Malout News: ਪੂਜਨੀਕ ਗੁਰੂ ਜੀ ਸੇਵਾਦਾਰਾਂ ’ਤੇ ਆਪਣੀ ਮਿਹਰ ਬਣਾਈ ਰੱਖਣ : 85 ਮੈਂਬਰ ਪੰਜਾਬ
Malout News: ਮਲੋਟ (ਮਨੋਜ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਮਲੋਟ ਦੇ ਜੋਨ ਨੰਬਰ 2 ਦੀ ਸਾਧ-ਸੰਗਤ ਨੇ ਕੜਾਕੇ ਦੀ ਠੰਢ ਦੌਰਾਨ ਸਵੇਰੇ ਤੜਕਸਾਰ ਝੁੱਗੀਆਂ ਝੌਂਪੜੀਆਂ ’ਚ ਰਹਿੰਦੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ।
Read Also : Welfare Work: ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਜਨਮ ਦਿਨ
ਜਾਣਕਾਰੀ ਦਿੰਦਿਆਂ ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਰੋਬਿਨ ਗਾਬਾ ਇੰਸਾਂ ਨੇ ਦੱਸਿਆ ਕਿ ਦੂਸਰੀ ਪਾਤਸ਼ਾਹੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਸਾਧ-ਸੰਗਤ ਅਥਾਹ ਮਾਨਵਤਾ ਭਲਾਈ ਦੇ ਕਾਰਜ ਕਰਦੀ ਹੈ। ਇਸੇ ਕੜ੍ਹੀ ਤਹਿਤ ਜੋਨ ਨੰਬਰ 2 ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਜੀ.ਟੀ. ਰੋਡ ਅਤੇ ਦਾਣਾ ਮੰਡੀ ਝੁੱਗੀ ਝੌਂਪੜੀਆਂ ’ਚ ਰਹਿੰਦੇ ਲੋੜਵੰਦ ਲੋਕਾਂ ਨੂੰ ਕੜਾਕੇ ਦੀ ਠੰਢ ਦੌਰਾਨ 500 ਦੇ ਗਰੀਬ ਗਰਮ ਕੱਪੜੇ ਵੰਡੇ ਗਏ ਹਨ। ਜਿਸ ਵਿੱਚ ਕੋਟ, ਕੋਟੀਆਂ, ਗਰਮ ਸੂਟ, ਸ਼ਾਲ, ਦਸਤਾਨੇ, ਟੋਪੀਆਂ ਅਤੇ ਜੁਰਾਬਾਂ ਆਦਿ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਗਿਆਨ ਹੋਟਲ ’ਤੇ ਇਕੱਤਰਤਾ ਕੀਤੀ ਗਈ ਅਤੇ ਬੇਨਤੀ ਦਾ ਸ਼ਬਦ ਬੋਲ ਕੇ ਮਾਨਵਤਾ ਭਲਾਈ ਕਾਰਜ ਦੀ ਸ਼ੁਰੂਆਤ ਕੀਤੀ ਗਈ।
ਕਿਹਾ ਕਿ ਜੋਨ 2 ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾਂ ਹੀ ਅੱਗੇ ਰਹਿੰਦੀ ਹੈ ਅਤੇ ਹੁਣ ਵੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਸਹਿਯੋਗ ਕਰਕੇ ਮਾਨਵਤਾ ਦਾ ਭਲਾ ਕੀਤਾ ਹੈ ਜੋਕਿ ਕਾਬਿਲੇ ਤਾਰੀਫ਼ ਹੈ।
ਇਨ੍ਹਾਂ ਤਨਦੇਹੀ ਨਾਲ ਨਿਭਾਈ ਸੇਵਾ | Malout News
ਇਸ ਮੌਕੇ ਜੋਨ ਨੰਬਰ 2 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਨਰੂਲਾ ਇੰਸਾਂ, ਸੌਰਵ ਜੱਗਾ ਇੰਸਾਂ, ਅਰੁਣ ਇੰਸਾਂ, ਅਜੈ ਅਨੇਜਾ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਮਹਿੰਦਰ ਸਿੰਘ ਸੋਨੀ, ਹਰਪਾਲ ਕੌਰ ਇੰਸਾਂ, ਸੁਨੀਤਾ ਧਮੀਜਾ ਇੰਸਾਂ, ਸਰੋਜ ਇੰਸਾਂ, ਸ਼ੀਲਾ ਬਾਂਸਲ ਇੰਸਾਂ, ਮਮਤਾ ਗਰੋਵਰ ਇੰਸਾਂ, ਪੂਨਮ ਇੰਸਾਂ, ਸਿਮਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸੇਵਾਦਾਰਾਂ ਵਿੱਚੋਂ ਰੰਕੂ ਛਾਬੜਾ ਇੰਸਾਂ, ਅਸ਼ੋਕ ਮਿਗਲਾਣੀ ਇੰਸਾਂ, ਵਿਨੋਦ ਮਿਗਲਾਣੀ ਇੰਸਾਂ ਅਤੁਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਵਾਸੂ ਗੋਇਲ ਇੰਸਾਂ, ਰੀਤਿਕ ਧਮੀਜਾ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਲਵੀਸ਼ ਧਮੀਜਾ ਇੰਸਾਂ, ਸੰਚਨ ਕੱਕੜ ਇੰਸਾਂ, ਸੁਮਿਤ ਗਾਬਾ ਇੰਸਾਂ, ਪ੍ਰਣਮ ਗਾਬਾ ਇੰਸਾਂ, ਸੁਮਨ ਡੂਮੜਾ ਇੰਸਾਂ, ਪੰਮੀ ਇੰਸਾਂ, ਕਿਰਨ ਮੋਂਗਾ ਇੰਸਾਂ, ਟੀਨਾ ਮਿਗਲਾਣੀ ਇੰਸਾਂ, ਬਿਮਲਾ ਮਿਗਲਾਣੀ ਇੰਸਾਂ, ਨੀਰੂ ਗਾਬਾ ਇੰਸਾਂ, ਸ਼ੀਨੂ ਇੰਸਾਂ ਆਦਿ ਮੌਜੂਦ ਸਨ।
ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿੰਦੀ ਹੈ : 85 ਮੈਂਬਰ ਪੰਜਾਬ | Malout News
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿੰਦੀ ਹੈ। ਪੂਜਨੀਕ ਗੁਰੂ ਜੀ ਸੇਵਾਦਾਰਾਂ ’ਤੇ ਆਪਣੀ ਮਿਹਰ ਬਣਾਈ ਰੱਖਣ। Malout News