ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ, ਬਲਾਕ ਸਮਾਣਾ ਦੇ 9ਵੇਂ ਸਰੀਰਦਾਨੀ ਬਣੇ | Body Donation
Body Donation: (ਸੁਨੀਲ ਚਾਵਲਾ) ਸਮਾਣਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਮਾਤਾ ਬੁੱਧਵੰਤੀ ਦੇਵੀ ਇੰਸਾਂ ਨੇ ਬਲਾਕ ਸਮਾਣਾ ਦੇ 9ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਗੁਰਚਰਨ ਇੰਸਾਂ, ਬਲਾਕ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਦੱਸਿਆ ਕਿ ਮਾਤਾ ਬੁੱਧਵੰਤੀ ਦੇਵੀ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਨ੍ਹਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਸਪੁੱਤਰ ਧਰਮਪਾਲ ਇੰਸਾਂ, ਰਾਮ ਲਾਲ ਇੰਸਾਂ, ਦੇਵਰਾਜ ਇੰਸਾਂ ਤੇ ਲਛਮਣ ਇੰਸਾਂ ਨੇ ਆਪਣੀ ਮਾਤਾ ਦੀ ਸਰੀਰਦਾਨੀ ਦੀ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਇਹ ਵੀ ਪੜ੍ਹੋ: Gas Cylinder Price: ਆਮ ਲੋਕਾਂ ਨੂੰ ਮਿਲੀ ਰਾਹਤ, ਸਸਤਾ ਹੋਇਆ ਐਲਪੀਜੀ ਸਿਲੰਡਰ, ਜਾਣੋ ਕਿੰਨੀ ਕੀਮਤ ਹੈ
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਮ੍ਰਿਤਕ ਦੇਹ ਵਰੂਨ ਅਰਜੁਨ ਮੈਡੀਕਲ ਕਾਲਜ ਰੋਹਲੀਖੰਡ ਹਸਪਤਾਲ ਸ਼ਾਹਜਹਾਨਪੁਰ ਯੂ.ਪੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਸਰੀਰਦਾਨੀ ਮਾਤਾ ਬੁੱਧਵੰਤੀ ਦੇਵੀ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀ ਬੇਟੀ ਸ਼ਕੁੰਤਲਾ ਇੰਸਾਂ, ਇੰਦਰਾ ਇੰਸਾਂ, ਨੂੰਹ ਜੈਦੇਵੀ ਇੰਸਾਂ, ਬਿਮਲਾ ਇੰਸਾਂ ਤੇ ਸਰਲਾ ਇੰਸਾਂ ਵਲੋਂ ਮੋਢਾ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ 85 ਮੈਂਬਰ ਭੈਣ ਨੀਲਮ ਇੰਸਾਂ, ਗੀਤਾ ਇੰਸਾਂ, ਪੂਜਾ ਇੰਸਾਂ, ਬਹਾਵਲਪੁਰ ਮਹਾਸੰਘ ਦੇ ਵਾਈਸ ਪ੍ਰਧਾਨ ਮਹਿੰਦਰ ਪਾਲ ਕਾਲੜਾ ਇੰਸਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Body Donation