਲੱਬਧ ਹੋਵੇਗੀ। ਇਸ ਦੀ ਡਿਲੀਵਰੀ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। Solar Transportation
ਸ਼ੁਰੂਆਤੀ ਕੀਮਤਾਂ ਪਹਿਲੇ 25000 ਗ੍ਰਾਹਕਾਂ ਲਈ ਲਾਗੂ ਹੋਣਗੀਆਂ ਇਹ ਕਾਰ ਚਰਚਾ ਵਿੱਚ ਇਸ ਲਈ ਹੈ ਕਿਉਂਕਿ ਇਹ ਭਾਰਤ ਚ ਸੂਰਜੀ ਊਰਜਾ ਦੀ ਵਰਤੋਂ ਨੂੰ ਆਵਾਜਾਈ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਪਹਿਲੀ ਉਦਾਹਰਣ ਹੈ ਵਾਹਨਾਂ ਨਾਲ ਹੋਣ ਵਾਲਾ ਪ੍ਰਦੂਸ਼ਣ ਭਾਰਤ ਸਮੇਤ ਦੁਨੀਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਪੈਟਰੋਲ ਤੇ ਡੀਜ਼ਲ ਵਰਗੇ ਜੈਵਿਕ ਬਾਲਣ ’ਤੇ ਚੱਲਣ ਵਾਲੇ ਵਾਹਨ ਕਾਰਬਨ ਡਾਇਆਕਸਾਈਡ ਤੇ ਹੋਰ ਨੁਕਸਾਨਦੇਹ ਗੈਸਾਂ ਛੱਡਦੇ ਹਨ। Solar Transportation
ਜਿਸ ਨਾਲ ਗਲੋਬਲ ਵਰਮਿੰਗ, ਹਵਾਂ ਪ੍ਰਦੂਸ਼ਣ ਤੇ ਸਿਹਤ ਸਮੱਸਿਆਵਾਂ ਵਧਦੀਆਂ ਹਨ ਭਾਰਤ ਵਿੱਚ ਸ਼ਹਿਰੀਕਰਨ ਤੇ ਉਦਯੋਗੀਕਰਨ ਕਾਰਨ ਵਾਹਨਾਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ ਹਵਾ ਦੇ ਗੁਣਵੱਤਾ ਸੂਚਕ ਅੰਕ ਦੇ ਡਿੱਗਦੇ ਪੱਧਰ ਤੇ ਸਿਹਤ ’ਤੇ ਪੈ ਰਹੇ ਮਾੜੇ ਅਸਰਾਂ ਨੇ ਸਾਫ, ਹਰਿਤ ਤੇ ਟਿਕਾਊ ਆਵਾਜਾਈ ਪ੍ਰਣਾਲੀ ਦੀ ਲੋੜ ਨੂੰ ਪਹਿਲਾਂ ਤੋਂ ਕਿਤੇ ਪ੍ਰਾਸੰਗਿਕ ਬਣਾ ਦਿੱਤਾ ਹੈ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨ, ਜਿਸ ਵਿੱਚ ਊਰਜਾ ਲਈ ਸੌਰ ਪੈਨਲ ਦੀ ਵਰਤੋਂ ਹੁੰਦੀ ਹੈ, ਇਸ ਸਮੱਸਿਆ ਦਾ ਹੱਲ ਪੇਸ਼ ਕਰਦੇ ਹਨ ਸੂਰਜੀ ਊਰਜਾ ਇੱਕ ਨਵਿਆਉਣਯੋਗ ਸਰੋਤ ਹੈ, ਜੋ ਨਾ ਸਿਰਫ਼ ਵਾਤਾਵਰਨ ਅਨੁਕੂਲ ਹੈ ਸਗੋਂ ਲੰਮੇ ਸਮੇਂ ਲਈ ਕਿਫ਼ਾਇਤੀ ਵੀ ਹੈ।
ਸੂੂਰਜੀ ਊਰਜਾ ਵਾਹਨਾਂ ਦੀ ਧਾਰਨਾ 20ਵੀਂ ਸਦੀ ’ਚ ਵਿਕਸਿਤ ਹੋਈ। 1955 ਵਿੱਚ, ਸੂਰਜੀ ਊਰਜਾ ਨਾਲ ਚੱਲਣ ਵਾਲਾ ਵਾਹਨ ‘ਸਨਮੋਬਾਈਲ’ ਦਾ ਪਹਿਲੀ ਵਾਰ ਪ੍ਰਦਰਸ਼ਨ ਕੀਤਾ ਗਿਆ ਸੀ। ਹਾਲਾਂਕਿ ਇਹ ਸਿਰਫ ਇੱਕ ਮਾਡਲ ਸੀ, ਪਰ ਇਸ ਨੇ ਸੂਰਜੀ ਊਰਜਾ ਤਕਨੀਕ ਨੂੰ ਆਵਾਜਾਈ ਦੇ ਖੇਤਰ ਵਿੱਚ ਲਾਗੂ ਕਰਨ ਦੀ ਸੰਭਾਵਨਾ ਨੂੰ ਸਾਬਿਤ ਕੀਤਾ ਇਸ ਤੋਂ ਬਾਅਦ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਦੇ ਡਿਜ਼ਾਈਨ ਤੇ ਨਿਰਮਾਣ ਵਿੱਚ ਸੁਧਾਰ ਕੀਤਾ ਗਿਆ ਸੰਸਾਰ ਪੱਧਰ ’ਤੇ ਸੌਰ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਦੇ ਵਿਕਾਸ ਵਿੱਚ ਜਪਾਨ, ਜਰਮਨੀ ਤੇ ਨੀਦਰਲੈਂਡ ਵਰਗੇ ਦੇਸ਼ਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸੂਰਜੀ ਊਰਜਾ ਸਿਰਫ ਆਵਾਜਾਈ ਲਈ ਹੀ ਨਹੀਂ ਬਲਕਿ ਹਰਿਤ ਵਿਕਾਸ ਲਈ ਵੀ ਇੱਕ ਮਜ਼ਬੂਤ ਨੀਂਹ ਹੈ। Solar Transportation
ਇਹ ਊਰਜਾ ਸਰੋਤ ਵਾਤਾਵਰਨ ਸੁਰੱਖਿਆ, ਊਰਜਾ ਸੁਰੱਖਿਆ ਤੇ ਆਰਥਿਕ ਵਿਕਾਸ ਦੇ ਵਾਧੇ ਵਿੱਚ ਮੱਦਦ ਕਰਦਾ ਹੈ ਹਰਿਤ ਵਿਕਾਸ ਦਾ ਮੁੱਖ ਉਦੇਸ਼ ਵਾਤਾਵਰਨ ਤੇ ਆਰਥਿਕ ਵਿਕਾਸ ਵਿੱਚ ਸੰਤੁਲਨ ਬਣਾੳਣਾ ਹੈ ਸੂਰਜੀ ਊਰਜਾ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਹੈ ਕਿਉਂਕਿ ਇਹ ਪ੍ਰਦੂਸ਼ਣ ਰਹਿਤ ਹੈ ਤੇ ਊਰਜਾ ਉਤਪਾਦਨ ਦੀ ਲਾਗਤ ਨੂੰ ਵੀ ਘੱਟ ਕਰਦਾ ਹੈ ਭਾਰਤ ਵਿੱਚ ਵਾਹਨ ਪ੍ਰਦੂਸ਼ਣ ਵੱਡੀ ਸਮੱਸਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਵਾਹਨਾਂ ਵਿੱਚੋਂ ਨਿੱਕਣ ਵਾਲਾ ਧੂੰਆਂ ਸ਼ਹਿਰੀ ਇਲਾਕੇ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨ ਇਸ ਸਮੱਸਿਆ ਦਾ ਪ੍ਰਭਾਵਸ਼ਾਲੀ ਹੱਲ ਪੇ੍ਰਸ ਕਰਦੇ ਹਨ ਇਨ੍ਹਾਂ ਵਾਹਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਜ਼ੀਰੋ ਐਮੀਸ਼ਨ ਵਾਹਨ ਹਨ। Solar Transportation
ਸੂਰਜੀ ਊਰਜਾ ਵਾਹਨਾਂ ਦੀ ਵਰਤੋਂ ਕਾਰਬਨ ਨਿਕਾਸੀ ਨੂੰ ਘੱਟ ਕਰਦੀ ਹੈ, ਜਿਸ ਨਾਲ ਹਵਾ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਤੇ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮੱਦਦ ਮਿਲਦੀ ਹੈ ਇਸ ਤੋਂ ਇਲਾਵਾ, ਸੂਰਜੀ ਊਰਜਾ ਦੀ ਵਰਤੋਂ ਰਵਾਇਤੀ ਬਾਲਣਾਂ ਦੇ ਮੁਕਾਬਲੇ ਲੰਮੇ ਸਮੇਂ ਲਈ ਸਸਤੀ ਸਾਬਤ ਹੁੰਦੀ ਹੈ। ਵਾਹਨ ਚਾਰਜਿੰਗ ਲਈ ਲੋੜੀਂਦੀ ਊਰਜਾ ਮੁਫ਼ਤ ਵਿੱਚ ਪ੍ਰਾਪਤ ਹੁੰਦੀ ਹੈ, ਜਿਸ ਨਾਲ ਬਾਲਣ ਦੀ ਲਾਗਤ ਵਿੱਚ ਕਾਫ਼ੀ ਕਮੀ ਆਉਂਦੀ ਹੈ। ਜੋ ਕਿ ਆਰਥਿਕ ਨਜ਼ਰੀਏ ਤੋਂ ਵੀ ਮਹੱਤਵਪੂਰਨ ਹੈ। ਸੂਰਜੀ ਊਰਜਾ ਵਾਹਨਾਂ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਦੀ ਉੱਚ ਸ਼ੁਰੂਆਤੀ ਲਾਗਤ ਹੈ। Solar Transportation
ਸੂਰਜੀ ਊਰਜਾ ਵਾਲੇ ਵਾਹਨ ਰਵਾਇਤੀ ਵਾਹਨਾਂ ਨਾਲੋਂ ਵੱਧ ਮਹਿੰਗੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਉੱਨਤ ਤਕਨਾਲੋਜੀ ਅਤੇ ਸਮੱਗਰੀ ਮਹਿੰਗੀ ਹੁੰਦੀ ਹੈ। ਇਸ ਤੋਂ ਇਲਾਵਾ, ਬੈਟਰੀ ਤਕਨਾਲੋਜੀ ਵਿੱਚ ਸੀਮਤ ਊਰਜਾ ਸਟੋਰੇਜ ਸਮਰੱਥਾ ਵੀ ਇੱਕ ਵੱਡੀ ਚੁਣੌਤੀ ਹੈ। ਇਸ ਦੇ ਹੱਲ ਲਈ ਵੱਡੇ ਪੱਧਰ ’ਤੇ ਉਤਪਾਦਨ ਅਤੇ ਸਰਕਾਰੀ ਪ੍ਰੋਤਸਾਹਨ ਯੋਜਨਾਵਾਂ ਜ਼ਰੂਰੀ ਹਨ। ਉੱਨਤ ਬੈਟਰੀ ਤਕਨੀਕਾਂ ਅਤੇ ਚਾਰਜਿੰਗ ਢਾਂਚੇ ਦਾ ਵਿਕਾਸ ਇਨ੍ਹਾਂ ਵਾਹਨਾਂ ਦੀ ਸਵੀਕਾਰਤਾ ਅਤੇ ਪਹੁੰਚਯੋਗਤਾ ਨੂੰ ਵਧਾ ਸਕਦਾ ਹੈ। ਭਾਰਤ ਵਿੱਚ ਸੂਰਜੀ ਊਰਜਾ-ਆਧਾਰਤ ਆਵਾਜਾਈ ਦੀਆਂ ਸੰਭਾਵਨਾਵਾਂ ਬਹੁਤ ਉੱਜਵਲ ਹਨ।
ਦੇਸ਼ ਵਿੱਚ ਵਧਦੀ ਊਰਜਾ ਦੀ ਮੰਗ, ਵਾਤਾਵਰਣ ਸੰਬੰਧੀ ਚਿੰਤਾਵਾਂ ਅਤੇ ਜੈਵਿਕ ਬਾਲਣ ’ਤੇ ਨਿਰਭਰਤਾ ਘਟਾਉਣ ਦੀ ਲੋੜ ਨੇ ਸੂਰਜੀ ਊਰਜਾ ਵਾਹਨਾਂ ਦੇ ਵਿਕਾਸ ਨੂੰ ਤੇਜ਼ ਕੀਤਾ ਹੈ। ਭਾਰਤ ਸਰਕਾਰ ਵੱਲੋਂ ਇਲੈਕਟ੍ਰਿਕ ਅਤੇ ਸੂਰਜੀ ਊਰਜਾ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਜਿਵੇਂ ਕਿ ਫੇਮ ਸਕੀਮ ਅਤੇ ਰਾਸ਼ਟਰੀ ਸੋਲਰ ਮਿਸ਼ਨ ਇਨ੍ਹਾਂ ਪਹਿਲੂਆਂ ਨਾਲ ਸੂਰਜੀ ਊਰਜਾ ਵਾਹਨਾਂ ਦੇ ਵਿਕਾਸ ਨੂੰ ਤੇਜ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤ ਹਰੇ ਵਿਕਾਸ ਦੀ ਦਿਸ਼ਾਂ ਵੱਲ ਇੱਕ ਮਹੱਤਵਪੂਰਨ ਕਦਮ ਵਧਾ ਸਕੇ। Solar Transportation
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਦੇਵੇਂਦਰਰਾਜ ਸੁਥਾਰ