MSG Bhandara: ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰੇ ਸੰਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ, ਤਿਆਰੀਆਂ ਮੁਕੰਮਲ

MSG Bhandara
MSG Bhandara: ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰੇ ਸੰਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ, ਤਿਆਰੀਆਂ ਮੁਕੰਮਲ

MSG Bhandara: ਨਾਮ ਚਰਚਾ ਸਤਿਸੰਗ ਭੰਡਾਰੇ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ

MSG Bhandara: (ਸੁਰਿੰਦਰ ਪਾਲ) ਸਲਾਬਤਪੁਰਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਨਾਮ ਚਰਚਾ ਸਤਿਸੰਗ ਭੰਡਾਰਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਿੰਮੇਵਾਰ ਸੇਵਾਦਾਰਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ: Malout News: ਮਲੋਟ ਦੇ ਜੋਨ 2 ਦੀ ਸਾਧ-ਸੰਗਤ ਨੇ ਲੋੜਵੰਦਾਂ ਦੀ ਕੜਾਕੇ ਦੀ ਠੰਢ ’ਚ ਇਸ ਤਰ੍ਹਾਂ ਕੀਤੀ ਸੰਭਾਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ ਸੇਵਾਦਾਰ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਐਤਵਾਰ 12 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਦੀ ਸਾਧ-ਸੰਗਤ ਵੱਲੋਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰਾ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਆਪੋਂ ਆਪਣੀਆਂ ਡਿਊਟੀਆਂ ’ਤੇ ਡਟੇ ਹੋਏ ਹਨ। ਮੀਂਹ ਅਤੇ ਠੰਢ ਦੀ ਪਰਵਾਹ ਨਾ ਕਰਦਿਆਂ ਸੇਵਾਦਾਰ ਆਪਣੀ- ਆਪਣੀ ਡਿਊਟੀ ਬਾਖੂਬੀ ਨਿਭਾਅ ਰਹੇ ਹਨ। ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਮੁਕੰਮਲ ਹੋ ਚੁੱਕੇ ਹਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ ਇਸ ਮੌਕੇ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ। ਨਾਮ ਚਰਚਾ ਸਤਿਸੰਗ ਭੰਡਾਰੇ ਨੂੰ ਲੈਕੇ ਸਾਧ-ਸੰਗਤ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ।

Salabatpura
ਸਲਾਬਤਪੁਰਾ : ਪਵਿੱਤਰ ਨਾਮਚਰਚਾ ਸਤਿਸੰਗ ਭੰਡਾਰੇ ਦੀ ਖੁਸ਼ੀ ’ਚ ਸਜਾਇਆ ਗਿਆ ਸਤਿਸੰਗ ਪੰਡਾਲ।

LEAVE A REPLY

Please enter your comment!
Please enter your name here