Air Pollution: ਸਿਗਰਟ ਬੀੜੀ ਪੀਣ ਵਾਲੇ ਤਾਂ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੁੰਦੇ ਹੀ ਹਨ ਹੁਣ ਨਵੀਂ ਚਿੰਤਾ ਇਹ ਬਣ ਗਈ ਹੈ ਕਿ ਸਿਗਰਟ ਬੀੜੀ ਨਾ ਪੀਣ ਵਾਲੇ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ‘ਦ ਲਾਂਸੇਟ ਰੈਸਪਿਰੇਟਰੀ ਮੈਡੀਸਨ ਜਨਰਲ’ ਦੀ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ ਅਸਲ ’ਚ ਇਹ ਗੱਲ ਭਾਰਤੀ ਵਿਗਿਆਨੀ ਪਹਿਲਾਂ ਹੀ ਕਰ ਚੁੱਕੇ ਹਨ ਕਿ ਹਵਾ ਪ੍ਰਦੂਸ਼ਣ ਇਸ ਹੱਦ ਤੱਕ ਹੋ ਗਿਆ ਹੈ ਕਿ ਇਸ ਦੀ ਮਾਰ ਹੁਣ ਫੇਫੜਿਆਂ ਦੇ ਕੈਂਸਰ ਦੇ ਰੂਪ ’ਚ ਸਾਹਮਣੇ ਆ ਰਹੀ ਹੈ ਇੱਕ ਭਾਰਤੀ ਵਿਗਿਆਨੀ ਨੇ ਤਾਂ ਇੱਥੋਂ ਤੱਕ ਸੁਝਾਅ ਦਿੱਤਾ ਸੀ ਕਿ ਫਸਲਾਂ ’ਤੇ ਕੀਟਨਾਸ਼ਕਾਂ ਦੇ ਛਿੜਕਾਅ ਵਾਲੇ ਖੇਤ ਦੇ ਇੱਕ-ਦੋ ਦਿਨ ਨੇੜੇ ਨਹੀਂ ਜਾਣਾ ਚਾਹੀਦਾ।
ਇਹ ਖਬਰ ਵੀ ਪੜ੍ਹੋ : Crime News: ਨਸ਼ਾ ਤਸਕਰੀ ’ਚ ਲਿਪਤ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜ਼ਮ ਮੁਅੱਤਲ
ਵਾਕਿਆਈ ਹਵਾ ਪ੍ਰਦੂਸ਼ਣ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਵਿਗਿਆਨੀ ਪ੍ਰਦੂਸ਼ਣ ਦਾ ਪੱਧਰ ਦੱਸਣ ਲਈ ਇਸ ਦੀ ਤੁਲਨਾ ਸਿਗਰਟਾਂ ਦੀ ਗਿਣਤੀ ਨਾਲ ਕਰਨ ਲੱਗੇ ਹਨ ਇਹ ਰੁਝਾਨ ਬੇਹੱਦ ਖਤਰਨਾਕ ਹੈ ਦਿੱਲੀ ਵਰਗੇ ਸ਼ਹਿਰ ’ਚ ਤਾਂ ਦਮ ਘੁਟਣ ਲੱਗਦਾ ਹੈ ਬਿਮਾਰੀਆਂ ਤੇ ਪ੍ਰਦੂਸ਼ਣ ਇੱਕ ਸਿੱਕੇ ਦੇ ਪਹਿਲੂ ਹਨ ਉਂਜ ਵੀ ਵੇਖਿਆ ਜਾਵੇ ਤਾਂ ਮਹਾਂਨਗਰਾਂ ਨਾਲੋਂ ਛੋਟੇ-ਵੱਡੇ ਸ਼ਹਿਰਾਂ ਵਾਲੇ ਵੱਧ ਤੰਦਰੁਸਤ ਹਨ ਤੇ ਸ਼ਹਿਰਾਂ ਨਾਲੋਂ ਪਿੰਡ ਵਾਲੇ ਵੱਧ ਤੰਦਰੁਸਤ ਹਨ ਪੇਂਡੂ ਖੇਤਰ ’ਚ ਫੈਕਟਰੀਆਂ ਦਾ ਪ੍ਰਦੂਸ਼ਣ ਘੱਟ ਹੈ ਪਰ ਕੀਟਨਾਸ਼ਕਾਂ ਦਾ ਛਿੜਕਾਅ ਇੱਥੇ ਵੀ ਵੱਡੀ ਸਮੱਸਿਆ ਹੈ ਜ਼ਰੂਰੀ ਹੈ ਕਿ ਫੇਫੜਿਆਂ ਦੇ ਕੈਂਸਰ ਤੋਂ ਬਚਣ ਲਈ ਸਿਗਰਟ ਬੀੜੀ ਦੀ ਵਰਤੋਂ ਰੋਕਣ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਕਦਮ ਚੁੱਕੇ ਜਾਣ ਸਰਕਾਰਾਂ ਨੂੰ ਸਿਹਤ ਸਬੰਧੀ ਨੀਤੀਆਂ ਦੀ ਮੁੜ ਸਮੀਖਿਆ ਕਰਨੀ ਚਾਹੀਦੀ ਹੈ ਖੇਤੀ ਨੀਤੀਆਂ ’ਚ ਇਸ ਢੰਗ ਨਾਲ ਬਦਲਾਅ ਕੀਤਾ ਜਾਵੇ ਕਿ ਹਵਾ ਪ੍ਰਦੂਸ਼ਣ ’ਚ ਗਿਰਾਵਟ ਆ ਸਕੇ। Air Pollution