Bangladesh: ਬੰਗਲਾਦੇਸ਼ ’ਚ ਹਾਲ ਦੇ ਸਾਲਾਂ ’ਚ ਧਾਰਮਿਕ ਕੱਟੜਤਾ ਦੇ ਵਧਦੇ ਪ੍ਰਭਾਵ ਨੇ ਦੇਸ਼ ਦੇ ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਇਸ ਰੁਝਾਨ ਨੇ ਬੰਗਲਾਦੇਸ਼ ਦੇ ਬਹੁਤਾਤਵਾਦੀ ਢਾਂਚੇ ਅਤੇ ਸੰਵਿਧਾਨਕ ਮੁੱਲਾਂ ਨੂੰ ਕਮਜ਼ੋਰ ਕਰਨ ਦਾ ਖ਼ਤਰਾ ਪੈਦਾ ਕੀਤਾ ਹੈ ਧਾਰਮਿਕ ਕੱਟੜਤਾ ਸਮਾਜ ’ਚ ਅਸਹਿਣਸ਼ੀਲਤਾ ਨੂੰ ਹੱਲਾਸ਼ੇਰੀ ਦਿੰਦੀ ਹੈ ਅਤੇ ਵਿਭਿੰਨਤਾ ਦੀ ਥਾਂ ’ਤੇ ਇੱਕਰੂਪਤਾ ਨੂੰ ਥੋਪਣ ਦਾ ਯਤਨ ਕਰਦੀ ਹੈ ਇਹ ਸਥਿਤੀ ਸਮਾਜਿਕ ਤਣਾਅ ਅਤੇ ਸੰਘਰਸ਼ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਦੇਸ਼ ਦੀ ਸਥਿਰਤਾ ਅਤੇ ਤਰੱਕੀ ਪ੍ਰਭਾਵਿਤ ਹੁੰਦੀ ਹੈ ਬੰਗਲਾਦੇਸ਼ ਦਾ ਸੰਵਿਧਾਨ ਧਰਮ-ਨਿਰਪੱਖਤਾ ਨੂੰ ਉਸ ਦੇ ਮੁੂਲ ਸਿਧਾਂਤਾਂ ’ਚੋਂ ਇੱਕ ਮੰਨਦਾ ਰਿਹਾ ਹੈ 1971 ’ਚ ਅਜ਼ਾਦੀ ਦੇ ਸਮੇਂ ਇਹ ਸਿਧਾਂਤ ਦੇਸ਼ ਦੇ ਸਮਾਜਿਕ-ਸਿਆਸੀ ਦ੍ਰਿਸ਼ ਦੀ ਨੀਂਹ ਬਣਿਆ।
ਇਹ ਖਬਰ ਵੀ ਪੜ੍ਹੋ : Donald Trump: ਹੁਣ ਡੰਕੀ ਲਾਉਣ ਦਾ ਜ਼ਮਾਨਾ ਗਿਆ
1972 ਦੇ ਸੰਵਿਧਾਨ ’ਚ ਇਸ ਨੂੰ ਮੁੱਖ ਸਥਾਨ ਦਿੱਤਾ ਗਿਆ ਸੀ, ਜਿਸ ਦਾ ਮਕਸਦ ਸੀ ਕਿ ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣ ਹਾਲਾਂਕਿ ਬਾਅਦ ਦੇ ਦਹਾਕਿਆਂ ’ਚ ਸਿਆਸੀ ਬਦਲਾਵਾਂ ਅਤੇ ਕੱਟੜਪੰਥੀ ਤਾਕਤਾਂ ਦੇ ਪ੍ਰਭਾਵ ਨੇ ਇਸ ਸਿਧਾਂਤ ਨੂੰ ਚੁਣੌਤੀ ਦਿੱਤੀ 1977 ’ਚ ਫੌਜੀ ਸ਼ਾਸਨ ਦੌਰਾਨ ਸੰਵਿਧਾਨ ’ਚੋਂ ਧਰਮ-ਨਿਰਪੱਖਤਾ ਨੂੰ ਹਟਾ ਦਿੱਤਾ ਗਿਆ, ਅਤੇ 1988 ’ਚ ਇਸਲਾਮ ਨੂੰ ਰਾਜ ਧਰਮ ਐਲਾਨ ਦਿੱਤਾ ਗਿਆ ਇਸ ਦੇ ਬਾਵਜ਼ੂਦ, 2010 ’ਚ ਸੰਵਿਧਾਨ ’ਚ ਸੋਧ ਜ਼ਰੀਏ ਧਰਮ ਨਿਰਪੱਖਤਾ ਨੂੰ ਮੁੜ ਬਹਾਲ ਕੀਤਾ ਗਿਆ, ਪਰ ਇਹ ਬਦਲਾਅ ਅਧੂਰਾ ਰਿਹਾ ਕਿਉਂਕਿ ਇਸਲਾਮ ਰਾਜ ਧਰਮ ਬਣਿਆ ਰਿਹਾ ਧਰਮ ਨਿਰਪੱਖਤਾ ਬੰਗਲਦੇਸ਼ ਦੀ ਵਿਭਿੰਨਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ। Bangladesh
ਇਹ ਸਮਾਜ ’ਚ ਬਰਾਬਰੀ, ਨਿਆਂ ਅਤੇ ਸਹਿਣਸ਼ੀਲਤਾ ਨੂੰ ਹੱਲਾਸ਼ੇਰੀ ਦਿੰਦੀ ਹੈ ਧਾਰਮਿਕ ਕੱਟੜਤਾ ਦਾ ਵਧਦਾ ਪ੍ਰਭਾਵ ਨਾ ਸਿਰਫ਼ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਹ ਸਮਾਜਿਕ ਨਾਬਰਾਬਰੀ ਅਤੇ ਭੇਦਭਾਵ ਨੂੰ ਹੋਰ ਡੂੰਘਾ ਕਰਦਾ ਹੈ ਧਰਮ ਨਿਰਪੱਖਤਾ ਦੇ ਕਮਜ਼ੋਰ ਹੋਣ ਨਾਲ ਨਾ ਸਿਰਫ਼ ਧਾਰਮਿਕ ਘੱਟ-ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਲਈ ਖ਼ਤਰਾ ਹੁੰਦਾ ਹੈ, ਸਗੋਂ ਇਹ ਬਹੁਗਿਣਤੀ ਸਮਾਜ ’ਚ ਵੀ ਤਣਾਅ ਅਤੇ ਵੰਡ ਨੂੰ ਜਨਮ ਦਿੰਦਾ ਹੈ ਹਾਲਾਂਕਿ, ਧਰਮ-ਨਿਰਪੱਖਤਾ ਨੂੰ ਲੈ ਕੇ ਬੰਗਲਾਦੇਸ਼ ’ਚ ਰਾਜਨੀਤੀ ਅਤੇ ਸਮਾਜ ’ਚ ਮੱਤਭੇਦ ਸਪੱਸ਼ਟ ਹੈ ਜਿੱਥੇ ਇੱਕ ਪਾਸੇ ਅਵਾਮੀ ਲੀਗ ਨੇ ਰਿਵਾਇਤੀ ਰੂਪ ਨਾਲ ਧਰਮ ਨਿਰਪੱਖਤਾ ਨੂੰ ਹੱਲਾਸ਼ੇਰੀ ਦਿੱਤੀ ਹੈ, ਉੱਥੇ ਦੂਜੇ ਪਾਸੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਅਤੇ ਇਸਲਾਮਵਾਦੀ ਸਮੂਹਾਂ ਨੇ ਇਸ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ।
ਇਹ ਧਰੁਵੀਕਰਨ ਸਮਾਜ ’ਚ ਅਸੰਤੁਲਨ ਅਤੇ ਅਸਥਿਰਤਾ ਨੂੰ ਹੱਲਾਸ਼ੇਰੀ ਦਿੰਦਾ ਹੈ ਧਾਰਮਿਕ ਪਛਾਣ ਨੂੰ ਪਹਿਲ ਦੇਣ ਦੀ ਰਾਜਨੀਤੀ ਨੇ ਦੇਸ਼ ’ਚ ਕੱਟੜਪੰਥੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ, ਜਿਸ ਨਾਲ ਧਾਰਮਿਕ ਅਤੇ ਸਮਾਜਿਕ ਸਹਿਣਸ਼ੀਲਤਾ ਕਮਜ਼ੋਰ ਹੋਈ ਹੈ ਅੰਤਰਰਾਸ਼ਟਰੀ ਭਾਈਚਾਰੇ ਨੇ ਵੀ ਬੰਗਲਾਦੇਸ਼ ’ਚ ਧਰਮ-ਨਿਰਪੱਖਤਾ ਦੀਆਂ ਚੁਣੌਤੀਆਂ ’ਤੇ ਧਿਆਨ ਦਿੱਤਾ ਹੈ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਸਾਰਿਕ ਸੰਸਥਾਨਾਂ ਨੇ ਧਾਰਮਿਕ ਕੱਟੜਤਾ ਖਿਲਾਫ ਆਵਾਜ਼ ਉਠਾਈ ਹੈ ਅਤੇ ਸਰਕਾਰ ਨੂੰ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। Bangladesh
ਵੱਖ-ਵੱਖ ਦੇਸ਼ਾਂ ਨੇ ਸਿਆਸੀ ਮਾਧਿਅਮਾਂ ਨਾਲ ਬੰਗਲਾਦੇਸ਼ ਨੂੰ ਧਰਮ-ਨਿਰਪੱਖਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਹੈ ਅੰਤਰਰਾਸ਼ਟਰੀ ਮੀਡੀਆ ਅਤੇ ਸੰਗਠਨਾਂ ਨੇ ਇਸ ਮੁੱਦੇ ’ਤੇ ਜਾਗਰੂਕਤਾ ਵਧਾਉਣ ਤੇ ਹਮਾਇਤ ਜੁਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਬੰਗਲਾਦੇਸ਼ ਲਈ ਇਹ ਸਮਾਂ ਹੈ ਕਿ ਉਹ ਆਪਣੇ ਸੰਵਿਧਾਨਕ ਮੁੱਲਾਂ ਨੂੰ ਮੁੜ ਮਜ਼ਬੂਤ ਕਰੇ ਅਤੇ ਧਰਮ-ਨਿਰਪੱਖਤਾ ਨੂੰ ਸਮਾਜ ’ਚ ਮਜ਼ਬੂਤ ਆਧਾਰ ਪ੍ਰਦਾਨ ਕਰੇ ਧਾਰਮਿਕ ਸਹਿਣਸ਼ੀਲਤਾ ਅਤੇ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਣ ਲਈ ਸਿੱਖਿਆ ਤੇ ਸਮਾਜਿਕ ਜਾਗਰੂਕਤਾ ਦੀ ਜ਼ਰੂਰਤ ਹੈ ਇਹ ਸਿਰਫ਼ ਸਰਕਾਰ ਦੀ ਜਿੰਮੇਵਾਰੀ ਨਹੀਂ ਹੈ। Bangladesh
ਸਗੋਂ ਸਮਾਜ ਦੇ ਹਰ ਵਰਗ ਅਤੇ ਭਾਈਚਾਰੇ ਨੂੰ ਇਸ ਵਿਚ ਸਰਗਰਮ ਭਾਗੀਦਾਰੀ ਨਿਭਾਉਂਣੀ ਹੋਵੇਗੀ ਧਰਮ-ਨਿਰਪੱਖਤਾ ਬੰਗਲਾਦੇਸ਼ ਲਈ ਸਿਰਫ ਇੱਕ ਸੰਵਿਧਾਨਕ ਸਿਧਾਂਤ ਨਹੀਂ ਹੈ, ਸਗੋਂ ਇਹ ਦੇਸ਼ ਦੀ ਆਤਮਾ ਦਾ ਹਿੱਸਾ ਹੈ ਇਹ ਦੇਸ਼ ਦੇ ਸੁਤੰਤਰਤਾ ਸੰਗਰਾਮ ਦੀ ਵਿਰਾਸਤ ਅਤੇ ਉਸ ਦੇ ਨਾਗਰਿਕਾਂ ਦੀਆਂ ਉਮੀਦਾਂ ਦਾ ਪ੍ਰਤੀਕ ਹੈ ਇਸ ਨੂੰ ਕਮਜ਼ੋਰ ਕਰਨ ਦਾ ਅਰਥ ਹੈ ਦੇਸ਼ ਦੇ ਉਨ੍ਹਾਂ ਮੁੱਲਾਂ ਨੂੰ ਖਤਰੇ ’ਚ ਪਾਉਣਾ, ਜਿਨ੍ਹਾਂ ’ਤੇ ਉਸ ਦੀ ਨੀਂਹ ਰੱਖੀ ਗਈ ਸੀ ਧਾਰਮਿਕ ਕੱਟੜਤਾ ਨਾਲ ਨਜਿੱਠਣ ਲਈ ਇੱਕਜੁਟ ਯਤਨਾਂ ਦੀ ਲੋੜ ਹੈ ਤਾਂ ਕਿ ਬੰਗਲਾਦੇਸ਼ ਇੱਕ ਤਰੱਕੀਸ਼ੀਲ, ਸਹਿਣਸ਼ੀਲ ਅਤੇ ਖੁਸ਼ਹਾਲ ਸਮਾਜ ਦੇ ਰੂਪ ’ਚ ਅੱਗੇ ਵਧ ਸਕੇ। Bangladesh
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ