ਪੰਜਾਬ ਵਿਧਾਨ ਸਭਾ: ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਬਣੇ

Sukhpal Khaira

ਕਾਂਗਰਸ ਲਈ ਹੋਵੇਗੀ ਦਿੱਕਤ

ਅਸ਼ਵਨੀ ਚਾਵਲਾ, ਚੰਡੀਗੜ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਭੁਲੱਥ ਤੋਂ ਤੇਜ਼ ਤਰਾਰ ਵਿਧਾਇਕ ਸੁਖਪਾਲ ਖਹਿਰਾ ਨੂੰ ਆਪਣੀ ਲੀਡਰ ਚੁਣ ਲਿਆ ਹੈ। ਸੁਖਪਾਲ ਖਹਿਰਾ ਦੇ ਵਿਰੋਧੀ ਧਿਰ ਦਾ ਲੀਡਰ ਬਨਣ ਤੋਂ ਬਾਅਦ ਇੰਨੀ ਜਿਆਦਾ ਆਮ ਆਦਮੀ ਪਾਰਟੀ ਵਿੱਚ ਖ਼ੁਸ਼ੀ ਦਾ ਮਾਹੌਲ ਨਹੀਂ ਹੈ, ਜਿਨਾਂ ਕਿ ਕਾਂਗਰਸ ਪਾਰਟੀ ਵਿੱਚ ਫਿਕਰ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਸੁਖਪਾਲ ਖਹਿਰਾ ਹੀ ਆਮ ਆਦਮੀ ਪਾਰਟੀ ਵਿੱਚ ਇੱਕ ਇਹੋ ਜਿਹੇ ਲੀਡਰ ਹਨ, ਜਿਹੜੇ ਕਿ ਸੱਤਾ ਧਿਰ ਪਾਰਟੀ ਕਾਂਗਰਸ ਨੂੰ ਵਿਧਾਨ ਸਭਾ ਦੇ ਅੰਦਰ ਟੱਕਰ ਦੇ ਸਕਦੇ ਹਨ, ਜਦੋਂ ਕਿ ਬਾਕੀ ਸਾਰੇ ਵਿਧਾਇਕ ਪਹਿਲੀਵਾਰ ਚੁਣ ਆਉਣ ਦੇ ਕਾਰਨ ਉਨਾਂ ਕੋਲ ਕੋਈ ਜਿਆਦਾ ਤਜਰਬਾ ਨਹੀਂ ਹੋਣ ਦਾ ਕਾਂਗਰਸ ਨੂੰ ਫਾਇਦਾ ਮਿਲ ਰਿਹਾ ਸੀ।

ਵਿਧਾਨ ਸਭਾ ਦੇ ਸਦਨ ਅੰਦਰ ਖਹਿਰਾ ਨੂੰ ਸੰਭਾਲਣਾ ਹੋਵੇਗਾ ਔਖਾ

ਖਹਿਰਾ ਨੂੰ ਲੀਡਰ ਬਣਾਉਣ ਦਾ ਐਲਾਨ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਵਲੋਂ ਵਿਧਾਇਕਾਂ ਦੀ ਮੀਟਿੰਗ ਲੈਣ ਤੋਂ ਬਾਅਦ ਕੀਤਾ ਗਿਆ ਹੈ, ਜਿਥੇ ਕਿ ਲੀਡਰ ਬੰਨਣ ਤੋਂ ਬਾਅਦ ਖਹਿਰਾ ਨੇ ਪੰਜਾਬ ਵਿੱਚ ਕਾਂਗਰਸ ਖ਼ਿਲਾਫ਼ ਮੁਹਿੰਮ ਵਿੱਢਣ ਦਾ ਪਹਿਲੇ ਦਿਨ ਹੀ ਐਲਾਨ ਕਰ ਦਿੱਤਾ ਹੈ।

ਸੁਖਪਾਲ ਖਹਿਰਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਟਰ ਵਿਰੋਧੀ ਸ਼ੁਰੂ ਤੋਂ ਹੀ ਰਹੇ ਹਨ ਅਤੇ ਕਾਂਗਰਸ ਪਾਰਟੀ ਵੀ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨਾਲ ਝਗੜਾ ਰਹਿਣ ਦੇ ਕਾਰਨ ਹੀ ਛੱਡੀ ਸੀ।

ਇਥੇ ਹੀ ਵਿਧਾਨ ਸਭਾ ਦੇ ਅੰਦਰ ਸੁਖਪਾਲ ਖਹਿਰਾ ਦਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨਾਲ ਵੀ ਕੋਈ ਜਿਆਦਾ ਸੁਖਾਵਾਂ ਮਾਹੌਲ ਨਹੀਂ ਰਿਹਾ ਹੈ ਅਤੇ ਸਪੀਕਰ ਕੇ.ਪੀ. ਸਿੰਘ ‘ਤੇ ਸੁਖਪਾਲ ਖਹਿਰਾ ਨੇ ਨਿੱਜੀ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਵੀ ਕੀਤਾ ਹੋਇਆ ਹੈ। ਇਥੇ ਹੀ ਬਜਟ ਸੈਸ਼ਨ ਦਰਮਿਆਨ ਸੁਖਪਾਲ ਖਹਿਰਾ ਨੂੰ ਸਦਨ ਦੇ ਨਾਲ ਹੀ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ ਹੀ ਬੈਠਣਾ ਪਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।