
ਬੰਗਲਾਦੇਸ਼ ਖਿਲਾਫ਼ ਜਿੱਤ ਨਾਲ ਆਗਾਜ਼ ਕਰਨਾ ਚਾਹੇਗਾ ਭਾਰਤ | Champions Trophy 2025
Champions Trophy 2025: ਦੁਬਈ। ਕ੍ਰਿਕਟ ’ਚ ਹਾਲ ’ਚ ਉਤਾਰ-ਚੜ੍ਹਾਅ ਭਰੇ ਅਤੀਤ ’ਚ ਭਾਰਤ ਲਈ ਚੈਂਪੀਅੰਸ ਟਰਾਫ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜ਼ਰੂਰੀ ਕਰ ਦਿੱਤਾ ਹੈ ਤੇ ਵੀਰਵਾਰ ਨੂੰ ਇੱਥੇ ਬੰਗਲਾਦੇਸ਼ ਖਿਲਾਫ਼ ਹੋਣ ਵਾਲਾ ਉਸ ਦਾ ਪਹਿਲਾ ਮੈਚ ਇਸ ਟੀਮ ਨਾਲ ਜੁੜੇ ਮੌਜ਼ੂਦਾ ਸਵਾਲਾਂ ਨੂੰ ਦੂਰ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਹੋਵੇਗਾ।
ਭਾਰਤ ਟੂਰਨਾਮੈਂਟ ਤੋਂ ਪਹਿਲਾਂ ਮੁੱਖ ਦਾਅਵੇਦਾਰਾਂ ’ਚ ਸ਼ਾਮਲ ਹੈ ਪਰ ਇਹ ਗੇਂਦਬਾਜ਼ੀ ਇਕਾਈ ਜ਼ਖਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੈਰ-ਹਾਜ਼ਰੀ ਤੋਂ ਉੱਭਰ ਕੇ ਚੰਗਾ ਪ੍ਰਦਰਸ਼ਨ ਕਰ ਸਕੇਗੀ? ਕੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਆਪਣੇ ਸ਼ਾਨਦਾਰ ਦਿਨਾਂ ਨੂੰ ਵਾਪਸ ਲਿਆ ਸਕਣਗੇ? ਕੀ ਸ਼ੁਭਮਨ ਗਿੱਲ ਵਰਗੇ ਨੌਜਵਾਨ ਖਿਡਾਰੀ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਕਈ ਦੇਸ਼ਾਂ ਦੀ ਮੌਜ਼ੂਦਗੀ ਵਾਲੇ ਮੁਕਾਬਲੇ ਦੇ ਦਬਾਅ ਨੂੰ ਝੱਲ ਸਕਣਗੇ? ਇਸ ਸੰਬਧੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦਾ ਇਹ ਵੱਕਾਰੀ ਟੂਰਨਾਮੈਂਟ ਵਰਦਾਨ ਵਾਂਗ ਹੈ ਕਿਉਂਕਿ ਭਾਰਤ ਦੇ ਦਿੱਗਜ਼ ਤੇ ਨੌਜਵਾਨ ਖਿਡਾਰੀ ਇੱਕ ਰੋਜ਼ਾ ਫਾਰਮੈਟ ’ਚ ਸਹਿਜ ਮਹਿਸੂਸ ਕਰਦੇ ਹਨ ਤੇ ਉਹ ਇੱਥੇ ਚੰਗਾ ਪ੍ਰਦਰਸ਼ਨ ਦੀ ਉਮੀਦ ਕਰਨਗੇ ਇਹ ਕਹਿਣਾ ਹੈਰਾਨਗੀ ਨਹੀਂ ਹੋਵੇਗੀ ਕਿ ਕੋਹਲੀ, ਰੋਹਿਤ ਤੇ ਇੱਥੋਂ ਤੱਕ ਕਿ ਮੁੱਖ ਕੋਚ ਗੌਤਮ ਗੰਭੀਰ ਕੋਲ ਜ਼ਿਆਦਾ ਸਮਾਂ ਨਹੀਂ ਹੈ ਕਿਉਂਕਿ ਨਿਊਜ਼ੀਲੈਂਡ ਤੇ ਅਸਟਰੇਲੀਆ ਖਿਲਾਫ਼ ਮਿਲੀਆਂ ਅਸਫ਼ਲਤਾਵਾਂ ਤੋਂ ਮਿਲੇ ਝਟਕੇ ਦਾ ਅਸਰ ਘੱਟ ਨਹੀਂ ਹੋਇਆ ਹੈ ਹਾਲਾਂਕਿ ਕੁਝ ਚੰਗੇ ਸੰਕੇਤ ਹਨ।
ਇਹ ਵੀ ਪੜ੍ਹੋ: Faridkot News: ਮਰੀਜ਼ ਦਾ ਬਿਨਾਂ ਲੋੜ ਤੋਂ ਆਪ੍ਰੇਸ਼ਨ ਕਰਨ ਵਾਲੇ ਹਸਪਤਾਲ ਤੇ ਡਾਕਟਰ ਨੂੰ 9 ਲੱਖ ਰੁਪਏ ਹਰਜ਼ਾਨਾ

ਕਪਤਾਨ ਰੋਹਿਤ ਨੇ ਕੁਝ ਦਿਨ ਪਹਿਲਾਂ ਇੰਗਲੈਂਡ ਖਿਲਾਫ਼ ਸ਼ਾਨਦਾਰ ਸੈਂਕੜਾ ਤੇ ਕੋਹਲੀ ਨੇ ਅਰਧ ਸੈਂਕੜਾ ਬਣਾਇਆ, ਜਦੋਂਕਿ ਗੰਭੀਰ ਦੇ ਮਾਰਗਦਰਸ਼ਨ ’ਚ ਭਾਰਤ ਨੇ ਟੀ20 ਕੌਮਾਂਤਰੀ ਤੇ ਇੱਕ ਰੋਜ਼ਾ ਕੌਮਾਂਤਰੀ ਲੜੀ ‘ਚ ਕ੍ਰਮਵਾਰ 4-1 ਤੇ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਗਰੁੱਪ ਏ ’ਚ ਭਾਰਤ ਦੇ ਵਿਰੋਧੀ ਬੰਗਲਾਦੇਸ਼, ਪਾਕਿਸਤਾਨ ਤੇ ਨਿਊਜ਼ੀਲੈਂਡ ਹਾਲ ਹੀ ’ਚ ਉਸ ਦਾ ਸਾਹਮਣਾ ਕਰਨ ਵਾਲੇ ਇੰਗਲੈਂਡ ਦੀ ਤੁਲਨਾ ’ਚ ਕਿਤੇ ਜ਼ਿਆਦਾ ਪ੍ਰੇਰਿਤ ਨਜ਼ਰ ਆ ਰਹੇ ਹਨ ਤੇ ਇੱਕ ਹਾਰ ਵੀ ਲੀਗ ਗੇੜ ਦੇ ਪੂਰੇ ਸਮੀਕਰਨ ਨੂੰ ਬਦਲ ਸਕਦੀ ਹੈ ਹਾਲਾਂਕਿ ਭਾਰਤ ਨੇ ਪਿਛਲੇ ਕੁਝ ਸਮੇਂ ’ਚ 50 ਓਵਰਾਂ ਦੇ ਕ੍ਰਿਕਟ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਬੰਗਲਾਦੇਸ਼ ਦਾ ਸਾਹਮਣਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੋਣ ਨਾਲ ਜੁੜੀਆਂ ਕੁਝ ਪਹੇਲੀਆਂ ਨੂੰ ਸੁਲਝਾਉਣਾ ਹੋਵੇਗਾ। Champions Trophy 2025
ਭਾਰਤ : ਰੋਹਿਤ ਸ਼ਰਮਾ ਕਪਤਾਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅੱਈਅਰ, ਲੋਕੇਸ਼ ਰਾਹੁਲ, ਰਿਸ਼ਭ ਪੰਤ, ਹਾਰਦਿਕ ਪੰਡਿਆ, ਅਕਸ਼ਰ ਪਟੇਲ, ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਰਵਿੰਦਰ ਜਡੇਜਾ ਤੇ ਵਰੁਣ ਚੱਕਰਵਰਤੀ।
ਬੰਗਲਾਦੇਸ਼ : ਨਜ਼ਮੁਲ ਹੁਸੈਨ ਸ਼ੰਟੋ ਕਪਤਾਨ, ਸੌਮਿਆ ਸਰਕਾਰ, ਤੰਜੀਦ ਹਸਨ, ਤੌਹੀਦ ਹਰਦਿਆ, ਮੁਸ਼ਫਿਕੁਰ ਰਹੀਮ, ਐੱਮਡੀ ਮਹਿਮੂਦੁੱਲਾਹ, ਜਾਕਿਰ ਅਲੀ ਅਨਿਕ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਤਾਸਕਿਨ ਅਹਿਮਦ, ਮੁਸਤਾਫਿਜੁਰ ਰਹਿਮਾਨ, ਪਰਵੇਜ ਹੁਸੈਨ ਇਮੋਨ, ਨਾਸੁਮ ਅਹਿਮਦ, ਅੰਜੀਮ ਹਸਨ ਸਾਕਿਬ ਤੇ ਨਾਹਿਦ ਰਾਣਾ।