Punjab News: ਪੁਲਿਸ ਵੱਲੋਂ ਨਸ਼ੇ ਦਾ ਵੱਡਾ ਸੌਦਾਗਰ 3.50 ਕਿੱਲੋ ਸਮੈਕ ਸਮੇਤ ਕਾਬੂ

Punjab News
Punjab News: ਪੁਲਿਸ ਵੱਲੋਂ ਨਸ਼ੇ ਦਾ ਵੱਡਾ ਸੌਦਾਗਰ 3.50 ਕਿੱਲੋ ਸਮੈਕ ਸਮੇਤ ਕਾਬੂ

6 ਲੱਖ 50 ਹਜਾਰ ਦੇ ਕਰੰਸੀ ਨੋਟ ਵੀ ਬਰਾਮਦ, ਮੁਲਜ਼ਮ ’ਤੇ ਪਹਿਲਾਂ ਵੀ ਮਾਮਲੇ ਦਰਜ਼ | Punjab News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab News: ਪਟਿਆਲਾ ਪੁਲਿਸ ਵੱਲੋਂ ਇੱਕ ਹਰਿਆਣਾ ਦੇ ਭਗੌੜੇ ਤੇ ਨਸ਼ੇ ਦੇ ਵੱਡੇ ਸਮੱਗਲਰ ਨੂੰ 3.50 ਕਿਲੋ ਸਮੈਕ ਤੇ 6 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਪੁਲਿਸ ਦੇ ਮੁੱਖ ਅਫ਼ਸਰ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਦੀ ਅਗਵਾਈ ਹੇਠ ਏਐਸਆਈ ਬੂਟਾ ਸਿੰਘ ਦੀ ਟੀਮ ਨੇ ਨਕੂਲ ਕਲੋਨੀ ਭਾਖੜਾ ਪੁੱਲ ਨਹਿਰ ਤੇ ਨਾਕਾਬੰਦੀ ਦੌਰਾਨ ਭਗੋੜੇ ਮੁਲਜ਼ਮ ਓਕਾਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਸਲਪਾਨੀ ਜ਼ਿਲ੍ਹਾ ਕੁਰਕੇਸ਼ਤਰ ਹਰਿਆਣਾ ਜੋ ਕਿ ਖਤਰਨਾਕ ਅਪਰਾਧੀ ਤੇ ਨਸ਼ੇ ਦਾ ਸੌਦਾਗਰ ਹੈ ਨੂੰ ਨਜੂਲ ਕਲੌਨੀ ਭਾਖੜਾ ਨਹਿਰ ਪੁਲ ਤੋਂ ਕਾਬੂ ਕੀਤਾ ਹੈ।

ਇਹ ਖਬਰ ਵੀ ਪੜ੍ਹੋ : Kisan Andolan: ਕਿਸਾਨ ਹੁਣ ਇਸ ਦਿਨ ਕਰਨਗੇ ਦਿੱਲੀ ਕੂਚ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਲਾਸੀ ਉਪਰੰਤ ਇੱਕ ਕਾਲੇ ਰੰਗ ਦੇ ਲਿਫਾਫੇ ’ਚ 3 ਕਿੱਲੋ 50 ਗਰਾਮ ਸਮੈਕ ਤੇ ਕਾਰ ’ਚੋਂ ਹੀ 6 ਲੱਖ 50 ਹਾਜਰ ਰੁਪਏ ਦੇ ਕਰੰਸੀ ਨੋਟ ਬਰਮਾਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਰੁਕਸ਼ੇਤਰ ਹਰਿਆਣਾ ਤੇ ਤਫਤੀਸ ਦੌਰਾਨ ਕੀਤੀ ਗਈ ਪੁੱਛਗਿੱਛ ਅਨੁਸਾਰ ਇਸ ਦੇ ਖਿਲਾਫ ਪਹਿਲਾ ਮੁਕਦਮਾ ਸਾਲ 2021 ’ਚ ਥਾਣਾ ਝਾਸਾ ਜ਼ਿਲ੍ਹਾ ਕੁਰਕਸ਼ੇਤਰ (ਹਰਿਆਣਾ) ਦਰਜ ਰਜਿਸਟਰ ਹੈ, ਜਿਸ ’ਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ। ਉਕਾਰ ਸਿੰਘ ਇਸ ਮੁਕੱਦਮੇ ’ਚੋਂ ਭਗੌੜਾ ਹੈ। ਇਸ ਤੋਂ ਇਲਾਵਾ ਇਸ ਖਿਲਾਫ਼ ਇੱਕ ਹੋਰ ਮਾਮਲਾ ਵੀ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਓਕਾਰ ਸਿੰਘ ਨੂੰ ਅੱਜ ਅਦਾਲਤ ਵਿਖੇ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। Punjab News

LEAVE A REPLY

Please enter your comment!
Please enter your name here