3 ਗੈਂਗਸਟਰਾਂ ਨੂੰ ਸਬੂਤਾਂ ਦੀ ਘਾਟ ਕਰਕੇ ਕੀਤਾ ਗਿਆ ਬਰੀ
Vicky Middukhera: (ਅਸ਼ਵਨੀ ਚਾਵਲਾ) ਚੰਡੀਗੜ। ਮੁਹਾਲੀ ਵਿਖੇ 4 ਸਾਲ ਪਹਿਲਾਂ ਵਾਪਰੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿਡੂਖੇੜਾ ਕਤਲ ਮਾਮਲੇ ’ਚ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਵੱਲੋਂ ਧਾਰਾ 302 ਦੇ ਤਹਿਤ ਦਰਜ਼ ਮਾਮਲੇ ਵਿੱਚ ਅਜੈ ਉਰਫ਼ ਸੰਨੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਨੂੰ ਸਜ਼ਾ ਸੁਣਾਈ ਗਈ ਹੈ।
ਹਾਲਾਂਕਿ ਇਸ ਮਾਮਲੇ ਵਿੱਚ ਤਿੰਨ ਹੋਰ ਗੈਂਗਸਟਰ ਭੁੱਪੀ ਰਾਣਾ, ਅਮਿਤ ਡਾਗਰ ਅਤੇ ਕੌਂਸਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਰਕੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ, ਇਹ ਤਿੰਨੇ ਗੈਂਗਸਟਰ ਵੱਖ-ਵੱਖ ਜੇਲ੍ਹਾਂ ਵਿੱਚ ਹੋਰ ਮਾਮਲਿਆਂ ’ਚ ਬੰਦ ਹਨ। ਵਿੱਕੀ ਮਿੱਡੂਖੇੜਾ ਦੇ ਵਕੀਲ ਐਚ.ਐਸ. ਧਨੋਆ ਨੇ ਕਿਹਾ ਕਿ ਮੁਹਾਲੀ ਦੀ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਤੋਂ ਉਹ ਸੰਤੁਸ਼ਟ ਹਨ ਪਰ ਜਿਨਾਂ ਤਿੰਨ ਨੂੰ ਬਰੀ ਕੀਤਾ ਗਿਆ ਹੈ, ਉਸ ਸਬੰਧੀ ਉਪਰੀ ਅਦਾਲਤ ਵਿੱਚ ਅਪੀਲ ਪਾਉਣ ਤੋਂ ਪਹਿਲਾਂ ਉਹ ਜਜਮੈਂਟ ਦੀ ਕਾਪੀ ਦੇਖਣਾ ਚਾਹੁੰਣਗੇ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।
ਇਹ ਵੀ ਪੜ੍ਹੋ: School Closed: 5 ਫਰਵਰੀ ਤੱਕ 12ਵੀਂ ਤੱਕ ਦੇ ਸਕੂਲ ਰਹਿਣਗੇ ਬੰਦ, ਜਾਣੋ ਕਾਰਨ
ਐੱਚ.ਐੱਸ. ਧਨੋਆ ਨੇ ਕਿਹਾ ਕਿ ਇਹ ਕਤਲ ਗਿਣੀ-ਮਿਥੀ ਸਾਜਿਸ਼ ਤਹਿਤ ਹੀ ਪਹਿਲਾਂ ਤੋਂ ਹੀ ਪਲਾਨ ਕਰਕੇ ਕੀਤਾ ਗਿਆ ਸੀ, ਜਿਸ ਕਾਰਨ ਹੀ ਵਿੱਕੀ ਮਿੱਡੂਖੇੜਾ ਦੀ ਤਾਕ ਵਿੱਚ ਬੈਠੇ ਇਨਾਂ ਗੈਂਗਸਟਰਾਂ ਨੇ 15 ਰਾਊਂਡ ਗੋਲੀਆਂ ਚਲਾਈਆਂ , 13 ਗੋਲੀਆਂ ਮਿੱਡੂਖੇੜਾ ਨੂੰ ਕਰਾਸ ਕਰਕੇ ਬਾਹਰ ਨਿਕਲ ਗਈਆ , 2 ਗੋਲੀਆਂ ਵਿੱਕੀ ਮਿੱਡੂਖੇੜਾ ਦੇ ਸਰੀਰ ਵਿੱਚੋਂ ਮਿਲੀਆਂ ਸਨ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਗਈ ਸੀ। Vicky Middukhera














