Today weather: ਉੱਤਰੀ ਭਾਰਤ ’ਚ ਹੋ ਰਹੀ ਵਰਖਾ ਖੇਤੀ ਸੈਕਟਰ ਕਾਫੀ ਫਾਇਦੇਮੰਦ ਹੈ ਹਾੜ੍ਹੀ (ਰਬੀ) ਦੀਆਂ ਫਸਲਾਂ ਚੰਗੀਆਂ ਹੋਣ ਦਾ ਅਨੁਮਾਨ ਹੈ ਪੰਜਾਬ-ਹਰਿਆਣਾ ਉਤਰ ਪ੍ਰਦੇਸ਼ ਕਣਕ ਦੇ ਉਤਪਾਦਨ ਲਈ ਦੇਸ਼ ਦੇ ਮੋਹਰੀ ਸੂਬੇ ਹਨ ਦੇਸ਼ ਲਈ ਅਨਾਜ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਲਈ ਅਨੁਕੂਲ ਮੌਸਮ ਦਾ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਾਲਾਂ ’ਚ ਵਰਖਾ ਦੀ ਕਮੀ ਤੇ ਤਾਪਮਾਨ ਜ਼ਿਆਦਾ ਰਹਿਣ ਕਾਰਨ ਕਣਕ ਦੇ ਉਤਪਾਦਨ ’ਤੇ ਮਾੜਾ ਅਸਰ ਪਿਆ ਸੀ ਵਰਖਾ ਹੋਣ ਕਰਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋ ਰਹੀ ਹੈ ਜੇਕਰ ਪਾਣੀ ਦੀ ਬੱਚਤ ਤੇ ਪਾਣੀ ਨੂੰ ਸਟੋਰ ਕਰਨ ਲਈ ਤਕਨੀਕ ਵਿਕਸਿਤ ਕੀਤੀ ਜਾਵੇ। Today weather
ਇਹ ਖਬਰ ਵੀ ਪੜ੍ਹੋ : MSG Bhandara: ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰੇ ਸੰਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ, ਤਿਆਰੀਆਂ ਮੁਕੰਮਲ
ਤਾਂ ਇਹ ਕਿਸਾਨਾਂ ਲਈ ਹੋਰ ਫਾਇਦੇਮੰਦ ਹੋ ਸਕਦਾ ਹੈ ਕਿਸਾਨਾਂ ਨੂੰ ਖੇਤੀ ਮੌਸਮ ਵਿਗਿਆਨ ਸੇਵਾਵਾਂ ਦਾ ਵੀ ਲਾਭ ਮਿਲਿਆ ਹੈ ਜਿਸ ’ਚ ਵਿਸਤਾਰ ਕਰਨ ਦੀ ਜ਼ਰੂਰਤ ਹੈ ਮੌਸਮ ਵਿਗਿਆਨ ਦੀਆਂ ਸੂਚਨਾਵਾਂ ਅਜੇ ਸਾਰੇ ਛੋਟੇ ਤੇ ਦਰਮਿਆਨੇ ਕਿਸਾਨਾਂ ਤੱਕ ਨਹੀਂ ਪਹੁੰਚ ਰਹੀਆਂ ਸਾਉਣੀ ਵਾਂਗ ਹੀ ਹਾੜ੍ਹੀ (ਰਬੀ) ਦੀਆਂ ਫਸਲਾਂ ਲਈ ਵਰਖਾ ਦੀ ਖਾਸ ਜ਼ਰੂਰਤ ਹੁੰਦੀ ਹੈ ਰਾਜਸਥਾਨ ’ਚ ਪਾਣੀ ਨੂੰ ਸਟੋਰ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਕੇਂਦਰ ਸਰਕਾਰ ਦੀ ਅਟਲ ਭੂ-ਜਲ ਯੋਜਨਾ ਵੀ ਚੱਲ ਰਹੀ ਹੈ ਪੰਜਾਬ ਜਿੱਥੇ ਧਰਤੀ ਹੇਠਲੇ ਪਾਣੀ ਦੀ ਵੱਡੀ ਸਮੱਸਿਆ ਹੈ ਫਸਲਾਂ ਲਈ ਵਰਖਾ ਦਾ ਪਾਣੀ ਸਟੋਰ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰਨਾ ਪਵੇਗਾ।