Abhishek Sharma: ਮੁੰਬਈ। ਪੰਜਵੇਂ ਟੀ -20 ਮੈਚ ’ਚ ਭਾਰਤ ਨੇ ਇੰਗਲੈਂਡ ਖਿਲ਼ਾਫ ਪਹਿਲਾਂ ਖੇਡਦਿਆਂ 20 ਓਵਰਾਂ ’ਚ 247 ਦੌੜਾਂ ਬਣਾਈਆਂ। ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ ਇੰਗਲੈਂਡ ਦੇ ਗੇਂਦਬਾਜਾਂ ਦੀਆਂ ਧੱਜੀਆਂ ਉਡਾਉਦਿਆਂ 7 ਚੌਕੇ ਤੇ 13 ਛੱਕਿਆਂ ਦੀ ਮੱਦਦ ਨਾਲ 135 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਅਭਿਸ਼ੇਕ ਸ਼ਰਮਾ ਨੇ 13 ਛੱਕੇ ਲਗਾਏ ਅਤੇ 37 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ। ਜੋ ਇੰਗਲੈਂਡ ਖਿਲਾਫ ਸਭ ਤੋਂ ਘੱਟ ਗੇਂਦਾਂ ’ਤੇ ਸੈਂਕੜੇ ਦਾ ਰਿਕਾਰਡ ਹੈ। ਭਾਰਤ ਵੱਲੋਂ ਸੰਜੂ ਸੈਮਸ਼ਨ 16, ਤਿਲਕ ਵਰਮਾ 24, ਸੂਰਿਆ ਕੁਮਾਰ ਯਾਦਵ 2, ਸਿਵਮ ਦੂਬੇ 30, ਰਿੰਕੂ ਸਿੰਘ 9, ਹਾਰਦਿਕ ਪਾਂਡਿਆ 9 ਅਤੇ ਅਕਸਰ ਪਟੇਲ ਨੇ 15 ਦੌੜਾਂ ਦੀ ਪਾਰੀ ਖੇਡੀ।
ਰੋਹਿਤ ਦਾ ਰਿਕਾਰਡ ਟੁੱਟਦੇ ਟੁੱਟਦੇ ਬਚਿਆ
ਅਭਿਸ਼ੇਕ ਨੇ 37 ਗੇਂਦਾਂ ’ਤੇ ਸੈਂਕੜਾ ਪੂਰਾ ਕੀਤਾ, ਅਭਿਸ਼ੇਨ ਨੇ 13 ਛੱਕੇ ਲਗਾਏ। ਇਹ ਇੰਗਲੈਂਡ ਵਿਰੁੱਧ ਟੀ -20 ਵਿਚ ਕਿਸੇ ਵੀ ਖਿਡਾਰੀ ਦੇ ਸਭ ਤੋਂ ਘੱਟ ਗੇਂਦਾਂ ’ਚ ਸੈਂਕੜਾ ਹੈ। ਭਾਰਤ ਲਈ ਟੀ -20 ਵਿਚ ਇਹ ਦੂਜਾ ਤੇਜ਼ ਸੈਂਕੜਾ ਹੈ। ਇਸ ਤੋਂ ਪਹਿਲਾਂ, ਰੋਹਿਤ ਸ਼ਰਮਾ ਨੇ 35 ਗੇਂਦਾਂ ’ਚ ਸ੍ਰੀਲੰਕਾ ਦੇ ਖਿਲਾਫ ਸੈਂਕੜਾ ਲਗਾਇਆ ਸੀ। Abhishek Sharma
ਦੋਵੇਂ ਟੀਮਾਂ | IND vs ENG
ਭਾਰਤ: ਸੂਰੀਆ ਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਤਿਲਕ ਵਰਮਾ, ਹਾਰਦਿਕ ਪਾਂਡਿਆ, ਰਿੰਕੂ ਸਿੰਘ, ਅਕਸਰ ਪਟੇਲ, ਸਿਵਮ ਦੂਬੇ, ਰਵੀ ਬਿਸ਼ਨੋਈ , ਮੁਹੰਮਦ ਸ਼ਮੀ ਤੇ ਵਰੁਣ ਚੱਕਰਵਰਤੀ।
ਇੰਗਲੈਂਡ: ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿੱਕਟਕੀਪਰ), ਬੇਨ ਡਕੇਟ , ਹੈਰੀ ਬਰੂਕ, ਜੈਕਬ ਬੇਥੇਲ, ਲਿਯਮ ਲਿਵਿੰਗਸ਼ਟਨ, ਜੈਮੀ ਓਵਰਟਨ, ਬ੍ਰਾਇਡਨ ਕਾਰਸ, ਜੋਰਫਾ ਆਰਚਰ, ਆਦਿਲ ਰਸੀਦ ਅਤੇ ਮਾਰਕ ਵੁੱਡ।