Body Donation: ਜਾਂਦੇ-ਜਾਂਦੇ ਵੀ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਦਲੀਪ ਸਿੰਘ ਇੰਸਾਂ

Body Donation
ਗੋਬਿੰਦਗੜ੍ਹ ਜੇਜੀਆ : ਪਿੰਡ ਛਾਜਲੀ ਵਿਖੇ ਸਰੀਰਦਾਨੀ ਦਲੀਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਪਿੰਡ ਦੇ ਸਰਪੰਚ ਗੁਰਬਿਆਸ ਸਿੰਘ ਬਿਆਸੀ ਅਤੇ ਥਾਣਾ ਛਾਜਲੀ ਦੇ ਇੰਚਾਰਜ ਗੁਰਮੀਤ ਸਿੰਘ। ਤਸਵੀਰ : ਭੀਮ ਸੈਨ ਇੰਸਾਂ

Body Donation: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਛਾਜਲੀ ਦੇ ਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦਲੀਪ ਸਿੰਘ ਇੰਸਾਂ ਛਾਜਲੀ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ। ਉਹਨਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਉਹਨਾਂ ਵੱਲੋਂ ਜਿਉਂਦੇ ਜੀਅ ਕੀਤੇ ਗਏ ਸਰੀਰਦਾਨ ਦੇ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ‘ਸਰੀਰਦਾਨੀ ਦਲੀਪ ਸਿੰਘ ਇੰਸਾਂ ਛਾਜਲੀ ਅਮਰ ਰਹੇ’ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ ਅਤੇ ਉਨਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਧੀਆਂ ਸਰੋਜ ਰਾਣੀ ਇੰਸਾਂ,ਬੱਗੋ ਰਾਣੀ ਇੰਸਾਂ, ਰਾਣੀ ਕੌਰ ਇੰਸਾਂ ਨੇ ਦਿੱਤਾ।

ਦਲੀਪ ਸਿੰਘ ਇੰਸਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਰੱਖ ਕੇ ਸਮਰਾਓ ਪੱਤੀ ਤੋਂ ਹੁੰਦੇ ਹੋਏ ਛਾਜਲੀ ਦੀ ਮੇਨ ਮਾਰਕੀਟ ਰਾਹੀਂ ਬੱਸ ਸਟੈਂਡ ਤੋਂ ਵਿਦਾ ਕੀਤਾ ਗਿਆ। ਐਬੂਲੈਂਸ ਨੂੰ ਹਰੀ ਝੰਡੀ ਦੇਣ ਦੀ ਰਸਮ ਪਿੰਡ ਦੇ ਸਰਪੰਚ ਗੁਰਬਿਆਸ ਸਿੰਘ ਬਿਆਸੀ ਅਤੇ ਥਾਣਾ ਛਾਜਲੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਉਹਨਾਂ ਡੇਰਾ ਸੱਚਾ ਸੌਦਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਯੋਗ ਹਨ।

Body Donation Body Donation Body Donation

ਇਹ ਵੀ ਪੜ੍ਹੋ: Patiala News: ਡੇਰਾ ਸ਼ਰਧਾਲੂਆਂ ਵੱਲੋਂ ਪਰਿਵਾਰਾਂ ਨਾਲੋਂ ਵਿਛੜੇ ਲੋਕਾਂ ਨੂੰ ਮਿਲਾਉਣ ਦਾ ਸਿਲਸਿਲਾ ਜਾਰੀ

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਛਾਜਲੀ ਵਿਖੇ ਗਿਰਧਾਰੀ ਲਾਲ ਇੰਸਾਂ ਦਾ ਵੀ ਸਰੀਰਦਾਨ ਕੀਤਾ ਗਿਆ ਸੀ। ਦਲੀਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਸਰਸਵਤੀ ਮੈਡੀਕਲ ਕਾਲਜ ਉਨਾਓ ਯੂਪੀ ਨੂੰ ਦਾਨ ਕੀਤੀ ਗਈ। ਇਸ ਮੌਕੇ 85 ਮੈਂਬਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ, 85 ਮੈਂਬਰ ਬਲਵਿੰਦਰ ਸਿੰਘ ਇੰਸਾਂ ਛਾਜਲੀ ,ਪਿੰਡ ਦੇ ਪ੍ਰੇਮੀ ਸੇਵਕ ਸ਼ੇਰਾ ਸਿੰਘ ਇੰਸਾਂ, ਸੰਦੀਪ ਸਿੰਘ ਇੰਸਾ, ਗੁਰਸੇਵਕ ਸਿੰਘ ਇੰਸਾਂ, ਛੱਜੂ ਸਿੰਘ ਇੰਸਾਂ ,ਕੁਲਵਿੰਦਰ ਸਿੰਘ ਇੰਸਾਂ, ਗੋਬਿੰਦ ਸਿੰਘ ਇੰਸਾ ,ਗੁਰਮੇਲ ਸਿੰਘ ਇੰਸਾਂ ,ਪ੍ਰਤਾਪ ਸਿੰਘ ਇੰਸਾਂ, ਲੱਖੀ ਸਿੰਘ ਇੰਸਾਂ ,ਜੀਤਾ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ ਫੌਜੀ, ਹਰੀ ਸਿੰਘ ਇੰਸਾਂ ,ਗੋਰਾ ਸਿੰਘ ਇੰਸਾਂ, ਸਰੀਰਦਾਨੀ ਦਲੀਪ ਸਿੰਘ ਇੰਸਾਂ ਦੇ ਜਵਾਈ ਗੋਬਿੰਦ ਸਿੰਘ ਇੰਸਾਂ ਅਤੇ ਗੁਲਸ਼ਨ ਸਿੰਘ ਇੰਸਾਂ ਹਾਜ਼ਰ ਸਨ। Body Donation

LEAVE A REPLY

Please enter your comment!
Please enter your name here