Yogi Adityanath: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਆਨਾਥ ਨੇ ਅਰਵਿੰਦ ਕੇਜਰੀਵਾਲ ਨੂੰ ਯਮੁਨਾ ’ਚ ਡੁੱਬਕੀ ਲਾਉਣ ਦੀ ਚੁਣੌਤੀ ਦਿੱਤੀ ਹੈ ਯੋਗੀ ਨੇ ਕਿਹਾ ਕਿ ਜਿਵੇਂ ਅਸੀਂ ਸੰਗਮ ’ਤੇ ਆਪਣੇ ਮੰਤਰੀਮੰਡਲ ਨਾਲ ਡੁੱਬਕੀ ਲਾਈ ਹੈ, ਕੀ ਅਜਿਹਾ ਕੇਜਰੀਵਾਲ ਦਿੱਲੀ ’ਚ ਯਮੁਨਾ ’ਚ ਕਰ ਸਕਦੇ ਹਨ ਜਿਹੜੀਆਂ ਨਦੀਆਂ ਨੂੰ ਅਸੀਂ ਪਵਿੱਤਰ ਅਤੇ ਜੀਵਨ ਦੇਣ ਵਾਲੀਆਂ ਮੰਨਦੇ ਹਾਂ, ਉਨ੍ਹਾਂ ਦੀ ਸਾਫ ਸਫਾਈ ਰੱਖਣਾ ਵੀ ਸਾਡਾ ਫਰਜ਼ ਹੈ ‘ਨਮਾਮਿ ਗੰਗੇ’ ਯੋਜਨਾ ਤਹਿਤ ਗੰਗਾ ਜੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਕਾਫੀ ਕੰਮ ਹੋਇਆ, ਪਰ ਯਮੁਨਾ ’ਚ ਪਾਣੀ ਐਨਾ ਪ੍ਰਦੂਸ਼ਿਤ ਹੈ ਜਿਵੇਂ ਕਿਸੇ ਗੰਦੇ ਨਾਲੇ ’ਚ ਹੁੰਦਾ ਹੈ ਛਠ ਉਤਸਵ ਦੌਰਾਨ ਲੋਕ ਯਮੁਨਾ ’ਚ ਇਸ਼ਨਾਨ ਕਰਦੇ ਹਨ।
ਇਹ ਖਬਰ ਵੀ ਪੜ੍ਹੋ : Sad News: ਜੰਮੂ ਕਸ਼ਮੀਰ ’ਚ ਜ਼ਿਲ੍ਹਾ ਮਾਨਸਾ ਦਾ ਫੌਜੀ ਜਵਾਨ ਸ਼ਹੀਦ
ਉਸ ਸਮੇਂ ਯਮੁਨਾ ਦੀ ਸਫਾਈ ’ਤੇ ਕਾਫੀ ਰੌਲਾ ਰੱਪਾ ਹੁੰਦਾ ਹੈ ਪ੍ਰਸ਼ਾਸਨ ਉਸ ਸਮੇਂ ਕੁਝ ਅਸਥਾਈ ਉਪਾਅ ਕਰਦਾ ਹੈ ਤਾਂ ਕਿ ਲੋਕ ਇਸ਼ਨਾਨ ਕਰ ਸਕਣ ਇਸ ਵਾਰ ਜਲ ਐਨਾ ਪ੍ਰਦੂਸ਼ਿਤ ਸੀ ਕਿ ਅਸਥਾਈ ਉਪਾਅ ਵੀ ਸਾਰਾ ਨਕਾਮ ਸਿੱਧ ਹੋਇਆ ਉਂਜ ਤਾਂ ਹਰ ਥਾਂ ਦੀ ਸਫਾਈ ਬੇਹੱਦ ਜ਼ਰੂਰੀ ਹੈ ਪਰ ਜਿਸ ਨੂੰ ਅਸੀਂ ਜੀਵਨ ਦੇਣ ਵਾਲੀ ਮੰਨਦੇ ਹਾਂ ਅਤੇ ਆਸਥਾ ਵੀ ਰੱਖਦੇ ਹਾਂ ਉਥੇ ਗੰਦਗੀ ਫੈਲਾਉਣਾ ਇੱਕ ਵੱਡਾ ਅਪਰਾਧ ਹੈ ਸਰਕਾਰ ਨੂੰ ਇਸ ਬਾਰੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਗੰਦਗੀ ਫੈਲਾਉਣ ਵਾਲਿਆਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਦੀ ’ਚ ਕੋਈ ਵੀ ਗੰਦਾ ਨਾਲਾ ਜਾਂ ਉਦਯੋਗਿਕ ਕਚਰਾ ਨਹੀਂ ਸੁੱਟਿਆ ਜਾਣਾ ਚਾਹੀਦਾ। Yogi Adityanath
ਇਸ ’ਤੇ ਸਖਤੀ ਨਾਲ ਰੋਕ ਲੱਗੇ ਗੰਦੇ ਪਾਣੀ ਅਤੇ ਉਦਯੋਗਿਕ ਕਚਰੇ ਦੇ ਹੱਲ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਉਣਾ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਨਦੀ ਦੇ ਕਿਨਾਰਿਆਂ ਨੂੰ ਹਰਾ ਭਰਿਆ ਅਤੇ ਸੁੰਦਰ ਬਣਾਇਆ ਜਾਣਾ ਚਾਹੀਦਾ ਹੈ ਲੋਕਾਂ ਨੂੰ ਨਦੀ ਨੂੰ ਸਾਫ ਰੱਖਣ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਦਿੱਲੀ ਚੋਣ ’ਚ ਮੁਫਤ ਦੇ ਵੱਡੇ-ਵੱਡੇ ਵਾਅਦਿਆਂ ਵਿਚਕਾਰ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਸੜਕ, ਗੰਦਗੀ, ਸੀਵਰੇਜ, ਪਾਣੀ ਦੀ ਸਮੱਸਿਆ ਦਾ ਮੁੱਦਾ ਚੁੱਕ ਕੇ ਇੱਕ ਸਾਰਥਿਕ ਪਹਿਲ ਕੀਤੀ ਹੈ।