RBI News: ਮੁੰਬਈ। ਭਾਰਤੀ ਰਿਜ਼ਰਵ ਬੈਂਕ (ਆਰਸੀਬੀਆਈ) ਗਵਰਨਰ ਸੰਜੈ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਡਿਜੀਟਲ ਪੇਮੈਂਟਸ ਫ੍ਰਾਡ ਨੂੰ ਰੋਕਣ ਲਈ ਕੇਂਦਰੀ ਬੈਂਕ ‘ਬੈਂਕਡਾਟਇਨ’ ਅਤੇ ‘ਫਿਨਡਾਟਇਨ’ ਡੋਮੇਟ ਸ਼ੁਰੂ ਕਰੇਗਾ। ਇਸ ’ਚੋਂ ‘ਬੈਂਕਡਾਟਇਨ’ ਭਾਰਤੀ ਬੈਂਕਾਂ ਲਈ ਇੱਕ ਐਕਸਕਲੂਸਿਵ ਇੰਟਰਨੈਟ ਡੋਮੇਨ ਹੋਵੇਗਾ, ਜਦੋਂਕਿ ‘ਫਿਨਡਾਟਇਨ’ ਵਿੱਤੀ ਖੇਤਰ ਦੀ ਗੈਰ-ਬੈਂਕਿੰਗ ਕੰਪਨੀਆਂ ਲਈ ਹੋਵੇਗਾ। ਇਹ ਪਹਿਲ ਦਾ ਉਦੇਸ਼ ਸਾਈਬਰ ਸੁਰੱਖਿਆ ਖਤਰਿਆਂ ਤੇ ਫਿਸ਼ਿੰਗ ਵਰਗੀਆਂ ਗਤੀਵਿਧੀਆਂ ਨੂੰ ਘੱਟ ਕਰਨਾ ਹੈ ਤੇ ਸੁਰੱਖਿਅਤ ਵਿੱਤੀ ਸੇਵਾਵਾਂ ਲਈ ਮਾਹੌਲ ਤਿਆਰ ਕਰਨਾ ਹੈ, ਜਿਸ ਨਾਲ ਡਿਜੀਟਲ ਬੈਂਕਿੰਗ ਤੇ ਭੁਗਤਾਨ ਸੇਵਾਵਾਂ ’ਚ ਲੋਕਾਂ ਦਾ ਭਰੋਸਾ ਵਧੇ ਤੇ ਬਿਨਾ ਕਿਸੇ ਚਿੰਤਾ ਦਾ ਅਸਾਨੀ ਨਾਲ ਡਿਜ਼ੀਟਲ ਲੈਣ-ਦੇਣ ਕਰ ਸਕਣ।
Read Also : Delhi Election Results 2025: ਦਿੱਲੀ ’ਚ ਭਾਜਪਾ ਨੇ ਕਰ’ਤੀ ਕਮਾਲ, ਜਾਣੋ ਕੇਜਰੀਵਾਲ, ਆਤਿਸ਼ੀ
ਆਰਬੀਆਈ ਗਵਰਨਰ ਨੇ ਕਿਹਾ ਕਿ ਇਸ ਲਈ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਟੈਕਨਾਲੋਜੀ (ਆਈਡੀਆਰਬੀਟੀ) ਵਿਸ਼ੇਸ਼ ਰਜਿਸਟ੍ਰਾਰ ਦੇ ਤੌਰ ’ਤੇ ਕੰਮ ਕਰੇਗਾ। ਵਾਸਤਵਿਕ ਰਜਿਸਟ੍ਰੇਸ਼ਨ ਅਪਰੈਲ 2025 ’ਚ ਸ਼ੁਰੂ ਹੋਵੇਗਾ। ਬੈਂਕਾਂ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਅਲੱਗ ਤੋਂ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿੱਤੀ ਖੇਤਰ ’ਚ ਹੋਰ ਗੈਰ-ਬੈਂਕਿੰਗ ਕੰਪਨੀਆਂ ਲਈ ਇੱਕ ਵਿਸ਼ੇਸ਼ ਡੋਮੇਨ ‘ਫਿਨਡਾਟਇਨ’ ਰੱਖਣ ਦੀ ਯੋਜਨਾ ਬਣਾਈ ਗਈ ਹੈ। RBI News
ਐੱਫਏ ਨੇ ਵਧਾਈ ਸੁਰੱਖਿਆ | RBI News
ਆਰਬੀਆਈ ਨੇ ਸੁਰੱਖਿਆ ਦੀ ਇੱਕ ਹੋਰ ਪਰਤ ਯਕੀਨੀ ਕਰਨ ਲਈ ਕ੍ਰਾਸ ਬਾਰਡਰ ਕਾਰਡ ਨਾਟ ਪ੍ਰੇਜੇਂਟ ਲੈਣ-ਦੇਣ ’ਚ ਅਡੀਸ਼ਨਲ ਫੈਕਟਰ ਆਫ਼ ਆਥੇਂਟਿਕੇਸ਼ਨ ਨੂੰ ਵੀ ਜ਼ਰੂਰੀ ਕੀਤਾ ਹੈ ਜਿਵੇਂ ਕਿ ਘਰੇਲੂ ਡਿਜੀਟਲ ਭੁਗਤਾਨ ਕਰਦੇ ਸਮੇਂ ਹੁੰਦਾ ਹੈ। ਡਿਜੀਟਲ ਭੁਗਤਾਨ ਲਈ ਐਡੀਸ਼ਨਲ ਫੈਕਟਰ ਆਫ਼ ਆਥੇਂਟਿਕੇਸ਼ਨ (ਏਐੱਫਏ) ਦੀ ਸ਼ੁਰੂਆਤ ਨੇ ਲੈਣ-ਦੇਣ ਦੀ ਸੁਰੱਖਿਆ ਨੂੰ ਵਧਾਇਆ ਹੈ, ਜਿਸ ਨਾਲ ਗਾਹਕਾਂ ਨੂੰ ਡਿਜੀਟਲ ਭੁਗਤਾਨ ’ਚ ਭਰੋਸਾ ਹੋਇਆ ਹੈ। ਹਾਲਾਂਕਿ ਇਹ ਜ਼ਰੂਰਤ ਸਿਰਫ਼ ਘਰੇਲੂ ਲੈਣ-ਦੇਣ ਲਈ ਜ਼ਰੂਰੀ ਹੈ।
ਆਰਬੀਆਈ ਦੇ ਅਲਟਰਨੇਟਿਵ ਆਥੇਂਟਿਕੇਸ਼ਨ ਮੈਕੇਨਿਜ਼ਮ (ਏਐੱਫਏ) ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਆਦਾਤਰ ਡਿਜੀਟਲ ਭੁਗਤਾਨਾਂ ਲਈ ਆਥੇਂਟਿਕੇਸ਼ਨ ਦੀ ਇੱਕ ਵਾਧੂ ਪਰਤ ਦੀ ਜ਼ਰੂਰਤ ਹੁੰਦੀ ਹੈ। ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਡਿਜੀਟਲ ਭੁਗਤਾਨ ਦੀ ਸੁਰੱਖਿਆ ਵਧਾਉਣਾ ਹੈ। ਲੈਣ-ਦੇਣ ਲਈ ਸਹੀ ਏਐੱਫਏ ਨਿਰਧਾਰਤ ਕਰਨ ਲਈ ਜਾਰੀਕਰਤਾ ਜੋਖ਼ਮ-ਅਧਾਰਿਤ ਦ੍ਰਿਸ਼ਟੀਕੋਣ ਦਾ ਇਸਤੇਮਾਲ ਕਰ ਸਕਦੇ ਹਨ। ਇਸ ਦ੍ਰਿਸ਼ਟੀਕੋਣ ’ਚ ਲੈਣ-ਦੇਣ ਦੇ ਮੁੱਲ, ਉਤਪਤੀ ਚੈਨਲ ਤੇ ਗਾਹਕ ਤੇ ਲਾਭਪਾਤਰੀ ਦੇ ਜ਼ੋਖਮ ਪ੍ਰੋਫਾਈਲ ਆਦਿ ਸ਼ਾਮਲ ਹਨ।