ISRO News: ਲੰਘੀ 29 ਜਨਵਰੀ 2025, ਬੁੱਧਵਾਰ ਦਾ ਦਿਨ ਭਾਰਤ ਦੇ ਪੁਲਾੜ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਦਰਜ਼ ਹੋ ਗਿਆ, ਜਦੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣਾ 100ਵਾਂ ਸਫ਼ਲ ਪ੍ਰੀਖਣ ਕਰਕੇ ਇੱਕ ਨਵੀਂ ਉਪਲੱਬਧੀ ਹਾਸਲ ਕੀਤੀ ਇਸਰੋ ਦੇ ਸ੍ਰੀਹਰੀਕੋਟਾ ਸਪੇਸ ਸੈਂਟਰ ’ਚ ਇਤਿਹਾਸਕ ਪ੍ਰੀਖਣ ਕੀਤਾ, ਜਿਸ ’ਚ ਐਨਵੀਐਸ-2 ਉਗਗ੍ਰਹਿ ਨੂੰ ਜੀਐੱਸਐੱਲਵੀ-ਐਫ 15 ਰਾਕੇਟ ਦੇ ਜ਼ਰੀਏ ਪੁਲਾੜ ’ਚ ਭੇਜਿਆ ਗਿਆ ਇਹ ਸਿਰਫ਼ ਇੱਕ ਤਕਨੀਕੀ ਪ੍ਰਾਪਤੀ ਨਹੀਂ ਸੀ, ਸਗੋਂ ਭਾਰਤ ਦੀ ਪੁਲਾੜ ਯਾਤਰਾ ’ਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ ਇਸ ਪ੍ਰਾਪਤੀ ਨਾਲ, ਭਾਰਤ ਨੇ ਪੁਲਾੜ ਨੈਵੀਗੇਸ਼ਨ ’ਚ ਇੱਕ ਨਵੀਂ ਉੱਚਾਈ ਹਾਸਲ ਕਰ ਲਈ ਅਤੇ ਪੂਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਭਾਰਤ ਵਿਗਿਆਨਕ ਤਰੱਕੀ ਦੇ ਰਸਤੇ ’ਤੇ ਲਗਾਤਾਰ ਅੱਗੇ ਵਧ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Abohar News: ਸੁਨੀਲ ਕੁਮਾਰ ਨੇ ਉੱਚੀਆਂ ਚੋਟੀਆਂ ’ਤੇ ਤਿਰੰਗਾ ਲਹਿਰਾ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ
ਇਸਰੋ ਦੀ ਇਹ ਯਾਤਰਾ ਸੰਘਰਸ਼, ਮਿਹਨਤ ਅਤੇ ਆਤਮ-ਨਿਰਭਰਤਾ ਦੀ ਮਿਸਾਲ ਹੈ 46 ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ 100ਵਾਂ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ, ਪਰ ਇਸਰੋ ਦੀ ਇਸ ਯਾਤਰਾ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਉਸ ਕੋਲ ਸੀਮਿਤ ਵਸੀਲੇ ਸਨ 10 ਅਗਸਤ 1979 ਨੂੰ ਸੈਟੇਲਾਈਟ ਲਾਂਚ ਵਹੀਕਲ (ਐੱਸਐੱਲਵੀ) ਦੇ ਪਹਿਲੇ ਪ੍ਰੀਖਣ ਤੋਂ ਲੈ ਕੇ ਅੱਜ ਤੱਕ ਇਸਰੋ ਨੇ ਉਮੀਦ ਤੋਂ ਜ਼ਿਆਦਾ ਤਰੱਕੀ ਕੀਤੀ ਹੈ ਕਦੇ ਅਜਿਹਾ ਸਮਾਂ ਸੀ ਜਦੋਂ ਇਸਰੋ ਨੂੰ ਆਪਣੇ ਰਾਕੇਟ ਸਾਈਕਲ ’ਤੇ ਲੱਦ ਕੇ ਲਾਂਚ ਪੈਡ ਤੱਕ ਪਹੁੰਚਾਉਣੇ ਪੈਂਦੇ ਸਨ 1981 ’ਚ ਜਦੋਂ ਭਾਰਤ ਨੇ ਆਪਣਾ ਛੇਵਾਂ ਉਪਗ੍ਰਹਿ ਐਪਲ ਲਾਂਚ ਕੀਤਾ ਸੀ, ਉਦੋਂ ਇਸ ਨੂੰ ਬਲਦ ਗੱਡੇ ਜ਼ਰੀਏ ਲਿਜਾਣਾ ਪਿਆ ਸੀ ਪਰ ਸਮੇਂ ਨਾਲ ਭਾਰਤ ਨੇ ਆਪਣੀ ਤਕਨੀਕੀ ਸਮਰੱਥਾ ਨੂੰ ਐਨਾ ਵਿਕਸਿਤ ਕਰ ਲਿਆ।
ਕਿ ਹੁਣ ਉਹ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਪੁਲਾੜ ਏਜੰਸੀਆਂ ’ਚੋਂ ਇੱਕ ਬਣ ਗਿਆ ਹੈ ਇਸਰੋ ਨੇ ਬੀਤੇ ਸਾਲਾਂ ’ਚ ਕਈ ਇਤਿਹਾਸਕ ਉਪਲੱਬਧੀਆਂ ਹਾਸਲ ਕੀਤੀਆਂ ਹਨ ਪਿਛਲੇ ਸਾਲ, 23 ਅਗਸਤ 2024 ਨੂੰ ਚੰਦਰਯਾਨ-3 ਮਿਸ਼ਨ ਨੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਸਾਫਟ ਲੈਂਡਿੰਗ ਕਰਵਾਈ ਸੀ, ਅਤੇ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ ਇਹ ਪ੍ਰਾਪਤੀ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਨੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਲੈਂਡਿੰਗ ਨਹੀਂ ਕੀਤੀ ਸੀ ਇਹ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸੀਮਿਤ ਵਸੀਲਿਆਂ ਦੇ ਬਾਵਜ਼ੂਦ ਆਪਣੀ ਵਿਗਿਆਨਕ ਮੁਹਾਰਤ ਅਤੇ ਨਵਾਚਾਰ ਦੇ ਦਮ ’ਤੇ ਪੂਰੀ ਦੁਨੀਆ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਮੰਗਲ ਮਿਸ਼ਨ ਦੀ ਗੱਲ ਕਰੀਏ।
ਤਾਂ ਭਾਰਤ ਨੇ ਹਾਲੀਵੁੱਡ ਦੀ ਚਰਚਿਤ ਸਾਇੰਸ-ਫਿਕਸ਼ਨ ਫਿਲਮ ‘ਗ੍ਰੈਵਿਟੀ’ ਤੋਂ ਵੀ ਘੱਟ ਬਜਟ ’ਚ ਮੰਗਲਯਾਨ ਨੂੰ ਪੁਲਾੜ ’ਚ ਭੇਜ ਕੇ ਪੂਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਸੀ ਇਸਰੋ ਦੀ ਨਵੀਂ ਸਫ਼ਲਤਾ ਨਾਲ, ਇਸ ਦੇ ਨਵੇਂ ਚੇਅਰਮੈਨ ਡਾ. ਵੀ. ਨਰਾਇਣਨ ਦੀ ਅਗਵਾਈ ’ਚ ਭਾਰਤ ਪੁਲਾੜ ਖੇਤਰ ’ਚ ਹੋਰ ਵੀ ਵੱਡੇ ਕਦਮ ਚੁੱਕਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ 13 ਜਨਵਰੀ 2025 ਨੂੰ ਉਨ੍ਹਾਂ ਨੇ ਇਸਰੋ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਅਤੇ ਇਹ ਉਨ੍ਹਾਂ ਦੇ ਕਾਰਜਕਾਲ ਦਾ ਪਹਿਲਾ ਵੱਡਾ ਅਭਿਆਨ ਸੀ ਉਨ੍ਹਾਂ ਨੇ ਇਸਰੋ ਦੇ 100ਵੇਂ ਪ੍ਰੀਖਣ ਦੀ ਸਫ਼ਲਤਾ ਤੋਂ ਬਾਅਦ ਕਿਹਾ ਕਿ ਇਹ ਸਿਰਫ਼ ਇੱਕ ਮਿਸ਼ਨ ਨਹੀਂ, ਸਗੋਂ ਭਾਰਤ ਦੀ ਪੁਲਾੜ ਸਮਰੱਥਾ ਦਾ ਸਬੂਤ ਹੈ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸਰੋ ਆਉਣ ਵਾਲੇ ਪੰਜ ਸਾਲਾਂ ’ਚ 100 ਹੋਰ ਮਿਸ਼ਨ ਲਾਂਚ ਕਰੇਗਾ। ISRO News
ਇਹ ਭਾਰਤ ਲਈ ਇੱਕ ਮਹੱਤਵਪੂਰਨ ਸੰਕੇਤ ਹੈ ਕਿ ਉਹ ਸੰਸਾਰ ਪੱਧਰ ’ਤੇ ਪੁਲਾੜ ਖੋਜ ’ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ ਭਾਰਤ ਦੀ ਪੁਲਾੜ ਖੋਜ ਹੁਣ ਸਿਰਫ਼ ਉਪਗ੍ਰਹਿ ਲਾਂਚ ਤੱਕ ਸੀਮਿਤ ਨਹੀਂ ਹੈ, ਸਗੋਂ ਨੈਵੀਗੇਸ਼ਨ ਅਤੇ ਪੁਲਾੜ ’ਚ ਆਤਮ-ਨਿਰਭਰਤਾ ਦੀ ਦਿਸ਼ਾ ’ਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਜੀਅੱੈਸਐੱਲਵੀ-ਐਫ 15 ਰਾਕੇਟ ਨੇ ਐੱਨਵੀਐੱਸ-02 ਉਪਗ੍ਰਹਿ ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ ’ਚ ਸਥਾਪਿਤ ਕੀਤਾ ਐਨਵੀਐਸ-02 ਨੈਵੀਗੇਸ਼ਨ ਵਿਦ ਇੰਡੀਅਨ ਕਾਂਸਟੇਲੇਸ਼ਨ (ਝ7ੁਘੳ) ਸਿਸਟਮ ਦੇ ਦੂਜੇ ਗੇੜ ਦਾ ਹਿੱਸਾ ਹੈ, ਜੋ ਭਾਰਤ ਦਾ ਸਵਦੇਸ਼ੀ ਨੈਵੀਗੇਸ਼ਨ ਸਿਸਟਮ ਹੈ ਇਸ ਪ੍ਰਣਾਲੀ ’ਚ ਹੁਣ ਤੱਕ ਪੰਜ ਉਪਗ੍ਰਹਿ ਜੋੜੇ ਗਏ ਹਨ, ਜਿਨ੍ਹਾਂ ’ਚੋਂ ਚਾਰ ਉਪਗ੍ਰਹਿ ਵਰਤਮਾਨ ’ਚ ਸਰਗਰਮ ਹਨ। ISRO News
ਭਾਰਤ ਦੀ ਇਹ ਤਕਨੀਕੀ ਤਰੱਕੀ ਇਸ ਗੱਲ ਦਾ ਸਬੂਤ ਹੈ ਕਿ ਹੁਣ ਉਹ ਆਪਣੀ ਨੈਵੀਗੇਸ਼ਨ ਪ੍ਰਣਾਲੀ ਜ਼ਰੀਏ ਆਤਮ-ਨਿਰਭਰਤਾ ਦੀ ਦਿਸ਼ਾ ’ਚ ਇੱਕ ਹੋਰ ਮਜ਼ਬੂਤ ਕਦਮ ਵਧਾ ਚੁੱਕਾ ਹੈ ਇਸਰੋ ਸਿਰਫ਼ ਉਪਗ੍ਰਹਿ ਪ੍ਰੀਖਣ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦਾ, ਸਗੋਂ ਇਸ ਦੇ ਵਿਗਿਆਨੀ ਹੁਣ ਇੱਕ ਨਵੇਂ ਲਾਂਚ ਪੈਡ ਦੀ ਸਥਾਪਨਾ ’ਤੇ ਵੀ ਕੰਮ ਕਰ ਰਹੇ ਹਨ ਇਹ ਨਵਾਂ ਲਾਂਚ ਪੈਡ ਤਾਮਿਲਨਾਡੂ ਦੇ ਕੁਲਸੇਕਰਪੱਟੀਅਮ ’ਚ ਬਣਾਇਆ ਜਾ ਰਿਹਾ ਹੈ, ਜੋ ਵਿਸ਼ੇਸ਼ ਤੌਰ ’ਤੇ ਮਾਈਕ੍ਰੋਸੈਟੇਲਾਈਟ ਅਤੇ ਨੈਨੋਸੈਟੇਲਾਈਟ ਵਰਗੇ ਛੋਟੇ ਉਪਗ੍ਰਹਿਾਂ ਦੀ ਲਾਂਚਿੰਗਚ ਲਈ ਵਰਤਿਆ ਜਾਵੇਗਾ ਇਸਰੋ ਦੇ ਚੇਅਰਮੈਨ ਡਾ. ਵੀ. ਨਰਾਇਣਨ ਨੇ ਦੱਸਿਆ ਕਿ ਇਸ ਲਾਂਚ ਪੈਡ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਦੋ ਸਾਲਾਂ ’ਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ISRO News
ਇਸ ਤੋਂ ਬਾਅਦ ਉੱਥੋਂ ਵੱਖ-ਵੱਖ ਤਰ੍ਹਾਂ ਦੀਆਂ ਪੁਲਾੜ ਮੁਹਿੰਮਾਂ ਨੂੰ ਲਾਂਚ ਕਰਨ ਦੀ ਦਿਸ਼ਾ ’ਚ ਅੱਗੇ ਵਧੇਗਾ ਭਾਰਤ ਦੀ ਪੁਲਾੜ ਵਿਗਿਆਨੀ ਸਮਰੱਥਾ ਨੂੰ ਹੁਣ ਪੂਰੀ ਦੁਨੀਆ ਮਾਨਤਾ ਦੇ ਰਹੀ ਹੈ ਵਿਦੇਸ਼ੀ ਉਗਗ੍ਰਹਿਾਂ ਨੂੰ ਲਾਂਚ ਕਰਨ ’ਚ ਇਸਰੋ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਸ ਨੇ ਆਪਣੀ ਵਪਾਰਕ ਸ਼ਾਖਾ ਦੇ ਜ਼ਰੀਏ ਕਈ ਵਿਦੇਸ਼ੀ ਉਗਗ੍ਰਹਿਾਂ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਹੈ ਹਾਲ ਹੀ ’ਚ, ਕੇਂਦਰੀ ਮੰਤਰੀ, ਡਾ. ਜਤਿੰਦਰ ਸਿੰਘ ਨੇ ਲੋਕਸਭਾ ’ਚ ਜਾਣਕਾਰੀ ਦਿੱਤੀ ਕਿ ਇਸਰੋ ਨੇ ਆਪਣੀ ਵਪਾਰਕ ਸ਼ਾਖਾ ਜ਼ਰੀਏ ਸੰਸਾਰਿਕ ਗ੍ਰਾਹਕਾਂ ਲਈ ਉਗਗ੍ਰਹਿ ਲਾਂਚ ਕਰਕੇ ਹੁਣ ਤੱਕ 27.90 ਕਰੋੜ ਡਾਲਰ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਕੀਤੀ ਹੈ।
ਇਹ ਇਸਰੋ ਲਈ ਇੱਕ ਵੱਡੀ ਪ੍ਰਾਪਤੀ ਹੈ, ਜੋ ਦੱਸਦੀ ਹੈ ਕਿ ਹੁਣ ਦੁਨੀਆ ਦੀਆਂ ਪੁਲਾੜ ਏਜੰਸੀਆਂ ਵੀ ਇਸਰੋ ’ਤੇ ਭਰੋਸਾ ਕਰਨ ਲੱਗੀਆਂ ਹਨ ਅਤੇ ਆਪਣੇ ਉਪਗ੍ਰਹਿ ਲਾਂਚ ਕਰਨ ਲਈ ਭਾਰਤ ਦੀਆਂ ਸੇਵਾਵਾਂ ਲੈ ਰਹੀਆਂ ਹਨ ਭਾਰਤ ਦਾ ਪੁਲਾੜ ਪ੍ਰੋਗਰਾਮ ਹੁਣ ਸਿਰਫ਼ ਚੰਦਰਮਾ ਅਤੇ ਮੰਗਲ ਤੱਕ ਸੀਮਿਤ ਨਹੀਂ ਹੈ, ਸਗੋਂ ਸੂਰਜ ਦੇ ਅਧਿਐਨ ਲਈ ਵੀ ਮਿਸ਼ਨ ਲਾਂਚ ਕੀਤੇ ਜਾ ਰਹੇ ਹਨ ਆਦਿੱਤਿਆ-ਐਲ1 ਮਿਸ਼ਨ ਭਾਰਤ ਦਾ ਪਹਿਲਾ ਅਤੇ ਵੈਧਸ਼ਾਲਾ ਮਿਸ਼ਨ ਹੈ, ਜੋ 1.5 ਮਿਲੀਅਨ ਕਿਲੋਮੀਟਰ ਦੀ ਦੂਰੀ ਤੋਂ ਸੂਰਜ ਦਾ ਅਧਿਐਨ ਕਰ ਰਿਹਾ ਹੈ ਇਹ ਪੁਲਾੜ ’ਚ ਭਾਰਤ ਦੀ ਵਧਦੀਆਂ ਵਿਗਿਆਨਕ ਸਮਰੱਥਾਵਾਂ ਦਾ ਇੱਕ ਹੋਰ ਸਬੂਤ ਹੈ। ISRO News
ਇਸਰੋ ਦੀ ਇਸ ਸਫ਼ਲਤਾ ਦੇ ਨਾਲ, ਭਾਰਤ ਹੁਣ ਪੁਲਾੜ ’ਚ ਆਪਣੀ ਨਵੀਂ ਪਛਾਣ ਬਣਾ ਰਿਹਾ ਹੈ 100ਵੇਂ ਮਿਸ਼ਨ ਦੇ ਰੂਪ ’ਚ ਜੀਐੱਸਐੱਲਵੀ-ਐੱਫ15 ਦੀ ਸਫ਼ਲਤਾ ਇਹ ਸਾਬਤ ਕਰਦੀ ਹੈ ਕਿ ਭਾਰਤ ਦੀ ਪੁਲਾੜ ਏਜੰਸੀ ਹੁਣ ਸੰਸਾਰਿਕ ਮੁਕਾਬਲੇ ’ਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਹੈ ਆਉਣ ਵਾਲੇ ਸਾਲਾਂ ’ਚ, ਇਸਰੋ ਹੋਰ ਵੀ ਵੱਡੀਆਂ ਮੁਹਿੰਮਾਂ ਨੂੰ ਅੰਜਾਮ ਦੇਣ ਦੀ ਦਿਸ਼ਾ ’ਚ ਅੱਗੇ ਵਧੇਗਾ ਅਤੇ ਭਾਰਤ ਨੂੰ ਪੁਲਾੜ ਖੇਤਰ ’ਚ ਮਹਾਂਸ਼ਕਤੀ ਬਣਾਉਣ ਵੱਲ ਅੱਗੇ ਵਧੇਗਾ ਭਾਰਤ ਦੀ ਵਿਗਿਆਨਕ ਸਮਰੱਥਾ, ਤਕਨੀਕੀ ਮੁਹਾਰਤ ਅਤੇ ਨਵਾਚਾਰ ਦੇ ਦਮ ’ਤੇ ਅੱਜ ਇਹ ਤੈਅ ਹੋ ਗਿਆ ਹੈ ਕਿ ਭਾਰਤ ਭਵਿੱਖ ’ਚ ਪੁਲਾੜ ਖੋਜ ’ਚ ਦੁਨੀਆ ਦਾ ਸਿਰਮੌਰ ਦੇਸ਼ ਬਣੇਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੁਨੀਲ ਕੁਮਾਰ ਮਹਿਲਾ