Jobs in India: ਭਾਰਤ ’ਚ ਪਸ਼ੂ ਰੋਗਾਂ ਦੇ ਡਾਕਟਰਾਂ ਲਈ ਰੁਜ਼ਗਾਰ

Jobs in India
Jobs in India: ਭਾਰਤ ’ਚ ਪਸ਼ੂ ਰੋਗਾਂ ਦੇ ਡਾਕਟਰਾਂ ਲਈ ਰੁਜ਼ਗਾਰ

Jobs in India: ਲੋਕਲ ਪੱਧਰ ’ਤੇ ਵੀ ਕੁਝ ਇਸ ਤਰ੍ਹਾਂ ਦੇ ਸੰਗਠਨ ਵੀ ਬਿਮਾਰ ਪਸ਼ੂਆਂ ਦੇ ਇਲਾਜ ਲਈ ਪਸ਼ੂ ਡਾਕਟਰਾਂ ਨੂੰ ਭਰਤੀ ਕਰਦੇ ਹਨ

ਭਗਤ ਸਿੰਘ।
Jobs in India: ਪਸ਼ੂਆਂ ਦੇ ਡਾਕਟਰਾਂ ਦਾ ਕਰੀਅਰ ਹਾਈ-ਫਾਈ ਅਤੇ ਵਾਈ ਫਾਈ ਵਾਲੀ ਆਧੁਨਿਕ ਪੀੜ੍ਹੀ ਨੂੰ ਭਾਵੇਂ ਆਕਰਸ਼ਿਤ ਨਾ ਲੱਗਦਾ ਹੋਵੇ, ਪਰ ਪੈਸਾ ਕਮਾਉਣ ਦੇ ਨਾਲ-ਨਾਲ ਮੂਕ ਪ੍ਰਾਣੀਆਂ ਦੀ ਸੇਵਾ ਕਰਨ ਤੋਂ ਜ਼ਿਆਦਾ ਸੰਤੋਸ਼ਜਨਕ ਸ਼ਾਇਦ ਹੀ ਕੁਝ ਹੋ ਸਕਦਾ ਹੈ। ਭਾਰਤ ’ਚ ਇੱਕ ਪਸ਼ੂ ਡਾਕਟਰ ਬਣਨ ਲਈ ਫਿਜੀਕਸ, ਕਮੈਸ਼ਟਰੀ ਅਤੇ ਬਾਇਓਲੋਜੀ ਵਿਸ਼ਿਆਂ ਨਾਲ 12ਵੀਂ ਕਰਨ ਤੋਂ ਬਾਅਦ ਨੀਟ ਦੀ ਪ੍ਰੀਖਿਆ ’ਚ ਵੀ ਪਾਸ ਹੋਣਾ ਹੁੰਦਾ ਹੈ। ਪਸ਼ੂ ਡਾਕਟਰਾਂ ’ਚ ਗ੍ਰੇਜੂਏਟ ਪਾਠਕ੍ਰਮ 5 ਸਾਲ 6 ਮਹੀਨਾ ਦਾ ਹੁੰਦਾ ਹੈ। ਜਿਸ ਤੋਂ ਬਾਅਦ ਕੋਈ ਵਿਦਿਆਰਥੀ ਕਾਰੋਬਾਰੀ ਪਸ਼ੂ ਡਾਕਟਰ ਦੇ ਤੌਰ ’ਤੇ ਵੀ ਕੰਮ ਕਰ ਸਕਦਾ ਹੈ ਅਤੇ ਵੱਖ-ਵੱਖ ਵਿਸ਼ਿਆਂ ’ਚ ਪੋਸਟ ਗ੍ਰੇਜੂਏਟ ਅਤੇ ਡਾਕਟਰ ਦੀ ਪੜ੍ਹਾਈ ਵੀ ਕਰ ਸਕਦਾ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਪਸ਼ੂਆਂ ਦੇ ਡਾਕਟਰ ਲਈ ਕਰੀਅਰ ਦੇ ਨਿਮਨਲਿਖਤ ਬਦਲ ਹੋ ਸਕਦੇ ਹਨ : –

1. ਵੈਨਰਨਰੀ ਸਰਜਨ/ ਵੈਟਰਨਰੀ ਅਫਸਰ : ਸੂਬਾ ਸਰਕਾਰ ਦੇ ਪਸ਼ੂ ਪਾਲਣ ਵਿਭਾਗ ’ਚ ਵੈਟਰਨਰੀ ਸਰਜਨ ਬਣਨ ਲਈ ਆਧਾਰ ਭੁਤ ਯੋਗਤਾ ਪਸੂ ਇਲਾਜ ਵਿਗਿਆਨ ’ਚ ਗ੍ਰੇਜੂਏਟ ਦੀ ਡਿਗਰੀ ਹੈ। ਇਹ ਇੱਕ ਅਜਿਹਾ ਕਰੀਅਰ ਹੈ, ਜਿਸ ’ਚ ਜਿਆਦਾਤਰ ਪਸ਼ੂ ਡਾਕਟਰ ਗ੍ਰੇਜੂਏਟ ਨਾਲ ਕਰਨਾ ਚਾਹੁੰਦੇ ਹਨ। ਵੈਟਰਨਰੀ ਸਰਜਨ ਦਾ ਮੁੱਖ ਕੰਮ ਇਲਾਕੇ ਦੇ ਪਸ਼ੂਆਂ ਨੂੰ ਬ੍ਰੀਡਿੰਗ, ਇਲਾਜ, ਟੀਕਾਕਰਨ ਅਤੇ ਬਿਮਾਰੀਆਂ ਤੋਂ ਬਚਾਅ ਆਦਿ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਪਸ਼ੂਪਾਲਕਾਂ ਨੂੰ ਪਸ਼ੂਆਂ ਦੇ ਖਾਣ-ਪੀਣ ਵੱਖ-ਵੱਖ ਮੌਸਮ ਅਨੁਸਾਰ ਪਸ਼ੂਆਂ ਦੀ ਦੇਖਭਾਲ ਅਤੇ ਪਸ਼ੂਪਾਲਣ ਦੇ ਦਿਨ-ਪ੍ਰਤੀਦਿਨ ਦੇ ਕਿਰਿਆਵਾਂ ਬਾਬਤ ਸਲਾਹ ਦੇਣਾ ਹੁੰਦਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਪਸ਼ੂਪਾਲਣ ਅਤੇ ਡੇਅਰੀ ਉਦਯੋਗ ਸਥਾਪਨਾ ਸਬੰਧਿਤ ਵੱਖ-ਵੱਖ ਯੋਜਨਾਵਾਂ ਨੂੰ ਧਰਤੀ ’ਤੇ ਲਾਗੂ ਕਰਵਾਉਣ ਦਾ ਜਿੰਮਾ ਵੀ ਪਸ਼ੂ ਡਾਕਟਰਾਂ ਦਾ ਹੀ ਹੀ ਹੁੰਦਾ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਲਈ ਵੱਖ-ਵੱਖ ਅੰਕੜੇ ਇਕੱਠੇ ਕਰਨ ਦਾ ਕੰਮ ਵੀ ਵੈਟਰਨਰੀ ਸਰਜਨ ਨੂੰ ਹੀ ਕਰਨਾ ਹੁੰਦਾ ਹੈ।

Jobs in India

2. ਸਿੱਖਿਆ : ਕੇਂਦਰੀ ਅਤੇ ਸੂਬਾ ਯੂਨੀਵਰਸਿਟੀਆਂ ਦੇ ਅਧੀਨ ਸਥਾਪਿਤ ਪਸ਼ੂ ਇਲਾਜ ਯੂਨੀਵਰਸਿਟੀਆਂ ’ਚ ਸਹਾਇਕ ਲੈਕਚਰਾਰ ਤੋਂ ਲੈ ਕੇ ਲੈਕਚਰਾਰ ਤੱਕ ਦੇ ਅਹੁਦੇ ਹੁੰਦੇ ਹਨ। ਇਸ ਲਈ ਉਮੀਦਵਾਰ ਕੋਲ ਪੋਸਟ ਗ੍ਰੇਜੂਏਟ ਅਤੇ ਇਸ ਦੇ ਉਪਰ ਦੀ ਸਿੱਖਿਆ ਹੋਣਾ ਜ਼ਰੂਰੀ ਹੈ। ਸਿੱਖਿਆ ’ਚ ਕਰੀਅਰ ਦੀਆਂ ਸੰਭਾਵਨਾਵਾਂ ਉਜਵਲ ਹਨ ਕਿਉਂਕਿ ਭਾਰਤ ’ਚ ਨਵੇਂ ਪਸ਼ੂ ਇਲਾਜ ਕਾਲਜਾਂ ਦੀ ਸਥਾਪਨਾ ਹੋ ਰਹੀ ਹੈ।

Read Also : Punjab Himachal News: ਪੰਜਾਬ ਲਈ ਹਿਮਾਚਲ ਕਾਂਗਰਸ ਦੇ ਵਿਧਾਇਕ ਦਾ ਵਿਵਾਦਤ ਬਿਆਨ

3. ਡੇਅਰੀ ਸੰਗਠਨ : ਭਾਰਤ ਦੇ ਲਗਭਗ ਹਰੇਕ ਸੂਬੇ ‘ਚ ਡੇਅਰੀ ਸੰਗਠਨ ਸਹਿਕਾਰਿਤਾ ਦੇ ਸਿਧਾਂਤ ’ਤੇ ਚੱਲ ਰਹੇ ਹਨ। ਇਸ ਦਾ ਮੁੱਖ ਕੰਮ ਪਸ਼ੂਪਾਲਕ ਤੋਂ ਦੁੱਧ ਇਕੱਠਾ ਕਰਕੇ, ਪ੍ਰੋਸੈਸ ਕਰਕੇ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਗਾਹਕਾਂ ਤੱਕ ਪਹੁੰਚਾਉਣਾ ਹੈ। ਦੁੱਧ ਦੀ ਗੁਣਵੱਤਾ ਬਣਾਈ ਰੱਖਣ ’ਚ ਪਸ਼ੂ ਡਾਕਟਰਾਂ ਦਾ ਯੋਗਦਾਨ ਅਹਿਮ ਹੈ। ਕੁਝ ਡੇਅਰੀ ਸੰਗਠਨ ਆਪਣੇ ਸਬੰਧਿਤ ਪਸ਼ੂ ਪਾਲਕਾਂ ਨੂੰ ਬ੍ਰੀਡਿੰਗ ਅਤੇ ਇਲਾਜ ਵਰਗੀ ਸੁਵਿਧਾਵਾਂ ਵੀ ਮੁਹੱਈਆ ਕਰਵਾਉਂਦੇ ਹਨ, ਜਿਸ ਲਈ ਵੀ ਇਨ੍ਹਾਂ ਪਸ਼ੂ ਡਾਕਟਰਾਂ ਦੀ ਜ਼ਰੂਰਤ ਰਹਿੰਦੀ ਹੈ।

4. ਗੈਰ ਸਰਕਾਰੀ ਸੰਗਠਨ : ਆਧੁਨਿਕ ਸਮਾਜ ’ਚ ਮਨੁੱਖ ਵਿਕਾਸ ਦੇ ਨਾਲ : ਨਾਲ ਪਸ਼ੂ ਕਲਿਆਣ ਨੇ ਵੀ ਇਨਸਾਨ ਦੇ ਮਨ ’ਚ ਥਾਂ ਬਣਾਈ ਹੈ। ਪਸ਼ੂ ਕਲਿਆਣ ਦੇ ਖੇਤਰ ’ਚ ਕੰਮ ਕਰਨ ਵਾਲੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ ਸਰਗਰਮ ਹਨ। ਲੋਕਲ ਪੱਧਰ ’ਤੇ ਵੀ ਕੁਝ ਇਸ ਤਰ੍ਹਾਂ ਦੇ ਸੰਗਠਨ ਵੀ ਬਿਮਾਰ ਪਸ਼ੂਆਂ ਦੇ ਇਲਾਜ ਲਈ ਪਸ਼ੂ ਡਾਕਟਰਾਂ ਨੂੰ ਭਰਤੀ ਕਰਦੇ ਹਨ।

Jobs in India

5. ਫੌਜ ਅਤੇ ਅਰਧ ਸੈਨਿਕ ਬਲ : ਵੱਖ ਵੱਖ ਹਥਿਆਰਬੰਦ ਜਿਵੇਂ ਫੌਜ, ਬੀਐਸਐਫ, ਇੰਡੋ-ਤਿੱਬਤ ਬਾਰਡਰ ਪੁਲਿਸ ਅਤੇ ਹਥਿਆਰਬੰਦ ਸੀਮਾ ਬਲ ਆਪਣੀ ਜ਼ਰੂਰਤ ਅਨੁਸਾਰ ਪਸ਼ੂ ਜਿਵੇਂ ਕਿ ਕੁੱਤਾ, ਘੋੜਾ, ਖੱਚਰ, ਉੱਠ ਆਦਿ ਰੱਖਦੇ ਹਨ। ਇਨ੍ਹਾਂ ਪਸ਼ੂਆਂ ਦੇ ਇਲਾਜ ਅਤੇ ਰੱਖ-ਰੱਖਾਅ ਲਈ ਹਥਿਆਰਬੰਦ ਬਲਾਂ ’ਚ ਪਸ਼ੂ- ਡਾਕਟਰਾਂ ਦੀ ਭਰਤੀ ਕੀਤੀ ਜਾਂਦੀ ਹੈ।

6. ਰਿਸਰਚ/ਖੋਜ਼ : ਸਰਕਾਰੀ ਸਹਾਇਤਾ ਪ੍ਰਾਪਤ ਖੋਜ਼ ਸੰਸਥਾਨ ਜਿਵੇਂ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ, ਪਸ਼ੂਆਂ ਨਾਲ ਸਬੰਧਿਤ ਰਿਸਰਚ ਲਈ ਪਸ਼ੂ ਡਾਕਟਰਾਂ ਲਈ ਵਿਗਿਆਨੀ ਅਹੁਦਿਆਂ ’ਤੇ ਭਰਤੀ ਕਰਦੀ ਹੈ।

7. ਜੈਵ ਉਤਪਾਦ ਅਤੇ ਟੀਕਾ ਪੈਦਾਵਰ : ਪਸ਼ੂ ਬਿਮਾਰੀਆਂ ਤੋੋਂ ਬਚਾਅ ਦਾ ਟੀਕਾ ਪੈਦਾਵਰ ਕਰਨ ਤੋਂ ਇਲਾਵਾ ਕੁਝ ਪਸ਼ੂ ਇਲਾਜ ਵੱਖ ਵੱਖ ਜੈਵ ਉਤਪਾਦ ਅਤੇ ਮਨੁੱਖੀ ਬਿਮਾਰੀਆਂ ਲਈ ਟੀਕਾ ਪੈਦਾਵਰ ਦੇ ਖੇਤਰ ’ਚ ਵੀ ਕੰਮ ਕਰ ਸਕਦੇ ਹਨ।

Jobs in India

8. ਪਸ਼ੂ ਖੁਰਾਕ ਕਾਰੋਬਾਰ : ਨਸ਼ਲ ਸੁਧਾਰ ਤੇ ਨਾਲ ਪਸ਼ੂ ਪੰਛੀਆਂ ਨੂੰ ਦਿੱਤਾ ਜਾਣ ਵਾਲੀ ਉੱਤਮ ਖੁਰਾਕ ਹੀ ਪਸ਼ੂ ਪਾਲਣ ’ਚ ਸਹੀ ਮੁਨਾਫਾ ਦਵਾ ਸਕਦੀ ਹੈ। ਵਿਗਿਆਨੀ ਪਸ਼ੂ ਪਾਲਣ ’ਚ ਸੰਤੁਲਿਤ ਖੁਰਾਕ ਅਤੇ ਵਿਸੇਸ਼ ਕਰਕੇ ਸੰਪੂਰਨ ਮਿਕਸ ਰਾਸ਼ਨ (ਟੀਐਮਆਰ) ਬਣਾਉਣ ’ਚ ਪਸ਼ੂ ਡਾਕਟਰ ਦੇ ਬਿਨਾਂ ਸੰਭਵ ਨਹੀਂ ਹੈ।

9. ਫਾਰਮਾਸਪੁਟਿਕਲ/ ਦਵਾਈ ਪੈਦਾਵਰ : ਪਸ਼ੂਆਂ ਲਈ ਦਵਾਈਆਂ ਦੀ ਪੈਦਾਵਰ ਅਤੇ ਦਵਾਈਆਂ ਦੀ ਖੋਜ਼ ਅਤੇ ਮਾਨਕੀਕਰਨ ’ਚ ਪਸ਼ੂ ਡਾਕਟਰਾਂ ਦਾ ਯੋਗਦਾਨ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

10. ਫਾਰਮਿੰਗ/ ਪਸ਼ੂ ਫਾਰਮ : ਇੱਕ ਫਾਰਮ ’ਤੇ ਪਸ਼ੂ-ਡਾਕਟਰ ਦਾ ਮੁੱਖ ਕੰਮ ਫਾਰਮ ਪ੍ਰਬੰਧਨ ਨਾਲ-ਨਾਲ ਪਸ਼ੂਆਂ ਦੀ ਸਿਹਤ ਅਤੇ ਬ੍ਰੀਡਿੰਗ ਦੀ ਦੇਖਭਾਲ ਕਰਨੀ ਹੁੰਦੀ ਹੈ।

11. ਕੁਆਰਟਾਈਨ : ਇਹ ਦੇਸ਼ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਬੰਦਰਗਾਹ ’ਤੇ ਸਥਾਪਿਤ ਹੁੰਦੀ ਹੈ। ਜਿਨ੍ਹਾਂ ਦਾ ਮੁੱਖ ਮਕਸਦ ਨਵੀਆਂ ਬਿਮਾਰੀਆਂ ਦੇ ਜੀਵਾਣੂਆਂ ਨੂੰ ਦੇਸ਼ ’ਚ ਪ੍ਰਵੇਸ਼ ਕਰਨ ਤੋਂ ਰੋਕਣਾ ਹੈ।

12. ਰੋਗ ਨਿਦਾਨ ਪ੍ਰਯੋਗਸ਼ਲਾਵਾਂ ਅਤੇ ਖੇਤੀ ਵਿਗਿਆਨ ਕੇਂਦਰ : ਕਿਸੇ ਖੇਤਰ ’ਚ ਵੱਖ-ਵੱਖ ਬਿਮਾਰੀਆਂ ਦੇ ਅਨੁਸਾਰ ਅਤੇ ਫੈਲਾਅ ਦਾ ਪਤਾ ਲਾਉਣਾ ਅਤੇ ਖੋਜ਼ ਦੁਆਰਾ ਵਿਕਸਿਤ ਕੀਤੀ ਗਈ ਪਸ਼ੂ ਪਾਲਣ ਦੀਆਂ ਨਵੀਆਂ ਤਕਨੀਕਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਇਨ੍ਹਾ ਕੇਂਦਰਾਂ ਦਾ ਮੁੱਖ ਕੰਮ ਹੈ।

13. ਵਣਜੀਵ ਡਾਕਟਰ : ਉਤਸ਼ਾਹ ਅਤੇ ਪ੍ਰਤੀਦਿਨ ਕੁਝ ਨਵਾਂ ਕਰਨ ਦੀ ਚਾਹ ਰੱਖਣ ਵਾਲੇ ਇਹ ਕਾਰੋਬਾਰ ਚੁਣ ਸਕਦੇ ਹਾਂ, ਜਿਸ ’ਚ ਦੇਸ਼ ਭਰ ਦੇ ਚਿੜੀਆਂ ਘਰਾਂ ਅਤੇ ਵਣ ਪ੍ਰਾਣੀ ਉਦਾਨਾਂ ’ਚ ਰਹਿ ਕੇ ਵਣਜੀਵਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।

14. ਘੋੜ ਦੌੜ : ਘੋੜਾ ਦੌੜ ਘੋੜਸਵਾਰੀ , ਹਾਰਸ ਰੇਸ, ਇਨਸਾਨਾਂ ਦੇ ਸਭ ਤੋਂ ਮਹਿੰਗੇ ਸੌਂਕ ’ਚੋਂ ਇੱਕ ਹੈ। ਇਸ ਤਰ੍ਹਾਂ ਦੇ ਸਵਾਰੀ ਦੀ ਦੇਖਭਾਲ ਅਤੇ ਸੰਵਧਰਨ ਕਰਨਾ ਇੱਕ ਪਸ਼ੂ ਡਾਕਟਰ ਦਾ ਸਭ ਤੋਂ ਲਾਭਦਾਇਕ ਕਾਰੋਬਾਰ ਹੋ ਸਕਦਾ ਹੈ।

Jobs in India

15. ਪੈਟ ਪ੍ਰੈਕਿਟਸ : ਘਰਾਂ ’ਚ ਪਾਲਤੂ ਜੀਵ ਰੱਖਣ ਦਾ ਚੱਲਣ ਨਾ ਸਿਰਫ ਵੱਡੇ ਸ਼ਹਿਰਾਂ ’ਚ ਸਗੋਂ ਛੋਟੇ ਸ਼ਹਿਰਾਂ ਅਤੇ ਪਿੰਡਾਂ ’ਚ ਵੀ ਵਧ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ ਭਾਰਤ ’ਚ ਪਾਲਤੂ ਜੀਵਾਂ ਦਾ ਕਾਰੋਬਾਰ 7000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਪਾਲਤੂ ਜੀਵਾਂ ਨੂੰ ਸਿਹਤ ਸੇਵਾ ਪ੍ਰਦਾਨ ਕਰਨਾ ਇੱਕ ਪਸ਼ੂ ਡਾਕਟਰ ਲਈ ੳੁੱਤਮ ਕਰੀਅਰ ਬਦਲ ਬਣ ਸਕਦਾ ਹੈ।

16. ਇਲਾਜ ਖੋਜ਼ ਸੰਸਥਾਨ : ਕਿਸੇ ਵੀ ਨਵੀਂ ਇਲਾਜ ਤਕਨੀਕ ਨੂੰ ਅਪਣਾਉਣ ਤੋਂ ਪਹਿਲਾਂ ਉਸ ਨੂੰ ਪਸ਼ੂਆਂ ’ਚ ਜਾਂਚਣਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਦੀ ਜਾਂਚ ’ਚ ਪਸ਼ੂ ਡਾਕਟਰ ਦੇ ਸਹਿਯੋਗ ਦੀ ਜ਼ਰੂਰਤ ਰਹਿੰਦੀ ਹੈ। ਇਸ ਤੋਂ ਇਲਾਵਾ ਦੀ ਬ੍ਰੀਡਿੰਗ ਅਤੇ ਹੋਰ ਸੰਸਥਾਨਾਂ ਨੂੰ ਸਪਲਾਈ ਵੀ ਕਰਦੇ ਹਨ। ਇਹ ਕੰਮ ਵੀ ਪਸ਼ੂ ਡਾਕਟਰਾਂ ਦੀ ਦੇਖਰੇਖ ’ਚ ਹੀ ਕੀਤਾ ਜਾਂਦਾ ਹੈ।

17. ਉਤਮਿਤਾ : ਇੱਕ ਪਸ਼ੂ ਡਾਕਟਰ ਕਾਰੋਬਾਰੀ ਪਸ਼ੂਪਾਲਣ ਦੇ ਖੇਤਰ ’ਚ ਜਿਸ ’ਚ ਡੇਅਰੀ ਫਾਰਮ, ਭੇੜ -ਬੱਕਰੀ ਪਾਲਣ ਆਦਿ ਹੋ ਸਕਦਾ ਹੈ, ਆਪਣੀ ਸਿੱਖਿਆ ਅਤੇ ਗਿਆਨ ਦੇ ਬਲਬੁਤੇ ਵੱਡੀਆਂ ਉਚਾਈਆਂ ਛੂ ਸਕਦਾ ਹੈ।

18. ਪਸ਼ੂ ਸਬੰਧਿਤ ਕਾਨੂੰਨ ਮਾਹਿਰ : ਕਰੀਅਰ ਦੇ ਤੌਰ ’ਤੇ ਇਹ ਖੇਤਰ ਭਾਰਤ ’ਚ ਹਾਲੇ ਐਨਾ ਵਿਕਸਿਤ ਨਹੀਂ ਹੈ, ਪਰ ਕੁਝ ਅਜਿਹੇ ਕੋਰਸ ਮੁਹੱਈਆ ਹਨ ਜਿਨ੍ਹਾਂ ਦੁਆਰਾ ਪਸ਼ੂ ਕਲਿਆਣ ਦੇ ਖੇਤਰ ’ਚ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਹੱਈਆ ਕਾਨੂੰਨਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here