Los Angeles Fire: ਅਮਰੀਕਾ ਦੇ ਲਾਸ ਏਂਜਿਲਸ ’ਚ ਜੰਗਲ ’ਚ ਲੱਗੀ ਬੇਕਾਬੂ ਅੱਗ ਨੇ ਨਾ ਸਿਰਫ਼ ਉੁਥੇ ਤਬਾਹੀ ਮਚਾਈ, ਸਗੋਂ ਇਹ ਘਟਨਾ ਮਨੁੱਖਤਾ ਅਤੇ ਆਧੁਨਿਕ ਵਿਕਾਸ ਦੇ ਮਾਡਲ ਲਈ ਵੀ ਇੱਕ ਗੰਭੀਰ ਚਿਤਾਵਨੀ ਬਣ ਗਈ ਹੈ ਇਹ ਅੱਗ ਅਮਰੀਕਾ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਅਤੇ ਤਬਾਹਕਾਰੀ ਆਫਤਾਂ ’ਚੋਂ ਇੱਕ ਸਾਬਤ ਹੋ ਰਹੀ ਹੈ ਤੇਜ਼ ਹਵਾਵਾਂ ਦੇ ਚੱਲਦਿਆਂ ਇਹ ਅੱਗ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਨਾਲ ਇਸ ਨੂੰ ਕਾਬੂ ਕਰਨਾ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵਿਭਾਗ ਲਈ ਇੱਕ ਮੁਸ਼ਕਿਲ ਚੁਣੌਤੀ ਬਣ ਗਿਆ ਹੈ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਇਸ ਅੱਗ ਨੂੰ ਹੋਰ ਭੜਕਾ ਰਹੀਆਂ ਹਨ।
ਜਿਸ ਨਾਲ ਅਮਰੀਕਾ ਵਰਗੀ ਮਹਾਂਸ਼ਕਤੀ ਦੀ ਸਥਿਤੀ ਵੀ ਲਾਚਾਰ ਨਜ਼ਰ ਆ ਰਹੀ ਹੈ ਇਸ ਅੱਗ ਦੀ ਭਿਆਨਕਤਾ ਸਿਰਫ਼ ਅਮਰੀਕਾ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਪੂਰੀ ਦੁਨੀਆ ਲਈ ਇੱਕ ਸੰਕੇਤ ਹੈ ਕਿ ਬੇਕਾਬੂ ਵਿਕਾਸ ਅਤੇ ਵਾਤਾਵਰਨ ਦੀ ਘੋਰ ਅਣਦੇਖੀ ਦਾ ਨਤੀਜਾ ਕਿੰਨਾ ਤਬਾਹਕਾਰੀ ਹੋ ਸਕਦਾ ਹੈ ਇਸ ਆਫਤ ’ਚ ਖਰਬਾਂ ਰੁਪਏ ਦੀ ਜਾਇਦਾਦ ਤਬਾਹ ਹੋ ਗਈ, ਹਜ਼ਾਰਾਂ ਹੈਕਟੇਅਰ ਜੰਗਲ ਸੁਆਹ ’ਚ ਬਦਲ ਗਏ, ਅਤੇ ਲਗਭਗ 24 ਜਣਿਆਂ ਦੀ ਜਾਨ ਚਲੀ ਗਈ ਨਾਲ ਹੀ, 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਆਲੀਸ਼ਾਨ ਬੰਗਲਿਆਂ, ਕਾਰੋਬਾਰੀ ਇਮਾਰਤਾਂ ਅਤੇ ਨਾਗਰਿਕ ਸੁਵਿਧਾਵਾਂ ਦਾ ਇਸ ਅੱਗ ’ਚ ਸੁਆਹ ਹੋਣਾ ਅਮਰੀਕਾ ਦੀ ਭੌਤਿਕਵਾਦੀ ਜੀਵਨਸ਼ੈਲੀ ਅਤੇ ਵਾਤਾਵਰਨ ਅਸੰਤੁਲਨ ਦੀ ਪੋਲ ਖੋਲ੍ਹਦਾ ਹੈ। Los Angeles Fire
ਇਹ ਖਬਰ ਵੀ ਪੜ੍ਹੋ : Walfare Work: ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਵੱਡਾ ਉਪਰਾਲਾ
ਅਮਰੀਕਾ, ਜੋ ਦੁਨੀਆ ’ਚ ਆਧੁਨਿਕਤਾ, ਤਕਨੀਕ ਅਤੇ ਵਿਕਾਸ ਦਾ ਸਭ ਤੋਂ ਵੱਡਾ ਪ੍ਰਤੀਕ ਹੈ, ਅੱਜ ਇਸ ਤ੍ਰਾਸਦੀ ਸਾਹਮਣੇ ਕਮਜ਼ੋਰ ਦਿਸ ਰਿਹਾ ਹੈ ਇਹ ਘਟਨਾ ਇੱਕ ਮਹੱਤਵਪੂਰਨ ਸੰਦੇਸ਼ ਦਿੰਦੀ ਹੈ ਕਿ ਭੌਤਿਕ ਵਿਕਾਸ ਦੀ ਅੰਨ੍ਹੀ ਦੌੜ ਅਤੇ ਵਾਤਾਵਰਨ ਦੀ ਅਣਦੇਖੀ ਨਾਲ ਜਿਊਣ ਵਾਲਾ ਸਮਾਜ ਕਿੰਨਾ ਅਸੁਰੱਖਿਅਤ ਹੈ ਜਦੋਂ ਕੁਦਰਤ ਆਪਣਾ ਵਿਕਰਾਲ ਰੂਪ ਦਿਖਾਉਂਦੀ ਹੈ, ਫਿਰ ਸਾਰੀਆਂ ਤਕਨੀਕਾਂ ਅਤੇ ਆਧੁਨਿਕ ਯਤਨ ਨਾਕਾਮ ਹੋ ਜਾਂਦੇ ਹਨ ਇਸ ਘਟਨਾ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਜਲਵਾਯੂ ਬਦਲਾਅ ਹੈ ਲਗਾਤਾਰ ਬਦਲਦੇ ਮੌਸਮ ਅਤੇ ਵਧਦੇ ਤਾਪਮਾਨ ਕਾਰਨ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ ਜੰਗਲਾਂ ’ਚ 95 ਫੀਸਦੀ ਅੱਗ ਇਨਸਾਨਾਂ ਦੀ ਲਾਪਰਵਾਹੀ ਨਾਲ ਲੱਗਦੀ ਹੈ। Los Angeles Fire
ਪਰ ਜਲਵਾਯੂ ਬਦਲਾਅ ਦੇ ਚੱਲਦਿਆਂ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ ਲਾਸ ਏਂਜਿਲਸ ਅਤੇ ਆਸ-ਪਾਸ ਦੇ ਖੇਤਰਾਂ ’ਚ ਸੋਕਾ, ਤੇਜ਼ ਹਵਾਵਾਂ ਅਤੇ ਬੇਹੱਦ ਗਰਮੀ ਨੇ ਅੱਗ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ ਹੈ ਅੱਗ ਤੋਂ ਬਾਅਦ ਦਾ ਮੰਜਰ ਹੋਰ ਵੀ ਭਿਆਨਕ ਹੈ ਹਜ਼ਾਰਾਂ ਘਰ ਤਬਾਹ ਹੋ ਗਏ ਹਨ, ਬਿਜਲੀ ਅਤੇ ਪਾਣੀ ਦੀ ਸਪਲਾਈ ’ਚ ਰੁਕਾਵਟ ਆਈ ਹੈ, ਅਤੇ ਸਿਹਤ ਐਮਰਜੈਂਸੀ ਦੀ ਸਥਿਤੀ ਬਣ ਗਈ ਹੈ ਸੁਆਹ ਅਤੇ ਧੂੰਏਂ ਨਾਲ ਹਵਾ ਪ੍ਰਦੂਸ਼ਿਤ ਹੋ ਗਈ ਹੈ, ਜਿਸ ਨਾਲ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਅਮਰੀਕਾ, ਜੋ ਖੁਦ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਕਸਿਤ ਦੇਸ਼ ਮੰਨਦਾ ਹੈ, ਇਸ ਅੱਗ ਸਾਹਮਣੇ ਕਮਜ਼ੋਰ ਨਜ਼ਰ ਆ ਰਿਹਾ ਹੈ ਇਸ ਘਟਨਾ ਨੇ ਇਹ ਵੀ ਸਾਬਤ ਕੀਤਾ ਹੈ ਕਿ ਅਤਿ-ਆਧੁਨਿਕ ਤਕਨੀਕ ਅਤੇ ਵਸੀਲਿਆਂ ਦੇ ਬਾਵਜ਼ੂਦ। Los Angeles Fire
ਜਦੋਂ ਤੱਕ ਅਸੀਂ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਵਾਂਗੇ, ਉਦੋਂ ਤੱਕ ਅਜਿਹੀਆਂ ਆਫਤਾਂ ਤੋਂ ਬਚਣਾ ਸੰਭਵ ਨਹੀਂ ਹੈ ਅਮਰੀਕਾ ਦੀ ਇਹ ਅੱਗ ਸਿਰਫ਼ ਉਸ ਦੀ ਅਸਫ਼ਲਤਾ ਦਾ ਪ੍ਰਤੀਕ ਨਹੀਂ ਹੈ, ਸਗੋਂ ਇਹ ਪੂਰੀ ਦੁਨੀਆ ਲਈ ਇੱਕ ਚਿਤਾਵਨੀ ਹੈ ਕਿ ਵਿਕਾਸ ਦੀ ਅੰਨ੍ਹੀ ਦੌੜ ਸਾਨੂੰ ਤਬਾਹੀ ਦੇ ਨੇੜੇ ਲਿਜਾ ਰਹੀ ਹੈ ਇਸ ਅੱਗ ਨੇ ਨਾ ਸਿਰਫ਼ ਜਾਇਦਾਦ ਅਤੇ ਜੀਵਨ ਦਾ ਨੁਕਸਾਨ ਕੀਤਾ ਹੈ, ਸਗੋਂ ਇਹ ਸਾਨੂੰ ਇਹ ਵੀ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਆਖਰ ਅਸੀਂ ਕਿਸ ਦਿਸ਼ਾ ’ਚ ਜਾ ਰਹੇ ਹਾਂ ਜਦੋਂ ਕੁਦਰਤ ਦਾ ਸੰਤੁਲਨ ਵਿਗੜਦਾ ਹੈ, ਤਾਂ ਇਸ ਦਾ ਖਮਿਆਜ਼ਾ ਪੂਰੇ ਸਮਾਜ ਨੂੰ ਭੁਗਤਣਾ ਪੈਂਦਾ ਹੈ ਇਸ ਘਟਨਾ ਤੋਂ ਸਾਨੂੰ ਕਈ ਮਹੱਤਵਪੂਰਨ ਸਬਕ ਮਿਲਦੇ ਹਨ ਸਭ ਤੋਂ ਪਹਿਲਾ ਸਬਕ ਇਹ ਹੈ ਕਿ ਬੇਕਾਬੂ ਵਿਕਾਸ ਅਤੇ ਵਾਤਾਵਰਨ ਦੀ ਅਣਦੇਖੀ ਸਾਨੂੰ ਤਬਾਹੀ ਵੱਲ ਲਿਜਾ ਰਹੀ ਹੈ।
ਜੇਕਰ ਸਮਾਂ ਰਹਿੰਦੇ ਅਸੀਂ ਆਪਣੀਆਂ ਨੀਤੀਆਂ ’ਚ ਬਦਲਾਅ ਨਾ ਕੀਤਾ ਅਤੇ ਕੁਦਰਤ ਨਾਲ ਸੰਤੁਲਨ ਬਣਾ ਕੇ ਨਾ ਚੱਲੇ, ਤਾਂ ਅਜਿਹੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ ਦੂਜਾ ਸਬਕ ਇਹ ਹੈ ਕਿ ਜਲਵਾਯੂ ਬਦਲਾਅ ਇੱਕ ਗੰਭੀਰ ਅਸਲੀਅਤ ਹੈ ਇਹ ਸਿਰਫ਼ ਇੱਕ ਦੇਸ਼ ਜਾਂ ਖੇਤਰ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਪੂਰੀ ਦੁਨੀਆ ਲਈ ਖ਼ਤਰਾ ਹੈ ਇਸ ਨੂੰ ਰੋਕਣ ਲਈ ਸੰਸਾਰਿਕ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ ਤੀਜਾ ਸਬਕ ਇਹ ਹੈ ਕਿ ਸਾਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਹੋਣਗੀਆਂ ਅੱਗ ਤੋਂ ਬਚਾਅ ਅਤੇ ਇਸ ਨੂੰ ਕਾਬੂ ਕਰਨ ਲਈ ਆਧੁਨਿਕ ਤਕਨੀਕ ਦੇ ਨਾਲ-ਨਾਲ ਵਾਤਾਵਰਨ ਸੁਰੱਖਿਆ ਨੂੰ ਪਹਿਲ ਦੇਣੀ ਹੋਵੇਗੀ।
ਜਦੋਂ ਤੱਕ ਕੁਦਰਤ ਸਾਨੂੰ ਡਰਾਉਂਦੀ ਨਹੀਂ ਹੈ, ਉਦੋਂ ਤੱਕ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਕੁਦਰਤ ਮੁਸਕੁਰਾਉਣਾ ਭੁੱਲ ਜਾਂਦੀ ਹੈ, ਤਾਂ ਉਹ ਵਿਕਾਸ ਨੂੰ ਤਬਾਹੀ ’ਚ ਬਦਲਣ ’ਚ ਦੇਰ ਨਹੀਂ ਲਾਉਂਦੀ ਲਾਸ ਏਂਜਿਲਸ ਦੀ ਇਸ ਅੱਗ ਨੇ ਸਾਨੂੰ ਇਹ ਦਿਖਾ ਦਿੱਤਾ ਹੈ ਕਿ ਸਾਡੇ ਵਿਕਾਸ ਦੇ ਰਸਤੇ ਕਿੰਨੇ ਅਸਥਿਰ ਅਤੇ ਖਤਰਨਾਕ ਹੋ ਗਏ ਹਨ ਮਨੁੱਖਤਾ ਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਕੁਦਰਤ ਦਾ ਸਨਮਾਨ ਕਰਨਾ ਅਤੇ ਉਸ ਨਾਲ ਤਾਲਮੇਲ ਬਿਠਾਉਣਾ ਹੀ ਸੱਚਾ ਵਿਕਾਸ ਹੈ ਜਦੋਂ ਤੱਕ ਅਸੀਂ ਕੁਦਰਤ ਦੇ ਮਹੱਤਵ ਨੂੰ ਨਹੀਂ ਸਮਝਾਂਗੇ। Los Angeles Fire
ਉਦੋਂ ਤੱਕ ਅਜਿਹੀਆਂ ਆਫਤਾਂ ਸਾਡੇ ਜੀਵਨ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਰਹਿਣਗੀਆਂ ਅਮਰੀਕਾ ਦੀ ਇਹ ਅੱਗ ਸਿਰਫ਼ ਉੱਥੋਂ ਲਈ ਨਹੀਂ, ਸਗੋਂ ਸਮੁੱਚੀ ਦੁਨੀਆ ਲਈ ਚਿਤਾਵਨੀ ਹੈ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵਿਕਾਸ ਅਤੇ ਤਕਨੀਕੀ ਤਰੱਕੀ ਦਾ ਕੋਈ ਮਤਲਬ ਨਹੀਂ ਜੇਕਰ ਇਹ ਕੁਦਰਤ ਨਾਲ ਸੰਤੁਲਨ ਸਥਾਪਿਤ ਨਾ ਕਰੇ ਇਹ ਸਮਾਂ ਹੈ ਜਾਗਣ ਦਾ, ਸਮਝਣ ਦਾ ਅਤੇ ਆਪਣੀਆਂ ਨੀਤੀਆਂ ’ਚ ਬਦਲਾਅ ਕਰਨ ਦਾ ਜੇਕਰ ਅਸੀਂ ਹੁਣ ਵੀ ਨਾ ਸੰਭਲੇ, ਤਾਂ ਇਹ ਅੱਗ ਭਵਿੱਖ ’ਚ ਹੋਰ ਵੱਡੇ ਪੱਧਰ ’ਤੇ ਸਾਨੂੰ ਘੇਰ ਸਕਦੀ ਹੈ ਇਹ ਅੱਗ ਸਿਰਫ਼ ਅਮਰੀਕਾ ਨੂੰ ਨਹੀਂ, ਸਗੋਂ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਸਾਨੂੰ ਆਪਣੀ ਵਿਕਾਸ ਦੀ ਪਰਿਭਾਸ਼ਾ ’ਤੇ ਫਿਰ ਤੋਂ ਵਿਚਾਰ ਕਰਨਾ ਹੋਵੇਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ