![Punjab-BJP BJP Punjab](https://sachkahoonpunjabi.com/wp-content/uploads/2025/02/Punjab-BJP-696x428.jpg)
BJP Punjab: (ਅਨਿਲ ਲੁਟਾਵਾ) ਅਮਲੋਹ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 70 ਮੈਂਬਰੀ ਵਿਧਾਨ ਸਭਾ ਵਿਚ 48 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਅਤੇ ਦਿੱਲੀ ਵਿਚ ਆਪਣਾ 27 ਸਾਲਾਂ ਦਾ ਸਿਆਸੀ ਜਲਾਵਤਨ ਖਤਮ ਕਰ ਲਿਆ ਹੈ। ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਸਕੱਤਰ ਡਾ. ਹਰਜੋਤ ਕੰਵਲ ਸਿੰਘ ਅਤੇ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਡਾ.ਹਰਪ੍ਰੀਤ ਸਿੰਘ ਨੇ ਭਾਜਪਾ ਵਰਕਰਾਂ ਅਤੇ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਦਹਾਕਾ ਪਹਿਲਾਂ ਅੰਨਾ ਅੰਦੋਲਨ ਤੋਂ ਉੱਭਰੀ ਆਮ ਆਦਮੀ ਪਾਰਟੀ ਇਕ ਦਹਾਕੇ ਬਾਅਦ ਕੌਮੀ ਰਾਜਧਾਨੀ ’ਚ ਸੱਤਾ ਤੋਂ ਹੱਥ ਧੋ ਬੈਠੀ ਹੈ।
ਇਹ ਵੀ ਪੜ੍ਹੋ: Matriculation Exam: ਦਸਵੀਂ ਅਤੇ ਇੰਟਰਮੀਡੀਏਟ ਦੀਆਂ ਪ੍ਰੀਖਿਆਵਾਂ ਸ਼ੁਰੂ
ਭਾਜਪਾ ਆਗੂਆਂ ਨੇ ਕਿਹਾ ਕਿ ਦਿੱਲੀ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਭਾਜਪਾ ਹੁਣ ਪੰਜਾਬ ਵਿਚ ਵੀ ਆਪਣੀ ਸਰਕਾਰ ਬਣਾਉਣ ਲਈ ਸਰਗਰਮ ਹੋ ਗਈ ਹੈ। ਪੂਰੇ ਪੰਜਾਬ ’ਚ ਭਾਜਪਾ ਦੀਆਂ ਜੱਥੇਬੰਦਕ ਚੋਣਾਂ ਦਾ ਅਮਲ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 15 ਦਿਨਾਂ ’ਚ ਬੂਥ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਕਮੇਟੀਆਂ ਦਾ ਪੁਨਰਗਠਨ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਸੂਬਾ ਸਕੱਤਰ ਡਾ. ਹਰਜੋਤ ਕੰਵਲ ਸਿੰਘ ਦਾ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ ’ਤੇ ਡਾ. ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਅਰੁਜਨ ਸਿੰਘ, ਰਵਿੰਦਰ ਸਿੰਘ ਪਦਮ, ਡਾ. ਹਰਪ੍ਰੀਤ ਸਿੰਘ, ਅਮਲੋਹ ਮੰਡਲ ਇੰਚਾਰਜ ਸਤੀਸ਼ ਉੱਪਲ ਨੇ ਵੀ ਜਿੱਤ ਲਈ ਵਧਾਈ ਦਿੱਤੀ। BJP Punjab