Army Day 2025: ਹਿੰਮਤ, ਹੌਂਸਲੇ ਅਤੇ ਬਹਾਦਰੀ ਦੀ ਪ੍ਰਤੀਕ ਹੈ ਭਾਰਤੀ ਫੌਜ

Army Day 2025
Army Day 2025: ਹਿੰਮਤ, ਹੌਂਸਲੇ ਅਤੇ ਬਹਾਦਰੀ ਦੀ ਪ੍ਰਤੀਕ ਹੈ ਭਾਰਤੀ ਫੌਜ

ਫੌਜ ਦਿਵਸ ’ਤੇ ਵਿਸ਼ੇਸ਼ | Army Day 2025

Army Day 2025: ਅੱਜ ਸਾਡਾ ਪੂਰਾ ਦੇਸ਼ ਰਾਤ ਨੂੰ ਬੇਫਿਕਰ ਹੋ ਕੇ ਗੂੜ੍ਹੀ ਨੀਂਦ ਤਾਂ ਹੀ ਸੌਂ ਰਿਹਾ ਹੈ ਕਿਉਂਕਿ ਸਾਡੀ ਭਾਰਤੀ ਫੌਜ ਇੰਨੀ ਮਜ਼ਬੂਤ ਤੇ ਤਕੜੀ ਹੈ ਜਿਸ ਦਾ ਮੁਕਾਬਲਾ ਦੁਨੀਆਂ ਦੀ ਕੋਈ ਵੀ ਫੌਜ ਨਹੀਂ ਕਰ ਸਕਦੀ ਭਾਵੇਂ ਗਲੇਸ਼ੀਅਰ ਦੀ ਸਖ਼ਤ ਠੰਢ ਹੋਵੇ, ਭਾਵੇਂ ਮਾਰੂਥਲਾਂ ਦੀ ਤਿੱਖੜ ਗਰਮੀ, ਚਾਹੇ ਚਿਰਾਪੂੰਜੀ ਦਾ ਮੀਂਹ ਪੈਂਦਾ ਹੋਵੇ, ਕਦੇ ਵੀ ਕਿਸੇ ਜਵਾਨ ਨੇ ਕੋਈ ਪ੍ਰਵਾਹ ਨਹੀਂ ਕੀਤੀ ਹਰ ਮੌਸਮ ਵਿੱਚ ਚੌਵੀ ਘੰਟੇ ਸਰਹੱਦਾਂ ਉੱਤੇ ਲਗਾਤਾਰ ਪਹਿਰਾ ਦੇ ਰਹੇ ਹਨ ਭਾਰਤੀ ਫੌਜ ਦੇ ਜਵਾਨ ਇਨ੍ਹਾਂ ਦਾ ਮਨੋਬਲ ਵਧਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਆਓ! ਭਾਰਤੀ ਫੌਜ ਦੇ ਇਤਿਹਾਸ ਉੱਤੇ ਪੰਛੀ ਝਾਤ ਮਾਰੀਏ ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਰਮ ਤੋਂ ਭਾਵ ਬਾਂਹ, ਇਸੇ ਤਰਾਂ ਆਰਮੀ ਦਾ ਮਤਲਬ ਬਾਹਵਾਂ ਜਿਸ ਤਰ੍ਹਾਂ ਮਨੁੱਖੀ ਸਰੀਰ ਬਾਹਵਾਂ ਤੋਂ ਬਿਨਾਂ ਬੇਕਾਰ ਹੁੰਦਾ ਹੈ।

ਇਹ ਖਬਰ ਵੀ ਪੜ੍ਹੋ : ਹਰ ਪਲ ਦਿਲੋ-ਦਿਮਾਗ ’ਚ ਛਾਇਆ ਰਹਿੰਦੈ ਮੁਰਸ਼ਿਦੇ-ਕਾਮਿਲ: Saint Dr MSG

ਉਸੇ ਤਰ੍ਹਾਂ ਇੱਕ ਦੇਸ਼ ਆਰਮੀ ਤੋਂ ਬਿਨਾਂ ਬੇਕਾਰ ਹੁੰਦਾ ਹੈ ਜਿਸ ਦੇਸ਼ ਦੀ ਫੌਜ ਤਕੜੀ ਹੁੰਦੀ ਹੈ ਉਹ ਦੇਸ਼ ਹਮੇਸ਼ਾ ਮਜ਼ਬੂਤ ਹੁੰਦਾ ਹੈ ਅੱਜ ਅਸੀਂ ਬੜੇ ਮਾਣ ਨਾਲ ਹਿੱਕ ਠੋਕ ਕੇ ਕਹਿ ਸਕਦੇ ਹਾਂ ਕਿ ਭਾਰਤੀ ਫੌਜ ਦੁਨੀਆਂ ਦੇ ਤੀਸਰੇ ਸਥਾਨ ’ਤੇ ਬਿਰਾਜਮਾਨ ਹੈ ਜਿਸ ਦਾ ਸਭ ਤੋਂ ਲੰਮਾ ਇਤਿਹਾਸ ਹੈ ਅੱਜ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ ਤੀਰਅੰਦਾਜ਼ੀ, ਨੇਜਾਬਾਜ਼ੀ ਤੇ ਮਾਰਸ਼ਲ ਆਰਟਸ ਨੂੰ ਧਨੁਰਵੇਦ ਦੇ ਤੌਰ ’ਤੇ ਜਾਣਿਆ ਜਾਂਦਾ ਸੀ ਜੇਕਰ ਹੁਣ ਦੀ ਅਜੋਕੀ ਇੰਡੀਅਨ ਆਰਮੀ ਦੇ ਇਤਿਹਾਸ ’ਤੇ ਸੰਖੇਪ ਜਿਹੀ ਪੰਛੀ ਝਾਤ ਮਾਰੀਏ ਤਾਂ ਇਸ ਦੀ ਸ਼ੁਰੂਆਤ 1857 ਦੀ ਬਗਾਵਤ ਤੋਂ ਬਾਅਦ ਦੇ ਸਾਲਾਂ ਵਿੱਚ ਹੋਈ ਸੀ ਜਦੋਂ 1858 ਵਿੱਚ ਤਾਜ ਨੇ ਬਿ੍ਰਟਿਸ਼ ਭਾਰਤ ਦਾ ਸਿੱਧਾ ਰਾਜ ਈਸਟ ਇੰਡੀਆ ਕੰਪਨੀ ਤੋਂ ਆਪਣੇ ਹੱਥ ਵਿੱਚ ਲੈ ਲਿਆ ਸੀ। Army Day 2025

1858 ਤੋਂ ਪਹਿਲਾਂ। ਭਾਰਤੀ ਫੌਜ ਦੀਆਂ ਪੂਰਵਜ ਇਕਾਈਆਂ, ਕੰਪਨੀ ਦੁਆਰਾ ਨਿਯੰਤਰਿਤ ਇਕਾਈਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਫੀਸ ਦਿੱਤੀ ਜਾਂਦੀ ਸੀ ਉਨ੍ਹਾਂ ਨੇ ਬਿ੍ਰਟਿਸ਼ ਆਰਮੀ ਦੀਆਂ ਇਕਾਈਆਂ ਵੀ ਚਲਾਈਆਂ ਉਨ੍ਹਾਂ ਨੂੰ ਲੰਡਨ ਵਿਚ ਬਿ੍ਰਟਿਸ਼ ਸਰਕਾਰ ਦੁਆਰਾ ਫੰਡ ਵੀ ਦਿੱਤੇ ਗਏ ਸਭ ਤੋਂ ਪਹਿਲਾਂ ਬੰਗਾਲ ਦੇ ਮੁਸਲਮਾਨ ਮੁੱਖ ਤੌਰ ’ਤੇ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਵਿਚ ਭਰਤੀ ਕੀਤੇ ਗਏ ਸਨ ਜਿਸ ਵਿਚ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮੁਸਲਮਾਨ ਅਤੇ ਅਵਧ ਦੇ ਪੇਂਡੂ ਮੈਦਾਨ ਤੋਂ ਉੱਚ ਜਾਤੀ ਦੇ ਹਿੰਦੂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਫੌਜੀ ਪਾਰਟੀਆਂ ਨੇ ਭਾਰਤੀ ਬਗਾਵਤ ਵਿੱਚ ਹਿੱਸਾ ਲਿਆ, ਜਿਸ ਦਾ ਉਦੇਸ਼ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫ਼ਰ ਨੂੰ ਉਸਦੀ ਗੱਦੀ ’ਤੇ ਮੁੜ ਸਥਾਪਿਤ ਕਰਨਾ ਸੀ। Army Day 2025

ਇਹ ਅੰਸ਼ਿਕ ਤੌਰ ’ਤੇ ਬਿ੍ਰਟਿਸ਼ ਅਧਿਕਾਰੀਆਂ ਦੇ ਸੰਵੇਦਨਸ਼ੀਲ ਵਿਹਾਰ ਕਾਰਨ ਹੋਇਆ ਸੀ ਬਗਾਵਤ ਤੋਂ ਬਾਅਦ ਸਿਪਾਹੀਆਂ ਦੀ ਭਰਤੀ ਵਿਚ ਤਬਦੀਲੀ ਆਈ ਰਾਜਪੂਤਾਂ, ਸਿੱਖ, ਗੋਰਖਿਆਂ, ਪਸ਼ਤੂਨ, ਗੜ੍ਹਵਾਲੀਆਂ, ਅਹੀਰਾਂ, ਮੋਹਿਆਲ, ਡੋਗਰਿਆਂ, ਜਾਟਾਂ ਅਤੇ ਬਲੋਚੀਆਂ ਨੂੰ ਭਰਤੀ ਕੀਤਾ ਗਿਆ । ਅੰਗਰੇਜ਼ਾਂ ਦੁਆਰਾ ਇਨ੍ਹਾਂ ਜਾਤੀਆਂ ਨੂੰ ਲੜਾਕੂ ਜਾਤੀਆਂ ਕਿਹਾ ਜਾਂਦਾ ਸੀ ਇੰਡੀਅਨ ਆਰਮੀ ਦੇ ਅਰਥ ਸਮੇਂ-ਸਮੇਂ ਦੇ ਨਾਲ ਬਦਲ ਗਏ 1858 ਤੋਂ 1894 ਤੱਕ ਬੰਗਾਲ ਆਰਮੀ, ਮਦਰਾਸ ਆਰਮੀ ਅਤੇ ਬੰਬੇ ਆਰਮੀ ਕਿਹਾ ਜਾਂਦਾ ਸੀ 1895 ਤੋਂ 1902 ਤੱਕ ਭਾਰਤ ਸਰਕਾਰ ਦੀ ਫੌਜ ਕਿਹਾ ਜਾਂਦਾ ਸੀ ਜਿਸ ਵਿੱਚ ਬਿ੍ਰਟਿਸ਼ ਅਤੇ ਭਾਰਤੀ ਸਿਪਾਹੀ ਇਕਾਈਆਂ ਨੂੰ ਸ਼ਾਮਲ ਕੀਤਾ ਹੋਇਆ ਸੀ 1903 ਤੋਂ 1947 ਤੱਕ ਭਾਰਤ ਵਿਚ ਬਿ੍ਰਟਿਸ਼ ਆਰਮੀ, ਜੋ ਬਿ੍ਰਟਿਸ਼ ਫੌਜੀ ਇਕਾਈਆਂ ਤੋਂ ਬਣੀ ਹੋਈ ਸੀ।

ਜਿਸ ਲਈ ਬਿ੍ਰਟਿਸ਼ ਫੌਜੀਆਂ ਨੂੰ ਭਾਰਤ ਵਿਚ ਡਿਊਟੀ ਦੇ ਦੌਰੇ ਲਈ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਂ ਤਾਂ ਸੰਯੁਕਤ ਰਾਸ਼ਟਰ ਜਾਂ ਹੋਰ ਸਾਮਰਾਜ ਵਾਪਸ ਭੇਜ ਦਿੱਤਾ ਗਿਆ ਸੀ। ਭਾਰਤ ਦੀ ਫੌਜ, ਜਿਸ ਵਿਚ ਭਾਰਤੀ ਫੌਜ ਅਤੇ ਬਿ੍ਰਟਿਸ਼ ਫੌਜ ਦੋਵੇਂ ਸ਼ਾਮਲ ਸਨ 15 ਅਗਸਤ 1947 ਨੂੰ ਆਜ਼ਾਦੀ ਮਿਲਣ ’ਤੇ ਕੇ. ਐਮ. ਕਰੀਅੱਪਾ ਅਤੇ ਕੇ. ਐੱਸ. ਰਾਜਿੰਦਰ ਸਿੰਘ ਨੂੰ ਬਿ੍ਰਗੇਡੀਅਰ ਤੋਂ ਮੇਜਰ ਜਨਰਲ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਉਸ ਸਮੇਂ 12 ਹੋਰ ਭਾਰਤੀ ਅਧਿਕਾਰੀਆਂ ਨੇ ਬਿ੍ਰਗੇਡੀਅਰ ਦਾ ਅਹੁਦਾ ਸੰਭਾਲਿਆ ਸੀ। 1947 ਦੇ ਅੰਤ ਤੱਕ, ਕੁੱਲ 13 ਭਾਰਤੀ ਮੇਜਰ ਜਨਰਲ ਅਤੇ 30 ਭਾਰਤੀ ਬਿ੍ਰਗੇਡੀਅਰ ਸਨ, ਤਿੰਨਾਂ ਫੌਜਾਂ ਦੀਆਂ ਕਮਾਂਡਾਂ ਦੀ ਅਗਵਾਈ ਅਕਤੂਬਰ 1948 ਤੱਕ ਭਾਰਤੀ ਅਧਿਕਾਰੀਆਂ ਦੁਆਰਾ ਕੀਤੀ ਗਈ ਸੀ। Army Day 2025

ਜਿਸ ਸਮੇਂ ਸਿਰਫ਼ 260 ਬਿ੍ਰਟਿਸ਼ ਅਧਿਕਾਰੀ ਸਲਾਹਕਾਰ ਵਜੋਂ ਨਵੀਂ ਭਾਰਤੀ ਫੌਜ ਵਿੱਚ ਰਹੇ। ਜਾਂ ਕੁਝ ਤਕਨੀਕੀ ਯੋਗਤਾਵਾਂ ਦੀਆਂ ਜ਼ਰੂਰੀ ਪੋਸਟਾਂ ਉੱਤੇ ਸਨ ਅਪਰੈਲ 1948 ਤੋਂ, ਵਾਇਸਰਾਏ ਦੇ ਸਾਬਕਾ ਕਮਿਸ਼ਨਡ ਅਫਸਰਾਂ (ਵੀ.ਸੀ.ਓ.) ਨੂੰ ਮੁੜ ਜੂਨੀਅਰ ਕਮਿਸ਼ਨਡ ਅਫਸਰ (ਜੇ. ਸੀ. ਓ.) ਨਾਮਜਦ ਕੀਤਾ ਗਿਆ, ਕਿੰਗਜ ਕਮਿਸ਼ਨਡ ਭਾਰਤੀ ਅਧਿਕਾਰੀਆਂ (ਕੇ.ਸੀ.ਆਈ.ਓ.) ਅਤੇ ਭਾਰਤੀ ਕਮਿਸ਼ਨਡ ਅਫਸਰਾਂ (ਆਈ. ਸੀ. ਓ.) ਵਿਚਲੇ ਅੰਤਰ ਨੂੰ ਖਤਮ ਕਰ ਦਿੱਤਾ ਗਿਆ ਤੇ ਭਾਰਤੀ ਹੋਰ ਅਹੁਦਿਆਂ ਨੂੰ ਦੁਬਾਰਾ ਬਣਾਇਆ ਗਿਆ ਇਸ ਸਮੇਂ ਦੌਰਾਨ, ਭਾਰਤ ਦੀਆਂ ਹਥਿਆਰਬੰਦ ਫੌਜਾਂ ਕਈ ਮਹੱਤਵਪੂਰਨ ਫੌਜੀ ਕਾਰਵਾਈਆਂ ਵਿੱਚ ਸ਼ਾਮਲ ਸਨ।

ਖਾਸਕਰ 1947 ਦੀ ਹਿੰਦ-ਪਾਕਿ ਜੰਗ ਅਤੇ ਆਪ੍ਰੇਸ਼ਨ ਪੋਲੋ 15 ਜਨਵਰੀ 1949 ਨੂੰ ਜਨਰਲ (ਬਾਅਦ ’ਚ ਫੀਲਡ ਮਾਰਸ਼ਲ) ਕੇਐੱਮ ਕਰਿਅੱਪਾ ਭਾਰਤੀ ਮੂਲ ਦੇ ਪਹਿਲੇ ਫੌਜ ਮੁਖੀ ਬਣੇ ਅਤੇ ਉਨ੍ਹਾਂ ਨੇ ਫੌਜ ਦੀ ਧਰਮ ਨਿਰਪੱਖ, ਗੈਰ-ਫਿਰਕੂ ਤੇ ਗੈਰ-ਸਿਆਸੀ ਸਿਧਾਂਤ ਦੀ ਮਜ਼ਬੂਤ ਬੁਨਿਆਦ ਰੱਖੀ। ਇਸ ਵਿੱਚ ਮੁਲਕ ਦੇ ਹਰ ਵਰਗ, ਧਰਮ, ਜਾਤ, ਮੱਤ ਤੇ ਵੱਖ-ਵੱਖ ਇਲਾਕਿਆਂ ਦੀ ਸ਼ਮੂਲੀਅਤ ਕੀਤੀ ਜੋ ਅਨੇਕਤਾ ‘ਚ ਕੌਮੀ ਏਕਤਾ ਦਾ ਪ੍ਰਤੀਕ ਹੈ। Army Day 2025

ਅੱਜ ਭਾਰਤ ਵਿੱਚ ਇਸ ਸਮੇਂ ਲਗਭਗ 11,29,900 ਸਰਗਰਮ ਤੇ 9,60,000 ਰਿਜ਼ਰਵ ਸਿਪਾਹੀ ਤੈਨਾਤ ਹਨ ਅੱਜ ਦੀ ਤਰੀਕ ’ਚ ਭਾਰਤ ਦੀ ਆਰਮੀ ਦੁਨੀਆਂ ਦੀ ਸਭ ਤੋਂ ਵੱਡੀ ਤੇ ਤੀਸਰੇ ਸਥਾਨ ’ਤੇ ਹੈ ਜਿਸ ਕਰਕੇ ਦੁਨੀਆਂ ਦੇ ਸਾਰੇ ਮੁਲਕ ਭਾਰਤੀ ਫੌਜ ਤੋਂ ਕੰਨੀ ਕਰਤਾਉਂਦੇ ਹਨ ਭਾਰਤੀ ਫੌਜ ਦੀ ਸਭ ਤੋਂ ਵੱਡੀ ਸਿਫਤ ਇਹ ਹੈ ਕਿ ਇਹ ਜਿੱਥੇ ਪੈਰ ਰੱਖ ਦਿੰਦੇ ਹਨ, ਉਸ ਤੋਂ ਪਿੱਛੇ ਫਿਰ ਨਹੀਂ ਹਟਦੇ ਅੱਜ ਅਸੀਂ ਇਨ੍ਹਾਂ ਉੱਤੇ ਬੜਾ ਫ਼ਕਰ ਮਹਿਸੂਸ ਕਰਦੇ ਹਾਂ ਅੱਜ ਬੱਚੇ-ਬੱਚੇ ਦੀ ਜ਼ੁਬਾਨ ਉੱਤੇ ਇਹੋ ਨਾਅਰਾ ਹੈ, ‘ਫੌਜ ਦੇ ਜਵਾਨ ਸਾਡੇ ਦੇਸ਼ ਦੀ ਨੇ ਸ਼ਾਨ’ 15 ਜਨਵਰੀ 1949 ਤੋਂ ਬਾਅਦ ਹਰ ਸਾਲ ਭਾਰਤੀ ਫੌਜ ਪੂਰੇ ਸ਼ਾਨੋ-ਸੌਕਤ ਨਾਲ ਫੌਜ ਦਿਵਸ ਮਨਾਉਂਦੀ ਆ ਰਹੀ ਹੈ।

ਮੋ. 75891-55501
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

LEAVE A REPLY

Please enter your comment!
Please enter your name here