Talwandi Bhai News: ਟ੍ਰੈਫਿਕ ਪੁਲਸ ਨੇ ਵਾਹਨਾਂ ‘ਤੇ ਰਿਫਲੈਕਟਰ ਲਾਏ

Talwandi Bhai News
Talwandi Bhai News: ਟ੍ਰੈਫਿਕ ਪੁਲਸ ਨੇ ਵਾਹਨਾਂ 'ਤੇ ਰਿਫਲੈਕਟਰ ਲਾਏ

Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ) । ਸੰਘਣੀ ਪੈਣ ਵਾਲੀ ਧੁੰਦ ‘ਚ ਸੜਕਾਂ ਉਪਰ ਐਕਸੀਡੈਂਟ ਨਾ ਹੌਣ ਇਸ ਲਈ ਲਈ ਤਲਵੰਡੀ ਭਾਈ ਟ੍ਰੈਫਿਕ ਪੁਲਿਸ ਵੱਲੋਂ ਇਥੋਂ ਲੰਘਦੇ ਉਨ੍ਹਾਂ ਵਾਹਨਾਂ ‘ਤੇ ਰਿਫਲੈਕਟਰ ਟੇਪ ਤੇ ਸਟਿਕਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਹਨਾਂ ਵਾਹਨਾਂ ਅੱਗੇ ਪਿੱਛੇ ਕੋਈ ਰਿਫਲੈਕਟਰ ਟੇਪਾਂ ਜਾਂ ਕੋਈ ਲਾਇਟਾਂ ਵਗੈਰਾ ਨਹੀਂ ਲੱਗੀਆਂ ਹੁੰਦੀਆਂ ਜਿਵੇਂ ਰੇਹੜੇ,ਰੇਹੜੀਆ, ਟਰੈਕਟਰ ਟਰਾਲੀਆ ਆਦਿ ਦੇ ਪਿੱਛੇ ਲਾਇਟਾਂ ਵਗੈਰਾ ਨਾ ਲੱਗੀਆਂ ਹੋਣ ਕਾਰਨ ਰਾਤ ਨੂੰ ਧੁੰਦ ਵਿੱਚ ਬਿਲਕੁਲ ਕੁਛ ਵੀ ਦਿਖਾਈ ਨਾ ਦੇਣ ਕਾਰਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਜਿਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਫਿਰੋਜ਼ਪੁਰ ਦੇ ਟ੍ਰੈਫਿਕ ਇੰਚਾਰਜ਼ ਜਸਵਿੰਦਰ ਸਿੰਘ ਅਤੇ ਤਲਵੰਡੀ ਭਾਈ ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਬਰਾੜ ਮੁੱਦਕੀ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਸੀ ਕਿ ਅਜਿਹੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਾਏ ਜਾਣ, ਤਾਂ ਜੋ ਧੁੰਦ ‘ਚ ਹੋਣ ਵਾਲੇ ਸੜਕੀ ਹਾਦਸਿਆਂ ‘ਚ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। Talwandi Bhai News

Read Also: Lawrence Interview Case: ਬਰਖਾਸਤ ਡੀਐਸਪੀ ਗੁਰਸ਼ੇਰ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਜਿਸ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਪੁਲਿਸ ਵੱਲੋਂ ਤਲਵੰਡੀ ਭਾਈ ਵਿਖੇ ਇਹ ਰਿਫਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੈ ਰੇਹੜੇ, ਟਰਾਲੀਆਂ ਤੇ ਹੋਰ ਓਵਰਲੋਡ ਦੇਸੀ ਵਾਹਨ ਬਾਹਰੋਂ ਦੂਜੇ ਇਲਾਕੇ ‘ਚੋਂ ਇੱਧਰ ਆਉਂਦੇ ਹਨ, ਉਨ੍ਹਾਂ ਉਪਰ ਰਿਫਲੈਕਟਰ ਵਗੈਰਾ ਨਹੀਂ ਲੱਗੇ ਹੁੰਦੇ ਜੋ ਅਕਸਰ ਇਥੇ ਰਾਤ-ਬਰਾਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹੁਣ ਉਨ੍ਹਾਂ ਦੀ ਕੋਸ਼ਿਸ਼ ਹੈ ਜੋ ਹੈ ਕਿ ਬਿਨ੍ਹਾਂ ਰਿਫਲੈਕਟਰ ਲੱਗ ਵਾਹਨ ਬਾਹਰੋਂ ਵੀ ਆਉਂਦੇ ਹਨ ਉਨ੍ਹਾਂ ਨੂੰ ਨੂੰ ਵੀ ਰਿਫਲੈਕਟਰ ਕਿ ਲਾਓ ਮੁਹਿੰਮ ਦਾ ਹਿੱਸਾ ਬਣਾ ਕੇ ਸੜਕ ਹਾਦਸਿਆ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਵਾਪਰਨ ਵਾਲੇ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ।ਇਸ ਮੌਕੇ ਇਕਬਾਲ ਸਿੰਘ ਤੋ ਇਲਾਵਾ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਮੌਜੂਦ।

LEAVE A REPLY

Please enter your comment!
Please enter your name here