ਲੋਹੜੀ ਦਾ ਤਿਉਹਾਰ ਮਨਾ ਰਹੇ ਵਿਅਕਤੀਆਂ ’ਤੇ ਚਾੜੀ ਗੱਡੀ, ਇੱਕ ਦੀ ਮੌਤ, ਦਰਜ਼ਨ ਦੇ ਕਰੀਬ ਜਖ਼ਮੀ | Sad News
Sad News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਰੇਲਵੇ ਕਲੌਨੀ ਵਿਖੇ ਦੇਰ ਰਾਤ ਲੋਹੜੀ ਦਾ ਤਿਉਹਾਰ ਮਨਾ ਰਹੇ ਵਿਅਕਤੀਆਂ ਉੱਪਰ ਸਿਰ ਫਿਰਿਆ ਵੱਲੋਂ ਇਨਡੈਵਰ ਗੱਡੀ ਚਾੜ ਦਿੱਤੀ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 10 ਦੇ ਕਰੀਬ ਵਿਅਕਤੀ ਜਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਜਿਆਦਾ ਗੰਭੀਰ ਜਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਪਟਿਆਲਾ ਦੀ ਰੇਲਵੇ ਕਲੌਨੀ ਵਿਖੇ ਘਰ ਦੇ ਬਾਹਰ ਲੋਹੜੀ ਦੀ ਧੂਣੀ ਜਲਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸੇ ਦੌਰਾਨ ਹੀ ਰਾਤ 10.30 ਵਜੇਂ ਦੇ ਕਰੀਬ ਕਾਰ ਵਿੱਚ ਸਵਾਰ ਨੌਜਵਾਨਾਂ ਵੱਲੋਂ ਆਪਣੀ ਤੇਜ਼ ਰਫ਼ਤਾਰ ਗੱਡੀ ਧੂਣੀ ਸੇਕ ਰਹੇ ਵਿਅਕਤੀਆਂ ’ਤੇ ਚੜ੍ਹਾ ਦਿੱਤੀ ਗਈ, ਜਿਸ ਕਾਰਨ 40 ਸਾਲਾ ਰੇਲ ਚਾਲਕ ਅਤੁਲ ਕੁਮਾਰ ਦੀ ਮੌਤ ਹੋ ਗਈ ਜਦਕਿ 10 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। Sad News
ਇਹ ਵੀ ਪੜ੍ਹੋ: Farmer Protest : ਕਿਸਾਨਾਂ ਦਾ ਖਨੌਰੀ ਬਾਰਡਰ ਤੋਂ ਵੱਡਾ ਐਲਾਨ, ਜਾਣੋ
ਨਵਨੀਤ ਸਿੰਘ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਮੁੰਡੇ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਤੇਜ਼ ਗੱਡੀ ਹੋਣ ਕਾਰਨ ਉਨ੍ਹਾਂ ਤੋਂ ਸਤੁੰਲਨ ਗਵਾ ਬੈਠੀ ਅਤੇ ਉਨ੍ਹਾਂ ਨੇ ਧੂਣੀ ’ਤੇ ਬੈਠੇ ਔਰਤਾਂ, ਬੱਚਿਆਂ ਅਤੇ ਮਰਦਾਂ ’ਤੇ ਗੱਡੀ ਚੜਾ ਦਿੱਤੀ। ਇਸ ਦੌਰਾਨ ਗੱਡੀ ਹੇਠੋਂ ਤਿੰਨ ਚਾਰ ਵਿਅਕਤੀ ਜੋ ਕਾਫ਼ੀ ਗੰਭੀਰ ਸਨ, ਜੱਦੋਂ ਜਹਿਦ ਬਾਅਦ ਕੱਢੇ ਅਤੇ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮ੍ਰਿਤਕ ਅਤੁਲ ਕੁਮਾਰ ਦੋਛੋਟੀਆਂ ਬੱਚੀਆਂ ਦਾ ਪਿਤਾ ਸੀ। ਨਵਨੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਵੀ ਗੱਡੀ ਹੇਠਾਂ ਆਉਣ ਕਾਰਨ ਜਖ਼ਮੀ ਹੋਇਆ ਹੈ। ਉਨਾਂ ਕਿਹਾ ਕਿ ਗੱਡੀ ਚਲਾਉਣ ਵਾਲੇ ਨੌਜਵਾਨਾਂ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਇੱੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀ ਫਰਾਰ ਹੋ ਗਏ। ੳ ਪੁਲਿਸ ਵੱਲੋਂ ਮ੍ਰਿਤਕ ਅਤੁਲ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। Sad News