Kidney Donation Process: ਮਨਪ੍ਰੀਤ ਕੌਰ ਦੀ ਹਿੰਮਤ ਨੂੰ ਸਲਾਮ, ਜੀਵਨ ਸਾਥੀ ਲਈ ਕੀਤਾ ਗੁਰਦਾ ਦਾਨ
- ਆਪਣੇ ਮੁਰਸ਼ਿਦ ਦੀ ਸਿੱਖਿਆ ਅਤੇ ਨਾਮ ਸਿਮਰਨ ਦੀ ਤਾਕਤ ਨਾਲ ਲਿਆ ਇਹ ਫੈਸਲਾ
Kidney Donation Process: ਬਰੀਵਾਲਾ (ਮੋਹਨ ਲਾਲ)। ਮਨਪ੍ਰੀਤ ਕੌਰ ਇੰਸਾਂ ਦੀ ਬਹਾਦਰੀ ਨੂੰ ਸਲਾਮ ਹੈ ਜਿਸਨੇ ਆਪਣੇ ਜੀਵਨ-ਸਾਥੀ ਨਾਲ ਸੱਚੇ ਦਿਲੋਂ ਰਿਸ਼ਤਾ ਨਿਭਾਉਂਦਿਆਂ ਆਪਣਾ ਕੀਮਤੀ ਗੁਰਦਾ ਦਾਨ ਕਰ ਦਿੱਤਾ ਬਲਾਕ ਬਰੀਵਾਲਾ ਦੇ ਪਿੰਡ ਥਾਂਦੇਵਾਲਾ ਦੀ ਮਨਪ੍ਰੀਤ ਕੌਰ ਇੰਸਾਂ ਨੇ ਇਸ ਨੇਕ ਕਾਰਜ ਦਾ ਸਿਹਰਾ ਆਪਣੇ ਸੱਚੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਨੂੰ ਦਿੱਤਾ ਹੈ, ਜਿਨ੍ਹਾਂ ਦੀ ਮਿਹਰ ਸਦਕਾ ਉਸ ਵੱਲੋਂ ਆਪਣੇ ਪਤੀ ਪ੍ਰੇਮ ਕੁਮਾਰ ਇੰਸਾਂ (52) ਨੂੰ 10 ਮਈ 2024 ਨੂੰ ਗੁਰਦਾ ਦਾਨ ਕੀਤਾ ਗਿਆ।
ਗੱਲਬਾਤ ਦੌਰਾਨ ਮਨਪ੍ਰੀਤ ਕੌਰ ਇੰਸਾਂ (43) ਨੇ ਦੱਸਿਆ ਕਿ ਉਸ ਦੇ ਪਤੀ ਪ੍ਰੇਮ ਕੁਮਾਰ ਇੰਸਾਂ ਦੀ ਗੁਰਦੇ ਖਰਾਬ ਹੋਣ ਕਾਰਨ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ । ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਬਠਿੰਡਾ, ਲੁਧਿਆਣਾ ਅਤੇ ਹੋਰ ਕਈ ਥਾਵਾਂ ’ਤੇ ਲਿਜਾਇਆ ਗਿਆ। ਪਰ ਹਾਲਤ ਦਿਨੋਂ-ਦਿਨ ਇੰਨੀ ਖਰਾਬ ਹੋ ਰਹੀ ਸੀ ਕਿ ਕੁਝ ਵੀ ਸਮਝ ਨਹੀਂ ਆ ਰਿਹਾ ਸੀ । ਚੰਡੀਗੜ੍ਹ ਪੀਜੀਆਈ ਵਿਖੇ ਡਾਕਟਰਾਂ ਵੱਲੋਂ ਜਦੋਂ ਗੁਰਦਾ ਬਦਲਣ ਦੀ ਗੱਲ ਕਹੀ ਗਈ ਤਾਂ ਹਰ ਪਾਸੇ ਹਨ੍ਹੇਰਾ ਹੀ ਨਜ਼ਰ ਆਉਣ ਲੱਗ ਪਿਆ ਸੀ। ਕਿਉਂਕਿ ਐਨੀ ਜਲਦੀ ਕੋਈ ਡੋਨਰ ਮਿਲਣਾ ਅਤੇ ਪੈਸੇ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਸੀ। Kidney Donation Process
Read Also : Delhi News: ਦਿੱਲੀ ਚੋਣ ਨਤੀਜਿਆਂ ’ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੀ ਪਹਿਲੀ ਪ੍ਰਤੀਕਿਰਿਆ
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਦੋਂ ਮਨਪ੍ਰੀਤ ਕੌਰ ਇੰਸਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਨ੍ਹਾਂ ਵੱਡਾ ਫੈਸਲਾ ਲੈਂਦੇ ਹੋਏ ਕੋਈ ਡਰ ਨਹੀਂ ਲੱਗਿਆ, ਕਿਉਂਕਿ ਗੁਰਦਾ ਦਾਨ ਕਰਨਾ ਇੱਕ ਨਵਾਂ ਜੀਵਨ ਦੇਣ ਦੇ ਬਰਾਬਰ ਹੈ ਤਾਂ ਮਨਪ੍ਰੀਤ ਕੌਰ ਇੰਸਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੁਰਸ਼ਿਦ ’ਤੇ ਪੂਰਾ ਭਰੋਸਾ ਸੀ ਕਿ ਉਹ ਉਸ ਨੂੰ ਕੁਝ ਨਹੀਂ ਹੋਣ ਦੇਣਗੇ। ਬੱਸ ਇਸ ਗੱਲ ਦਾ ਹੌਂਸਲਾ ਲੈ ਕੇ ਅਤੇ ਆਪਣੇ ਮੁਰਸ਼ਦ ਨੂੰ ਯਾਦ ਕਰਦੇ ਹੋਏ ਇਹ ਫ਼ੈਸਲਾ ਲਿਆ ਗਿਆ।