Government School: ਜਲਾਲਾਬਾਦ (ਰਜਨੀਸ਼ ਰਵੀ)। ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂ ਵਾਲੇ ਵਿਖੇ ਡੀਸੀ ਫਾਜ਼ਿਲਕਾ ਦੇ ਦੁਆਰਾ ਚਲਾਈ ਗਈ ਮੁਹਿੰਮ ਬੇਟੀ ਬਚਾਓ ਬੇਟੀ ਪੜਾਓ ਤਹਿਤ ਵਨ ਮੰਡਲ ਦਫਤਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਹੈਡ ਸ਼੍ਰੀ ਅੰਮ੍ਰਿਤਪਾਲ ਸਿੰਘ ਵਨ ਰੇਂਜ ਦਫਤਰ ਫਾਜ਼ਿਲਕਾ ਦੇ ਹੈਡ ਸ੍ਰੀ ਸੁਖਦੇਵ ਸਿੰਘ ਅਤੇ ਬਲਾਕ ਅਫਸਰ ਸ੍ਰੀ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਡਮ ਨਵਦੀਪ ਕੌਰ ਬੀਟ ਇੰਚਾਰਜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂ ਵਾਲਾ ਵਿਖੇ ਛਾਂਦਾਰ ਪੌਦੇ ਲਗਾਏ ਗਏ।
Read Also : Patiala News: ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਬਰਾਮਦ ਹੋਏ ਬੰਬ ਲਾਂਚਰ
ਇਸ ਮੌਕੇ ਬੱਚਿਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੌਦੇ ਵੀ ਬੇਟੀਆਂ ਨੂੰ ਵੰਡੇ ਗਏ। ਇਸ ਮੌਕੇ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂ ਵਾਲਾ ਸ੍ਰੀ ਹਰਦੀਪ ਕਾਲੜਾ ਸ੍ਰੀ ਨਵਦੀਪ ਕੁਮਾਰ ਸ਼੍ਰੀਮਤੀ ਮੈਡਮ ਅੰਜੂ ਬਾਲਾ ਮੈਡਮ ਪਾਇਲ ਹਾਜ਼ਰ ਸਨ। Government School