Delhi Police: ਕੇਜਰੀਵਾਲ ਦੀ ਸੁਰੱਖਿਆ ਸੰਬੰਧੀ ਅਤਿਸ਼ੀ ਤੇ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

Delhi Police
Delhi Police: ਕੇਜਰੀਵਾਲ ਦੀ ਸੁਰੱਖਿਆ ਸੰਬੰਧੀ ਅਤਿਸ਼ੀ ਤੇ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

Delhi Police: ਨਵੀਂ ਦਿੱਲੀ, (ਆਈਏਐਨਐਸ)। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਨਤਕ ਮੀਟਿੰਗ, ਪੈਦਲ ਯਾਤਰਾ ਤੇ ਰੈਲੀਆਂ ’ਚ ਲਗਾਤਾਰ ਹੋ ਰਹੇ ਹਮਲੇ ਦੀ ਕੋਸ਼ਿਸ਼ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਸਿਕਿਊਰਿਟੀ ਦੀ ਫਿਰ ਤੋਂ ਮੰਗ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਪੁਲਿਸ ਹਮਲਾਵਰਾਂ ਨੂੰ ਬਚਾ ਰਹੀ ਹੈ.। ਇੱਕ ਬਹੁਤ ਵੱਡੀ ਸਾਜਿਸ਼ ਕੀਤੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜਿਸ਼ ਹੈ ਅਤੇ ਇਸ ਦੀ ਸਾਜਿਸ਼ ਵਿਚ ਦੋ ਖਿਡਾਰੀ ਹਨ, ਇਕ ਪਾਸੇ ਹਨ ਭਾਦਪਾ ਪਾਰਟੀ ਦੇ ਵਰਕਰ ਜੋ ਅਰਵਿੰਦ ਕੇਜਰੀਵਾਲ ’ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ’ਚ ਜਾ ਕੇ ਹਮਲਾ ਕਰਦੇ ਹਨ। ਪੱਥਰ ਸੁੱਟਦੇ ਹਨ, ਡੰਡੇ ਲੈ ਕੇ ਆਉਂਦੇ ਹਨ, ਸਪਿਰਿਟ ਸਪੇਰਅ ਕਰਦੇ ਹਨ ਅਤੇ ਦੂਜੇ ਪਾਸੇ ਹਨ ਅਮਿਤ ਸ਼ਾਹ ਦੇ ਅਧੀਨ ਆਉਣ ਵਾਲੀ ਦਿੱਲੀ ਪੁਲਿਸ।

ਇਹ ਵੀ ਪੜ੍ਹੋ: Raw Honey : ਅਸਲੀ ਸ਼ਹਿਦ ਦੀ ਕੀ ਹੈ ਪਛਾਣ? ਕੀ ਤੁਹਾਡਾ ਵੀ ਹੈ ਇਹੀ ਸਵਾਲ? ਤਾਂ ਜ਼ਰੂਰ ਪੜ੍ਹੋ ਪੂਰੀ ਖਬਰ

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਦਿੱਲੀ ਪੁਲਿਸ ਦੀ ਮਿਲੀਭੁਗਤ ਨਾਲ ਅਰਵਿੰਦ ਕੇਜਰੀਵਾਲ ਦੀ ਜਾਨ ਲੈਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ‘ਤੇ ਇਕ ਤੋਂ ਬਾਅਦ ਇਕ ਹਮਲੇ ਹੋ ਰਹੇ ਹਨ। 24 ਅਕਤੂਬਰ ਨੂੰ ਦਿੱਲੀ ਪੁਲਿਸ ਦੀ ਨੱਕ ਹੇਠ ਅਰਵਿੰਦ ਕੇਜਰੀਵਾਲ ‘ਤੇ ਵਿਕਾਸਪੁਰੀ ‘ਚ ਹਮਲਾ ਹੋਇਆ ਸੀ। ਜਦੋਂ ਅਸੀਂ ਸੋਸ਼ਲ ਮੀਡੀਆ ‘ਤੇ ਜਾਂਚ ਕਰਨ ਗਏ ਤਾਂ ਹਮਲਾਵਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਨਿਕਲਿਆ। ਦਿੱਲੀ ਪੁਲਿਸ ਨੇ ਕੁਝ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ‘ਤੇ 30 ਨਵੰਬਰ ਨੂੰ ਫਿਰ ਹਮਲਾ ਹੋਇਆ ਸੀ, ਜਦੋਂ ਉਹ ਮਾਲਵੀਆ ਨਗਰ ‘ਚ ਆਪਣੇ ਜਨਤਕ ਸਮਾਗਮ ਲਈ ਜਾ ਰਹੇ ਸਨ ਅਤੇ ਉੱਥੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ।

ਉਨ੍ਹਾਂ ਕਿਹਾ, “ਇਸ ਤੋਂ ਬਾਅਦ 18 ਜਨਵਰੀ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ‘ਚ ਅਰਵਿੰਦ ਕੇਜਰੀਵਾਲ ਦੀ ਕਾਰ ‘ਤੇ ਪੱਥਰ ਸੁੱਟੇ ਗਏ ਸਨ। ਅਜਿਹੇ ‘ਚ ਭਾਜਪਾ ਅਤੇ ਦਿੱਲੀ ਪੁਲਿਸ ਵਿਚਾਲੇ ਚੱਲ ਰਹੀ ਜੁਗਲਬੰਦੀ ਸਾਹਮਣੇ ਆ ਰਹੀ ਹੈ। ਕੱਲ੍ਹ ਹਰੀ ਨਗਰ ’ਚ ਅਰਵਿੰਦ ਕੇਜਰੀਵਾਲ ਦੀ ਗੱਡੀ ਤੱਕ ਹਮਲਾਵਰ ਪਹੁੰਚ ਗਏ। ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਨਹੀ। ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਕੋਈ ਜ਼ੈੱਡ+ ਸੁਰੱਖਿਆ ਦਾ ਪ੍ਰੋਟੇਕਟਿਵ ਨਹੀਂ ਰਿਹਾ ਕਿ ਉਨਾਂ ਦੀ ਗੱਡੀ ’ਤੇ ਪੱਥਰ ਸੁੱਟੇ ਗਏ ਅਤੇ ਪੁਲਿਸ ਸਾਹਮਣੇ ਨਾ ਆਈ ਹੋੇਵ। ਦਿੱਲੀ ਪੁਲਿਸ ਭਾਜਪਾ ਤੇ ਅਮਿਤ ਸ਼ਾਹ ਦੇ ਅਧੀਨ ਆਉਂਦਾ ਹੈ। Delhi Police

LEAVE A REPLY

Please enter your comment!
Please enter your name here