Fatehabad News: ਫਤਿਹਾਬਾਦ (ਵਿਨੋਦ ਸ਼ਰਮਾ)। ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਕ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਵਿੱਚ 13 ਲੋਕ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੌਕੇ ’ਤੇ ਹੀ ਛਾਲ ਮਾਰ ਦਿੱਤੀ ਅਤੇ ਬਾਕੀ ਸਾਰੇ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਤੀਆ ਇਲਾਕੇ ਦੀ ਪੁਲਿਸ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ। ਨਹਿਰ ਵਿੱਚ ਵਹਿ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
Read Also : Budget 2025 Live: ਬਜ਼ਟ 2025 ਵਿੱਚ ਇਨ੍ਹਾਂ ਵਰਗਾਂ ਨੂੰ ਦਿੱਤੇ ਤੋਹਫ਼ੇ, ਪੜ੍ਹਿਆ ਜਾ ਰਿਹੈ ਬਜ਼ਟ
ਧੁੰਦ ਕਾਰਨ ਪਿੰਡ ਸਰਦਾਰੇਵਾਲਾ ਨੇੜੇ ਇੱਕ ਬੇਕਾਬੂ ਕਰੂਜ਼ਰ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ 13 ਲੋਕ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੌਕੇ ’ਤੇ ਹੀ ਛਾਲ ਮਾਰ ਦਿੱਤੀ ਅਤੇ ਬਾਕੀ ਸਾਰੇ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਤੀਆ ਇਲਾਕੇ ਦੀ ਪੁਲਿਸ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ। ਨਹਿਰ ਵਿੱਚ ਵਹਿ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
Fatehabad News
ਜਾਣਕਾਰੀ ਅਨੁਸਾਰ ਰਤੀਆ ਇਲਾਕੇ ਦੇ ਪਿੰਡ ਮਹਿਮਦਾ ਤੋਂ ਪੰਜਾਬ ਦੇ ਪਿੰਡ ਜਲਾਲਾਬਾਦ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਰੂਜ਼ਰ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਲਗਭਗ 13 ਲੋਕ ਭਾਰੀ ਧੁੰਦ ਕਾਰਨ ਸਰਦਾਰੇਵਾਲਾ ਨੇੜੇ ਕਰੂਜ਼ਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਏ। ਸ਼ੁੱਕਰਵਾਰ ਰਾਤ ਨੂੰ ਵਿਆਹ ਦੀ ਰਸਮ ਖਤਮ ਹੋਣ ਤੋਂ ਬਾਅਦ ਕਰੂਜ਼ਰ ਗੱਡੀ ਡਿੱਗਣ ਤੋਂ ਬਾਅਦ ਇੱਕ ਵਿਅਕਤੀ, ਛਿੰਦਾ ਸਿੰਘ ਛਾਲ ਮਾਰ ਗਿਆ ਅਤੇ ਉੱਥੇ ਰੌਲਾ ਪਾ ਦਿੱਤਾ। ਇਸ ਕਾਰਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਰਾਜਵੀਰ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਭਾਖੜਾ ਨਹਿਰ ਵਿੱਚ ਡਿੱਗੇ ਲੋਕਾਂ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਪੁਲਿਸ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਭਾਖੜਾ ਨਹਿਰ ਵਿੱਚ ਇੱਕ ਕਾਰ ਵਿੱਚ ਸਫ਼ਰ ਕਰ ਰਹੇ 12 ਸਾਲਾ ਬੱਚੇ ਨੂੰ ਬਚਾਇਆ। ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਲਈ ਭੇਜਿਆ ਗਿਆ। ਖ਼ਬਰ ਲਿਖੇ ਜਾਣ ਤੱਕ ਭਾਰੀ ਪੁਲਿਸ ਫੋਰਸ, ਡਾਕਟਰਾਂ ਦੀ ਇੱਕ ਟੀਮ, ਪਿੰਡ ਵਾਸੀ ਅਤੇ ਪ੍ਰਸ਼ਾਸਨਿਕ ਸਟਾਫ਼ ਮੌਕੇ ’ਤੇ ਮੌਜ਼ੂਦ ਸੀ ਜੋ ਭਾਖੜਾ ਨਹਿਰ ਵਿੱਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਫਤਿਹਾਬਾਦ ਦੇ ਸਰਦਾਰੇਵਾਲਾ ਵਿਖੇ ਭਾਖੜਾ ਨਹਿਰ ਵਿੱਚ ਡਿੱਗੀ 14 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਰੂਜ਼ਰ ਗੱਡੀ ਨੂੰ ਅੱਧੀ ਰਾਤ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਵਿੱਚ ਲੋਕਾਂ ਨੇ ਇੱਕ 10 ਸਾਲ ਦੇ ਬੱਚੇ ਨੂੰ ਸੁਰੱਖਿਅਤ ਬਚਾਇਆ, ਇੱਕ ਬਜ਼ੁਰਗ ਦੀ ਮੌਤ ਹੋ ਗਈ, ਪਰ ਇੱਕ ਹੋਰ ਵਿਅਕਤੀ ਸਮੇਂ ਸਿਰ ਛਾਲ ਮਾਰ ਗਿਆ ਅਤੇ ਬਚ ਗਿਆ। 11 ਦੀ ਭਾਲ ਜਾਰੀ ਹੈ, ਗੋਤਾਖੋਰ ਅਤੇ ਪ੍ਰਸ਼ਾਸਨਿਕ ਟੀਮਾਂ ਸਾਰੀ ਰਾਤ ਭਾਲ ਵਿੱਚ ਲੱਗੀਆਂ ਰਹੀਆਂ।