Pakistan-Bangladesh Relations: ਬੰਗਲਾਦੇਸ਼ ਦੀ ਕਾਰਜਕਾਰੀ ਸਰਕਾਰ ਪ੍ਰਧਾਨ ਮੰਤਰ ਸ਼ੇਖ ਹਸੀਨਾ ਨੇ ਅਹੁਦਿਓਂ ਲੱਥਣ ਤੋਂ ਬਾਅਦ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ, ਕਾਰਜਗੁਜ਼ਾਰੀਆਂ ਅਤੇ ਸਾਜਿਸ਼ਾਂ ’ਚ ਸ਼ਾਮਲ ਹੈ, ਲੱਗਦਾ ਹੈ ਕਿ ਪਾਕਿਸਤਾਨ ਦੀ ਸ਼ਹਿ ’ਤੇ ਬੰਗਲਾਦੇਸ਼ ਦਾ ਭਾਰਤ ਵਿਰੋਧੀ ਰਵੱਈਆ ਵਧ ਰਿਹਾ ਹੈ ਬੰਗਲਾਦੇਸ਼ ’ਚ ਲਗਾਤਾਰ ਭਾਰਤ ਵਿਰੋਧੀ ਮੁਹਿੰਮ ਅਤੇ ਘੱਟ-ਗਿਣਤੀ ਹਿੰਦੂਆਂ ਅਤੇ ਹਿੰਦੂ ਧਰਮ ਸਥਾਨਾਂ ’ਤੇ ਹਿੰਸਕ ਹਮਲਿਆਂ ਤੋਂ ਬਾਅਦ ਹੁਣ ਭਾਰਤੀ ਸਰਹੱਦ ’ਤੇ ਤਾਰਬੰਦੀ ਸਬੰਧੀ ਬੇਵਜ੍ਹਾ ਦਾ ਵਿਵਾਦ ਖੜ੍ਹਾ ਕਰ ਰਿਹਾ ਹੈ ਜਦੋਂਕਿ ਇਸ ਮੁੱਦੇ ’ਤੇ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਹੀ ਸਹਿਮਤੀ ਬਣਨ ਤੋਂ ਬਾਅਦ ਵੱਡੇ ਹਿੱਸੇ ’ਤੇ ਤਾਰਬੰਦੀ ਹੋ ਗਈ ਹੈ ਪਰ ਟਕਰਾਅ ਮੁੱਲ ਲੈਣ ਨੂੰ ਤਿਆਰ ਬੈਠੇ ਬੰਗਲਾਦੇਸ਼ ਦੇ ਹੁਕਮਰਾਨ ਵਿਵਾਦ ਦੇ ਨਵੇਂ-ਨਵੇਂ ਮੁੱਦੇ ਭਾਲ ਰਹੇ ਹਨ।
ਇਹ ਖਬਰ ਵੀ ਪੜ੍ਹੋ : Israel-Hamas War: ਅਮਨ ਲਈ ਜੰਗਬੰਦੀ ਦੀ ਪਹਿਲ
ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਨੇਸਤਾਨਾਬੂਦ ਕਰ ਰਹੇ ਹਨ ਬੰਗਲਾਦੇਸ਼ ਭਾਰਤ ਦੀ ਸ਼ਾਂਤੀ ਅਤੇ ਸਦਭਾਵਨਾ ਦੀ ਕਾਮਨਾ ਅਤੇ ਸਹਿਣਸ਼ੀਲਤਾ ਨੂੰ ਉਸ ਦੀ ਕਮਜ਼ੋਰੀ ਨਾ ਮੰਨੇ, ਅਜਿਹੀ ਭੁੱਲ ਬੰਗਲਾਦੇਸ਼ ਲਈ ਬਹੁਤ ਭਾਰੀ ਪੈ ਸਕਦੀ ਹੈ ਦੋਵਾਂ ਦੇਸ਼ਾਂ ਦੀ ਸ਼ਾਂਤੀ, ਸਦਭਾਵਨਾ ਅਤੇ ਸੁਹਿਰਦਤਾ ਲਈ ਕਿਸੇ ਤੀਜੇ ਦੇਸ਼ ਦੇ ਦਖ਼ਲ ਨੂੰ ਵਧਣ ਨਾ ਦਿੱਤਾ ਜਾਵੇ 2015 ’ਚ ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਢਾਕਾ ਪਹੁੰਚੇ ਇੱਥੇ ਦੋਵਾਂ ਆਗੂਆਂ ਨੇ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਇਸ ਨੂੰ ਲੈਂਡ ਬਾਊਂਡਰੀ ਐਗਰੀਮੈਂਟ ਕਹਿੰਦੇ ਹਨ ਇਸ ਤਹਿਤ ਭਾਰਤ ਨੇ ਹੁਣ ਤੱਕ 3271 ਕਿਲੋਮੀਟਰ ਸੀਮਾ ’ਤੇ ਤਾਰਬੰਦੀ ਕਰ ਦਿੱਤੀ ਹੈ ਹੁਣ ਸਿਰਫ਼ 885 ਕਿਲੋਮੀਟਰ ਖੁੱਲ੍ਹੀ ਸਰਹੱਦ ਦੀ ਤਾਰਬੰਦੀ ਬਾਕੀ ਹੈ ਭਾਰਤ ਬਚੇ ਇਲਾਕੇ ਦੀ ਤਾਰਬੰਦੀ ਕਰ ਰਿਹਾ ਹੈ। Pakistan-Bangladesh Relations
ਪਰ ਬੰਗਲਾਦੇਸ਼ ਭਾਰਤ ਦੀਆਂ ਕੋਸ਼ਿਸ਼ਾਂ ’ਚ ਅੜਿੱਕਾ ਡਾਹ ਕੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਨੂੰ ਨਕਾਰ ਰਿਹਾ ਹੈ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਨੇ ਢਾਕਾ ’ਚ ਭਾਰਤੀ ਸਫ਼ੀਰ ਪ੍ਰਣਯ ਵਰਮਾ ਨੂੰ ਸੱਦ ਕੇ ਵਿਰੋਧ ਪ੍ਰਗਟ ਕੀਤਾ ਤਾਂ ਇਸ ਦੇ ਜਵਾਬ ’ਚ ਭਾਰਤ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੂਰੁਲ ਇਸਲਾਮ ਨੂੰ ਤਲਬ ਕਰਕੇ ਆਪਣਾ ਵਿਰੋਧ ਪ੍ਰਗਟ ਕੀਤਾ ਵਿਸ਼ੇਸ਼ ਕਰਕੇ ਪਾਕਿਸਤਾਨ ਹੁਣ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਬੰਗਲਾਦੇਸ਼ ਦੀ ਵਰਤੋਂ ਕਰ ਰਿਹਾ ਹੈ ਦਰਅਸਲ, ਬੰਗਲਾਦੇਸ਼ ਦੀ ਯੂਨੁਸ ਸਰਕਾਰ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਪੁਰਾਣੇ ਮੁੱਦੇ ਉਛਾਲ ਕੇ ਵਿਵਾਦ ਨੂੰ ਹਵਾ ਦੇ ਰਹੀ ਹੈ ਨਿਸ਼ਚਿਤ ਹੀ ਪਾਕਿ ਨਾਲ ਉਸ ਦੀਆਂ ਨਜ਼ਦੀਕੀਆਂ ਲਗਾਤਾਰ ਵਧੀਆਂ ਹਨ।
ਉੱਥੇ ਪਾਕਿ ਫੌਜ ਦੇ ਅਧਿਕਾਰੀਆਂ ਦੀ ਸਰਗਰਮੀ ਦੇਖੀ ਗਈ ਹੈ, ਅਜਿਹੇ ਗੁੰਝਲਦਾਰ ਹੁੰਦੇ ਹਾਲਾਤਾਂ ’ਚ ਭਾਰਤ ਨੂੰ ਆਪਣੀਆਂ ਸੁਰੱਖਿਆ ਚਿੰਤਾਵਾਂ ਲਈ ਕਦਮ ਚੁੱਕਣ ਹੀ ਚਾਹੀਦੇ ਹਨ ਅਤੇ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਬਣਾਉਣਾ ਹੀ ਚਾਹੀਦਾ ਹੈ ਪਾਕਿਸਤਾਨ ਪੰਜਾਬ, ਜੰਮੂ-ਕਸ਼ਮੀਰ ਅਤੇ ਨੇਪਾਲ ਦੇ ਰਸਤੇ ਅੱਤਵਾਦੀਆਂ ਨੂੰ ਭਾਰਤ ਭੇਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦਾ ਰਿਹਾ ਹੈ, ਹੁਣ ਉਸ ਨੇ ਬੰਗਲਾਦੇਸ਼ ਨੂੰ ਵੀ ਇਨ੍ਹਾਂ ਗਤੀਵਿਧੀਆਂ ਲਈ ਚੁਣਿਆ ਹੈ ਅਤੇ ਬੰਗਲਾਦੇਸ਼ ਨਾਲ ਲੱਗਦੀ ਭਾਰਤ ਦੀ ਖੁੱੱਲ੍ਹੀ ਸਰਹੱਦ ਦੀ ਦੁਰਵਰਤੋਂ ਕਰ ਰਿਹਾ ਹੈ ਤਾਂ ਭਾਰਤ ਨੂੰ ਚੌਕਸ ਅਤੇ ਸਾਵਧਾਨ ਹੋਣਾ ਹੀ ਚਾਹੀਦਾ ਹੈ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਤਮਾਮ ਚੌਕਸੀ ਤੋਂ ਬਾਅਦ ਵੀ ਸਰਹੱਦ ਪਾਰੋਂ ਜਿਸ ਤਰ੍ਹਾਂ ਜਦੋਂ-ਕਦੋਂ ਅੱਤਵਾਦੀਆਂ ਦੀ ਘੁਸਪੈਠ ਹੁੰਦੀ ਰਹਿੰਦੀ ਹੈ। Pakistan-Bangladesh Relations
ਉਹ ਗੰਭੀਰ ਚਿੰਤਾ ਦੀ ਗੱਲ ਹੈ ਜਦੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ, ਫਿਰ ਇਹ ਸ਼ੁੱਭ ਸੰਕੇਤ ਨਹੀਂ ਹੈ ਕਿ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਵੀ ਭਾਰਤ ਲਈ ਚਿੰਤਾ ਦਾ ਕਾਰਨ ਬਣੇ ਯੂਨੁਸ ਸਰਕਾਰ ਨੇ ਭਾਰਤ ਵਿਰੋਧੀ ਤੱਤਾਂ ਨੂੰ ਨਾ ਸਿਰਫ਼ ਹਵਾ ਦਿੱਤੀ ਹੈ ਸਗੋਂ ਉਨ੍ਹਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਜੇਲ੍ਹ ’ਚ ਬੰਦ ਕਈ ਭਾਰਤ ਵਿਰੋਧੀ ਤੱਤਾਂ ਨੂੰ ਬੇਲ ਦੇ ਦਿੱਤੀ ਗਈ ਹੈ, ਇਹੀ ਤੱਤ ਭਾਰਤ ’ਚ ਅਸਥਿਰਤਾ ਫੈਲਾਉਣ ਦੀ ਸਾਜਿਸ਼ ਰਚ ਰਹੇ ਹਨ ਲਿਹਾਜ਼ਾ ਭਾਰਤ ਲਈ ਸਰਹੱਦ ’ਤੇ ਤਾਰਬੰਦੀ ਜ਼ਰੂਰੀ ਹੋ ਗਈ ਹੈ ਸਿਆਸੀ ਉਥਲ-ਪੁਥਲ ਦੇ ਚੱਲਦਿਆਂ ਯੂਨੁਸ ਸਰਕਾਰ ਸ਼ੇਖ ਹਸੀਨਾ ਦੇ ਪਿਤਾ ਦੀ ਵਿਰਾਸਤ ਨੂੰ ਨਿਪਟਾਉਣ ਅਤੇ ਧੁੰਦਲਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੀ ਹੋਈ ਹੈ ਕੱਟੜਪੰਥੀ ਤੱਤ ਲੋਕ-ਰੋਹ ਦੇ ਚੱਲਦਿਆਂ ਆਪਣੀ ਸੁਵਿਧਾ ਦਾ ਮੁਹਾਵਰਾ ਘੜਨ ਦਾ ਯਤਨ ਕਰ ਰਹੇ ਹਨ।
ਭਾਰਤ ’ਚ ਪਹਿਲਾਂ ਤੋਂ ਹੀ ਲੱਖਾਂ ਬੰਗਲਾਦੇਸ਼ੀ ਨਜਾਇਜ਼ ਤੌਰ ’ਤੇ ਰਹਿ ਰਹੇ ਹਨ ਪਰ ਢਾਕਾ ਵੱਲੋਂ ਅੱਤਵਾਦੀਆਂ ਅਤੇ ਦੋਸ਼ੀ ਠਹਿਰਾਏ ਗਏ ਇਸਲਾਮੀ ਕੱਟੜਪੰਥੀਆਂ ਦੀ ਰਿਹਾਈ ਤੋਂ ਬਾਅਦ ਭਾਰਤ ਵੱਲੋਂ ਬਾਰਡਰ ’ਤੇ ਕੰਡਿਆਲੀਆਂ ਤਾਰਾਂ ਲਾਉਣ ਦੀ ਕੋਸ਼ਿਸ਼ ਦਾ ਬੰਗਲਾਦੇਸ਼ ਸਰਕਾਰ ਵੱਲੋਂ ਸਖ਼ਤ ਵਿਰੋਧ ਦਰਸ਼ਾ ਰਿਹਾ ਹੈ ਕਿ ਪਾਕਿਸਤਾਨ ਵਾਂਗ ਬੰਗਲਾਦੇਸ਼ ਵੀ ਭਾਰਤ ’ਚ ਅਸਥਿਰਤਾ, ਅਸ਼ਾਂਤੀ ਅਤੇ ਹਿੰਸਾ ਫੈਲਾਉਣਾ ਚਾਹੁੰਦਾ ਹੈ ਬੰਗਲਾਦੇਸ਼ ਤਾਰ ਲਾਉਣ ਦੇ ਸਮਝੌਤੇ ਦਾ ਸਨਮਾਨ ਕਰਨ ਦੀ ਬਜਾਇ ਉਸ ਦੀ ਸਮੀਖਿਆ ਕਰਨ ਦੀ ਗੱਲ ਕਰਕੇ ਉਸ ’ਚ ਅੜਿੱਕਾ ਡਾਹੁਣਾ ਚਾਹ ਰਿਹਾ ਹੈ। ਉਹ ਉਨ੍ਹਾਂ ਥਾਵਾਂ ’ਤੇ ਕੰਡਿਆਲੀਆਂ ਤਾਰਾਂ ਵਾਲੀ ਵਾੜ ਲਾਉਣ ਦਾ ਖਾਸ ਤੌਰ ’ਤੇ ਵਿਰੋਧ ਕਰ ਰਿਹਾ ਹੈ, ਜਿੱਥੋਂ ਵੱਡੇ ਪੈਮਾਨੇ ’ਤੇ ਘੁਸਪੈਠ ਅਤੇ ਤਸਕਰੀ ਹੁੰਦੀ ਹੈ। Pakistan-Bangladesh Relations
ਇੱਥੋਂ ਅੱਤਵਾਦੀ ਗਤੀਵਿਧੀਆਂ ਨੂੰ ਚਲਾਉਣ ਦੀਆਂ ਸੰਭਾਵਨਾਵਾਂ ਹਨ ਇਸ ਦੇ ਕੁਝ ਸਬੂਤ ਵੀ ਮਿਲੇ ਹਨ ਇਸ ਸਬੰਧੀ ਬੰਗਲਾਦੇਸ਼ ਉਂਜ ਹੀ ਕੁਤਰਕ ਅਤੇ ਬੇਤੁਕੇ ਤੱਥ ਪੇਸ਼ ਕਰ ਰਿਹਾ ਹੈ, ਜਿਵੇਂ ਸੀਮਾ ਸੁਰੱਖਿਆ ਦੇ ਭਾਰਤ ਦੇ ਯਤਨਾਂ ’ਤੇ ਪਾਕਿਸਤਾਨ ਕਰਦਾ ਰਹਿੰਦਾ ਹੈ ਭਾਰਤ ਨੂੰ ਇੱਥੇ ਦੇਖਣਾ ਹੋਵੇਗਾ ਕਿ ਕਿਤੇ ਇਹ ਦੋਵੇਂ ਦੇਸ਼ ਮਿਲ ਕੇ ਉਸ ਖਿਲਾਫ ਕੋਈ ਤਾਣਾ ਬਾਣਾ ਤਾਂ ਨਹੀਂ ਬੁਣ ਰਹੇ ਹਨ? ਨਿਸ਼ਚਿਤ ਤੌਰ ’ਤੇ ਪਿਛਲੇ ਦਿਨੀਂ ਬੰਗਲਾਦੇਸ਼ ਨਾਲ ਰਿਸ਼ਤਿਆਂ ’ਚ ਜਿਸ ਤਰ੍ਹਾਂ ਬੇਭਰੋਸਗੀ ਅਤੇ ਕੁੜੱਤਣ ਪੈਦਾ ਹੋਈ ਹੈ, ਉਸ ਦੇ ਚੱਲਦਿਆਂ ਭਾਰਤ ਆਪਣੀਆਂ ਸੁਰੱਖਿਆ ਚਿੰਤਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਭਾਰਤ ਲਈ ਇਹ ਸਹੀ ਹੈ ਕਿ ਉਹ ਪਾਕਿ-ਬੰਗਲਾਦੇਸ਼ ਦੇ ਸੰਭਾਵਿਤ ਗਠਜੋੜ ਤੋਂ ਸਾਵਧਾਨ ਰਹੇ ਭਾਰਤ ਨੂੰ ਆਪਣੀਆਂ ਸੁਰੱਖਿਆ ਚਿੰਤਾਵਾਂ ਲਈ ਕਦਮ ਚੁੱਕਣੇ ਹੀ ਚਾਹੀਦੇ ਹਨ।
ਬੀਐੱਸਐੱਫ ਅਤੇ ਬਾਰਡਰ ਗਾਰਡ ਬੰਗਲਾਦੇਸ਼ ਭਾਵ ਬੀਜੀਬੀ ’ਚ ਕਈ ਵਾਰ ਗੱਲਬਾਤ ਤੋਂ ਬਾਅਦ ਤਾਰਬੰਦੀ ਮੁੱਦੇ ’ਤੇ ਸਹਿਮਤੀ ਬਣ ਗਈ ਹੈ ਪਰ ਬੰਗਲਾਦੇਸ਼ ਭਾਰਤ ਦੀ ਮੈਂਬਰਸ਼ਿਪ ਅਤੇ ਉਦਾਰਤਾ ਦੇ ਬਾਵਜ਼ੂਦ ਟਕਰਾਅ ਦੇ ਮੂਡ ’ਚ ਨਜ਼ਰ ਆਉਂਦਾ ਹੈ ਅਜਿਹਾ ਹੀ ਰਵੱਈਆ ਉਸ ਦਾ ਘੱਟ-ਗਿਣਤੀਆਂ ਦੀ ਸੁਰੱਖਿਆ ਸਬੰਧੀ ਵੀ ਰਿਹਾ ਹੈ, ਜਿਸ ਬਾਰੇ ਉਹ ਹੁਣ ਦਲੀਲ ਦੇ ਰਿਹਾ ਹੈ ਕਿ ਹਾਲੀਆ ਬੰਗਲਾਦੇਸ਼ ’ਚ ਹਿੰਦੂਆਂ ਨਾਲ ਜੁੜੀਆਂ ਹਿੰਸਕ ਘਟਨਾਵਾਂ ਫਿਰਕੂ ਨਹੀਂ ਸਗੋਂ ਸਿਆਸੀ ਕਾਰਨਾਂ ਨਾਲ ਹੋਈਆਂ ਹਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਵਿਗੜਨ ’ਚ ਪਰਦੇ ਦੇ ਪਿੱਛੇ ਪਾਕਿਸਤਾਨ ਦੀ ਭੂਮਿਕਾ ਹੋਵੇ ਜਿਸ ਬੰਗਲਾਦੇਸ਼ ਨੂੰ ਪਾਕਿਸਤਾਨੀ ਕਰੂਰਤਾ ਤੋਂ ਮੁਕਤ ਕਰਵਾ ਕੇ ਇੱਕ ਅਜ਼ਾਦ ਰਾਸ਼ਟਰ ਦੇ ਰੂਪ ’ਚ ਭਾਰਤ ਨੇ ਤਮਾਮ ਕੁਰਬਾਨੀਆਂ ਤੋਂ ਬਾਅਦ ਜਨਮ ਦਿੱਤਾ ਉਸ ਦਾ ਇਹ ਰਵੱਈਆ ਮੰਦਭਾਗਪੂਰਨ ਹੀ ਨਹੀਂ, ਸਗੋਂ ਵਿਡੰਬਨਾਪੂਰਨ ਕਿਹਾ ਜਾਵੇਗਾ। Pakistan-Bangladesh Relations
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ