Dera Sacha Sauda: ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਗੁਰਗੱਦੀ ਬਖਸ਼ਿਸ਼ ਤੋਂ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਮਹਾਨ ਰੂਹਾਨੀ ਹਸਤੀ ਹੋਣ ਬਾਰੇ ਇਸ਼ਾਰੇ ਕਰਦੇ ਰਹਿੰਦੇ। ਸਾਈਂ ਜੀ ਦੇ ਸਮੇਂ ਨਾਮ-ਸ਼ਬਦ ਦੇ ਚਾਹਵਾਨ ਵਿਅਕਤੀਆਂ ਨੂੰ ਕਿਸੇ ਪੁਰਾਣੇ ਸਤਿਸੰਗੀ ਵੱਲੋਂ ਜ਼ਿੰਮੇਵਾਰੀ ਲੈਣ ’ਤੇ ਹੀ ਨਾਮ-ਸ਼ਬਦ ਦਿੱਤਾ ਜਾਂਦਾ ਸੀ
ਇਹ ਵੀ ਪੜ੍ਹੋ: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ: Saint DR MSG
ਭਾਵੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਅਜੇ ਨਾਮ-ਸ਼ਬਦ ਦੀ ਦਾਤ ਪ੍ਰਾਪਤ ਨਹੀਂ ਹੋਈ ਸੀ ਫਿਰ ਵੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪ ਜੀ ਦੇ ਪ੍ਰੇਮ ਨੂੰ ਦੇਖਦੇ ਹੋਏ ਆਪ ਜੀ ਦੀ ਜ਼ਿੰਮੇਵਾਰੀ ’ਤੇ ਹੀ ਨਵੇਂ ਵਿਅਕਤੀ ਨੂੰ ਨਾਮ-ਸ਼ਬਦ ਦੇ ਦਿੰਦੇ। ਆਪ ਜੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀ ਜ਼ਿੰਮੇਵਾਰੀ ’ਤੇ ਸ਼ਾਹ ਮਸਤਾਨਾ ਜੀ ਮਹਾਰਾਜ ਨਾਮ-ਸ਼ਬਦ ਦੇਣਾ ਮਨਜ਼ੂਰ ਨਹੀਂ ਕਰਦੇ ਸਨ ਜੇਕਰ ਆਪ ਜੀ ਕਿਸੇ ਦੀ ਵੀ ਜ਼ਿੰਮੇਵਾਰੀ ਲੈਂਦੇ ਸਨ ਤਾਂ ਸਾਈਂ ਜੀ ਉਸ ਨੂੰ ਤੁਰੰਤ ਹੀ ਨਾਮ-ਸ਼ਬਦ ਦੇਣ ਦੀ ਮਨਜ਼ੂਰੀ ਦੇ ਦਿੰਦੇ ਸਨ।