Farmers Protest Punjab: ਜਗਜੀਤ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਲਈ ਹੋਏ ਰਾਜੀ
- ਕੇਂਦਰ ਨੇ ਕਿਸਾਨਾਂ ਨਾਲ 14 ਫਰਵਰੀ ਨੂੰ ਸੱਦੀ ਮੀਟਿੰਗ | Farmers Protest Punjab
ਖਨੌਰੀ (ਸੰਗਰੂਰ) (ਗੁਰਪ੍ਰੀਤ ਸਿੰਘ)। ਮਰਨ ਵਰਤ ਦੇ 54ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਰਾਤ 11 ਵਜੇ ਦੇ ਕਰੀਬ ਕੇਂਦਰ ਸਰਕਾਰ ਵੱਲੋਂ ਭੇਜੀ ਤਜਵੀਜ਼ ਤੇ ਬੜੇ ਸਿਰਫ ਮੈਡੀਕਲ ਸਹਾਇਤਾ ਲੈਣ ਦੀ ਹਾਮੀ ਭਰੀ ਹੈ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ। ਡੱਲੇਵਾਲ ਦੀ ਸਹਿਮਤੀ ਤੋਂ ਪਿੱਛੋਂ ਉਹਨਾਂ ਨੂੰ ਤੁਰੰਤ ਹੀ ਗਲੂਕੋਜ ਡਰਿਪ ਲਾ ਕੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। Farmers Protest Punjab
Read Also : New Traffic Rules Punjab: ਪੰਜਾਬੀਓ ਹੋ ਜਾਓ ਸਾਵਧਾਨ! 26 ਜਨਵਰੀ ਤੋਂ ਨਵਾਂ ਨਿਯਮ ਹੋਣ ਜਾ ਰਿਹੈ ਲਾਗੂ
ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਿਕ ਸ਼ਨੀਵਾਰ ਨੂੰ ਬਾਅਦ ਦੁਪਹਿਰ 3 ਵਜੇ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਇੱਕ ਉੱਚ ਪੱਧਰੀ ਟੀਮ ਕਿਸਾਨਾਂ ਮੋਰਚੇ ਉੱਪਰ ਖਨੌਰੀ ਪਹੁੰਚੀ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਟੀਮ ਸਭ ਤੋਂ ਪਹਿਲਾਂ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਸਿਹਤ ਪ੍ਰਤੀ ਬਹੁਤ ਚਿੰਤਤ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡੀਆਂ ਮੰਗਾਂ ਉੱਪਰ ਜੋ ਵੀ ਗੱਲਬਾਤ ਕਰਨੀ ਹੈ ਉਹ ਸਾਡੇ ਦੋਵਾਂ ਮੋਰਚਿਆਂ ਦੇ ਆਗੂਆਂ ਨਾਲ ਕੀਤੀ ਜਾਵੇ।
Farmers Protest Punjab
ਕੇਂਦਰ ਅਤੇ ਸੂਬਾ ਸਰਕਾਰ ਦੀਆ ਟੀਮਾ ਦੀ ਦੋਵਾਂ ਮੋਰਚਿਆਂ ਦੇ ਆਗੂਆਂ ਨਾਲ ਕਈ ਘੰਟੇ ਤੱਕ ਮੀਟਿੰਗ ਹੋਈ। ਮੀਟਿੰਗ ਵਿੱਚ ਅਧਿਕਾਰੀਆਂ ਨੇ ਪ੍ਰਸਤਾਵ ਰੱਖਿਆ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਮੰਤਰੀ ਐੱਮ ਐੱਸ ਪੀ ਸਮੇਤ ਸਾਰੀਆਂ 12 ਮੰਗਾਂ ‘ਤੇ ਵਿਚਾਰ ਕਰਨ ਲਈ ਮੀਟਿੰਗ ਕਰਨੀ ਚਾਹੁੰਦੇ ਹਨ। ਅਧਿਕਾਰੀਆਂ ਨੇ ਕੇਂਦਰ ਸਰਕਾਰ ਦੀ ਤਰਫੋਂ ਵਿਸ਼ੇਸ਼ ਬੇਨਤੀ ਕੀਤੀ ਕਿ 14 ਫਰਵਰੀ ਨੂੰ ਪ੍ਰਸਤਾਵਿਤ ਗੱਲਬਾਤ ਵਿੱਚ ਜਗਜੀਤ ਸਿੰਘ ਡੱਲੇਵਾਲ ਖੁਦ ਮੌਜੂਦ ਰਹਿਣ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੱਚਮੁੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ ਤਾਂ ਇਸ ਸਬੰਧੀ ਮੀਟਿੰਗ ਜਲਦੀ ਅਤੇ ਦਿੱਲੀ ਵਿਖੇ ਕੀਤੀ ਜਾਵੇ, ਜਿਸ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਜਿਸ ਕਾਰਨ ਕੇਂਦਰ ਸਰਕਾਰ ਮੀਟਿੰਗ ਕਰਕੇ ਕੋਈ ਐਲਾਨ ਨਹੀਂ ਕਰ ਸਕਦੀ, ਇਸ ਲਈ ਮੀਟਿੰਗ 9 ਫਰਵਰੀ ਤੋਂ ਬਾਅਦ ਸੰਭਵ ਹੈ ਅਤੇ ਬਜਟ ਦਾ ਐਲਾਨ 12-13 ਫਰਵਰੀ ਨੂੰ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਅਧਿਕਾਰੀ ਮੁੜ ਜਗਜੀਤ ਸਿੰਘ ਡੱਲੇਵਾਲ ਨੂੰ ਚਿੱਠੀ ਸੌਂਪਣ ਅਤੇ ਮਿਲਣ ਲਈ ਆਏ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸਟੇਜ ਉੱਪਰ ਮਾਈਕ ਰਾਹੀਂ ਕੇਦਰ ਸਰਕਾਰ ਦਾ ਕਿਸਾਨਾਂ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ।
Farmers Protest Punjab
ਉਪਰੰਤ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਹਿਲਾਂ ਉਨ੍ਹਾਂ 121 ਕਿਸਾਨਾਂ ਦੀ ਸਲਾਹ ਲਓ ਜੋ ਉਹਨਾਂ ਦੀ ਹਮਾਇਤ ਵਿੱਚ ਮਰਨ ਵਰਤ ਉੱਪਰ ਬੈਠੇ ਹਨ। ਹੋਰਨਾਂ ਕਿਸਾਨਾਂ ਦੀ ਤਰ੍ਹਾਂ ਹੀ 121 ਕਿਸਾਨਾਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕੀਤੀ ਕਿ ਉਹ ਡਾਕਟਰੀ ਸਹਾਇਤਾ ਜਰੂਰ ਲੈਣ ਤਾਂ ਜੋ ਕੇਂਦਰ ਸਰਕਾਰ ਨਾਲ ਪ੍ਰਸਤਾਵਿਤ ਮੀਟਿੰਗ ਵਿੱਚ ਹਿੱਸਾ ਲੈ ਕੇ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾ ਸਕੇ।
ਇਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਕਹਿਣ ‘ਤੇ ਡਾਕਟਰੀ ਸਹਾਇਤਾ ਲੈਣਗੇ ਪਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਖਾਣਾ ਨਹੀਂ ਖਾਣਗੇ ਅਤੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ।