Welfare Work: ਪਸ਼ੂੁਆਂ ਨੂੰ ਪਾਇਆ ਹਰਾ ਚਾਰਾ ਅਤੇ ਤੂੜੀ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠੋਈ-ਡਕਾਲਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਇੱਥੋਂ ਦੇ ਡਕਾਲਾ-ਪਟਿਆਲਾ ਰੋਡ ’ਤੇ ਪੈਂਦੇ ਬੀੜ ’ਚ ਬੇਸਹਾਰਾ ਪਸ਼ੂਆਂ ਨੂੰ ਹਰਾ ਚਾਰਾ ਤੇ ਤੂੜੀ ਪਾਈ ਗਈ।
ਇਹ ਵੀ ਪੜ੍ਹੋ: Legal Rights: ਕੀ ਤੁਸੀਂ ਜਾਣਦੇ ਹੋ? ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਪੰਜ ਜ਼ਰੂਰੀ ਕਾਨੂੰਨੀ ਅਧਿਕਾਰ

ਦੱਸਣਯੋਗ ਹੈ ਕਿ ਇਸ ਬੀੜ ’ਚ ਰਹਿੰਦੇ ਅਵਾਰਾ ਪਸ਼ੂ ਹਰ ਸਮੇਂ ਭੁੱਖੇ ਪਿਆਸੇ ਘੁੰਮਦੇ ਰਹਿੰਦੇ ਹਨ, ਇਨ੍ਹਾਂ ਲਈ ਬੀੜ ’ਚ ਕੋਈ ਵੀ ਚਾਰੇ ਆਦਿ ਦਾ ਪ੍ਰਬੰਧ ਨਹੀਂ। ਇਸ ਸਭ ਨੂੰ ਦੇਖਦਿਆਂ ਪਿੰਡ ਸੂਲਰ, ਖੇੜੀ ਗੁੱਜਰਾਂ ਦੀ ਸਾਧ ਸੰਗਤ ਵੱਲੋਂ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਹਰਾ ਚਾਰਾ ਤੇ ਤੂੜੀ ਆਦਿ ਪਾਈ ਗਈ। ਆਉਂਦੇ ਜਾਂਦੇ ਰਾਹੀਗਰਾਂ ਵੱਲੋਂ ਡੇਰਾ ਸ਼ਰਧਾਲੂਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ 85 ਮੈਂਬਰ ਹਰਜਿੰਦਰ ਇੰਸਾਂ, 15 ਮੈਂਬਰ ਵਿਜੈ ਇੰਸਾਂ, 15 ਜਰਨੈਲ ਇੰਸਾਂ, 15 ਮੈਂਬਰ ਗੁਰਪ੍ਰੀਤ ਇੰਸਾਂ, ਪ੍ਰੇਮੀ ਰਾਮ ਕੁਮਾਰ ਇੰਸਾਂ, 15 ਮੈਂਬਰ ਨੰਦ ਝੰਡੀ ਤੋਂ ਇਲਾਵਾ ਹੋਰ ਸਾਧ ਸੰਗਤ ਨੇ ਇਸ ਸੇਵਾ ’ਚ ਹਿੱਸਾ ਪਾਇਆ। Welfare Work