ਪ੍ਰਸ਼ਾਸਨਿਕ ਸੁਧਾਰ ਵਿਭਾਗ ਖ਼ਤਮ, ਹੁਣ ਨਹੀਂ ਮਿਲੇਗਾ ਕਿਸੇ ਨੂੰ ਵਿਭਾਗ
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਉਨਾਂ ਤੋਂ ਇੱਕ ਵਿਭਾਗ ਖੋਹ ਲਿਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਉਨਾਂ ਕੋਲ ਸਿਰਫ਼ ਐਨ.ਆਰ.ਆਈ. ਵਿਭਾਗ ਹੀ ਬਾਕੀ ਰਹਿ ਗਿਆ ਹੈ।
ਇਹ ਵੀ ਪੜ੍ਹੋ: Transfers: ਪੰਜਾਬ ਸਰਕਾਰ ਨੇ 21 ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਹੁਣ ਤੱਕ ਕੁਲਦੀਪ ਸਿੰਘ ਧਾਲੀਵਾਲ ਕੋਲ 2 ਵਿਭਾਗਾਂ ਦਾ ਚਾਰਜ਼ ਸੀ ਅਤੇ ਉਹ 2 ਵਿਭਾਗਾਂ ਵਿੱਚ ਹੀ ਕੰਮ ਕਰਦੇ ਆ ਰਹੇ ਸਨ ਪਰ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪ੍ਰਸਾਸਨਿਕ ਵਿਭਾਗ ਦਾ ਚਾਰਜ਼ ਵਾਪਸ ਲੈ ਲਿਆ ਗਿਆ ਹੈ। ਇਸ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਭਾਗ ਨੂੰ ਖ਼ਤਮ ਵੀ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਵਿਭਾਗ ਵਿੱਚ ਕੋਈ ਵੀ ਕੰਮਕਾਜ਼ ਨਹੀਂ ਹੁੰਦਾ ਹੈ। Punjab News