Welfare Work: (ਅਜਯ ਕਮਲ) ਰਾਜਪੁਰਾ। ਅੱਜ ਸਵੇਰੇ ਕਰੀਬ 3 ਵਜੇ ਪੁਰਾਣਾ ਰਾਜਪੁਰਾ ਵਿਖੇ ਅਚਾਨਕ ਇੱਕ ਮੈਡੀਕਲ ਸਟੋਰ ਨੂੰ ਅੱਗ ਲੱਗ ਗਈ, ਜਿਸ ਨੂੰ ਮੌਕੇ ’ਤੇ ਪਹੁੰਚੇ ਡੇਰਾ ਪ੍ਰੇਮੀਆਂ ਅਤੇ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਮੌਜੂਦ 15 ਮੈਂਬਰ ਜਸਪਾਲ ਇੰਸਾਂ ਨੇ ਦੱਸਿਆ ਕਿ ਉਹ ਸਵੇਰੇ ਲਗਭਗ 3 ਵਜੇ ਉੱਠੇ ਤਾਂ ਅਚਾਨਕ ਬਾਹਰੋਂ ਪਟਾਕੇ ਵਰਗੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਦੇਵੀ ਮੰਦਰ ਦੀ ਦੁਕਾਨਾਂ ਵਿੱਚ ਬਣੇ ਮਿੱਤਲ ਮੈਡੀਕਲ ਸਟੋਰ ਦੇ ਸ਼ਟਰ ਵਿੱਚੋਂ ਅੱਗ ਨਿਕਲ ਰਹੀ ਸੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਫਾਈਲ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਵੀ ਫੋਨ ਕਰ ਦਿੱਤਾ ਅਤੇ ਨਾਲ ਦੀ ਨਾਲ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਵਿਭਾਗ ਨੂੰ ਵੀ ਫੋਨ ਕਰ ਦਿੱਤਾ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਫੰਡ ਜਾਰੀ
ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਤੇ ਡੇਰਾ ਪ੍ਰੇਮੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਅਤੇ ਮੈਡੀਕਲ ਸਟੋਰ ਵਿੱਚੋਂ ਦਵਾਈਆਂ ਬਾਹਰ ਕੱਢੀਆਂ ਗਈਆਂ, ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਮੌਕੇ ’ਤੇ ਪਹੁੰਚੇ ਮਿੱਤਰ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਜਿਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗ ਵਿੱਚੋਂ ਦੁਕਾਨ ’ਚੋਂ ਸਮਾਨ ਸੁਰੱਖਿਅਤ ਬਾਹਰ ਕੱਢਿਆ। ਇਸ ਮੌਕੇ ਜਸਪਾਲ ਇੰਸਾਂ, ਦਵਿੰਦਰ ਇੰਸਾਂ, ਰਾਜੀਵ ਇੰਸਾਂ, ਸਿਕੰਦਰ ਇੰਸਾਂ, ਸ਼ਿਵ ਇੰਸਾਂ, ਅਵਤਾਰ ਇੰਸਾਂ, ਕਰਨ ਇੰਸਾਂ, ਰੱਖਾ ਇੰਸਾਂ ਅਤੇ ਹੋਰ ਮੁਹੱਲੇ ਵਾਸੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਲੋਕਾਂ ਵੱਲੋਂ ਡੇਰਾ ਪ੍ਰੇਮੀਆਂ ਦੀ ਸਲਾਘਾ ਕੀਤੀ ਗਈ ਜੋ ਕਿ ਸਵੇਰੇ 4 ਵਜੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਵਿੱਚ ਜੁਟ ਗਏ , ਜਿਸ ਕਾਰਨ ਹੋਰ ਦੁਕਾਨਾਂ ਸੜਨ ਤੋਂ ਬਚ ਗਈਆਂ। Welfare Work